ਗੁਜਰਾਤ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ, ਅਗਲੇ 6 ਮਹੀਨਿਆਂ ’ਚ ‘ਆਪ’ ਆਉਣ ਵਾਲੀ ਹੈ : ਕੇਜਰੀਵਾਲ

06/07/2022 11:57:27 AM

ਅਹਿਮਦਾਬਾਦ– ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਗੁਜਰਾਤ ਭਾਜਪਾ ਅਤੇ ਉਸ ਦੀ ਭੈਣ ਕਾਂਗਰਸ ਤੋਂ ਤੰਗ ਆ ਗਿਆ ਹੈ। ਭਾਜਪਾ ਨੂੰ ‘ਆਪ’ ਤੋਂ ਡਰ ਲੱਗਦਾ ਹੈ, ਇਸ ਲਈ ਉਸ ਦੇ ਸੂਬਾ ਪ੍ਰਧਾਨ ਮੇਰਾ ਨਾਂ ਵੀ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਕ ਹੀ ਦਵਾਈ ਹੈ-ਆਮ ਆਦਮੀ ਪਾਰਟੀ।
ਉੱਤਰ ਗੁਜਰਾਤ ਦੇ ਮੇਹਸਾਣਾ ਵਿਚ ਤਿਰੰਗਾ ਯਾਤਰਾ ਦੀ ਸਮਾਪਤੀ ਅਤੇ ਰੋਡ ਸ਼ੋਅ ਵਿਚ ਸ਼ਾਮਲ ਹੋਣ ਆਏ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੀਆਂ ਸਾਰੀਆਂ 182 ਸੀਟਾਂ ’ਤੇ ‘ਆਪ’ ਨੇ ਤਿਰੰਗਾ ਯਾਤਰਾ ਕੱਢੀ, ਪਿੰਡ ਤੇ ਸ਼ਹਿਰ ਦੇ ਲੋਕ ਹੁਣ ਭਾਜਪਾ ਅਤੇ ਉਸ ਦੀ ਭੈਣ ਕਾਂਗਰਸ ਤੋਂ ਤੰਗ ਆ ਗਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਲੋਕਾਂ ਨੇ ‘ਆਪ’ ਨੇਤਾਵਾਂ ਨੂੰ ਦੱਸਿਆ ਕਿ ਭਾਜਪਾ ਖਿਲਾਫ ਬੋਲੋ ਤਾਂ ਪਾਰਟੀ ਦੇ ਲੋਕ ਧਮਕਾਉਂਦੇ ਹਨ।

ਕੇਜਰੀਵਾਲ ਨੇ ਕਿਹਾ ਕਿ ਹੁਣ ਗੁਜਰਾਤ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ। ਅਗਲੇ 6 ਮਹੀਨਿਆਂ ਵਿਚ ਗੁਜਰਾਤ ਵਿਚ ‘ਆਪ’ ਆਉਣ ਵਾਲੀ ਹੈ। ਕੇਜਰੀਵਾਲ ਨੇ ਭਾਜਪਾ ਪ੍ਰਧਾਨ ਸੀ. ਆਰ. ਪਾਟਿਲ ’ਤੇ ਸਿੱਧੇ ਤੰਜ ਕੱਸਿਆ ਕਿ ਉਹ ਉਨ੍ਹਾਂ ਤੋਂ ਡਰਦੇ ਹਨ। ਇਸ ਲਈ ਮੇਰਾ ਨਾਂ ਲੈਣ ਦੀ ਬਜਾਏ ਕਹਿੰਦੇ ਹਨ, ਦਿੱਲੀ ਤੋਂ ਇਕ ਆਦਮੀ ਆਉਂਦਾ ਹੈ, ਉਹ ਮਹਾਠੱਗ ਹੈ। ਕੇਜਰੀਵਾਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹਿੰਮਤ ਹੈ ਤਾਂ ਪਾਟਿਲ ਉਨ੍ਹਾਂ ਦਾ ਨਾਂ ਲੈ ਕੇ ਦਿਖਾਏ।

Rakesh

This news is Content Editor Rakesh