ਬੰਗਾਲ ''ਚ ਮੱਧ ਪ੍ਰਦੇਸ਼ ਦੀ ਤਰ੍ਹਾਂ ਲਾਗੂ ਹੋਵੇ ''ਲਵ ਜਿਹਾਦ'' ਕਾਨੂੰਨ: ਨਰੋਤਮ ਮਿਸ਼ਰਾ

03/13/2021 11:41:37 PM

ਕੋਲਕਾਤਾ - ਪੱਛਮੀ ਬੰਗਾਲ ਵਿੱਚ ਪਹਿਲੇ ਪੜਾਅ ਦੀ ਵੋਟਿਗ ਲਈ ਚੋਣ ਪ੍ਰਚਾਰ ਚੋਟੀ 'ਤੇ ਹੈ। ਰਾਜਨੀਤਕ ਦਲ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਮੱਧ ਪ੍ਰਦੇਸ਼  ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਪੱਛਮੀ ਬੰਗਾਲ ਵਿਧਾਨਸਭਾ ਚੋਣਾਂ ਨੂੰ ਲੈ ਕੇ ਆਸਨਸੋਲ ਪੁੱਜੇ ਹਨ। ਚੋਣ ਪ੍ਰਚਾਰ ਦੌਰਾਨ ਨਰੋਤਮ ਮਿਸ਼ਰਾ ਲਵ ਜਿਹਾਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮਿਸ਼ਰਾ ਨੇ ਕਿਹਾ ਕਿ, ਮੈਂ ਚਾਹਾਂਗਾ ਕਿ ਪੱਛਮੀ ਬੰਗਾਲ ਵਿੱਚ BJP ਦੀ ਸਰਕਾਰ ਬਣੇ ਅਤੇ ਮੱਧ ਪ੍ਰਦੇਸ਼ ਦੀ ਤਰ੍ਹਾਂ ਇੱਥੇ ਵੀ ਲਵ ਜਿਹਾਦ ਦਾ ਕਾਨੂੰਨ ਲਾਗੂ ਹੋਵੇ। 

ਨਰੋਤਮ ਮਿਸ਼ਰਾ ਨੇ ਮੋਦੀ ਸਰਕਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਵੀ ਘੱਟ ਹੋਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਨੂੰ ਨਵੀਂ ਉਚਾਈ ਵੀ ਮਿਲੇਗੀ। ਮਿਸ਼ਰਾ ਨੇ ਕਿਹਾ ਕਿ, ਅਸੀਂ ਮੱਧ ਪ੍ਰਦੇਸ਼ ਵਿਧਾਨਸਭਾ ਵਿੱਚ ਲਵ ਜਿਹਾਦ ਕਾਨੂੰਨ ਨੂੰ ਪਾਸ ਕੀਤਾ ਹੈ। ਮੈਂ ਚਾਹਾਂਗਾ ਕਿ ਪੱਛਮੀ ਬੰਗਾਲ ਵਿੱਚ ਬੀਜੇਪੀ ਦੀ ਸਰਕਾਰ ਬਣੇ ਤਾਂ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਮੱਧ ਪ੍ਰਦੇਸ਼ ਦੀ ਤਰ੍ਹਾਂ ਇੱਥੇ ਵੀ ਲਵ ਜਿਹਾਦ ਦਾ ਕਾਨੂੰਨ ਲਾਗੂ ਕਰਣਾ ਚਾਹੀਦਾ ਹੈ।

ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ, ਇਸ ਨਾਲ ਮੇਰੀ ਧੀ, ਮੇਰੀ ਭੈਣ ਸੁਰੱਖਿਅਤ ਰਹਿਣ।  ਮੇਰੀ ਧੀ ਅਤੇ ਭੈਣ ਨੂੰ ਪਿਆਰ ਦੇ ਨਾਮ 'ਤੇ ਠੱਗੇ ਨਹੀਂ। ਅਸੀਂ ਲਵ ਦੇ ਖਿਲਾਫ ਨਹੀਂ ਧਾਰਮਿਕ ਲੜਾਈ  ਦੇ ਖਿਲਾਫ ਹਾਂ। ਜੋ ਲਵ ਜਿਹਾਦ ਪਾਸੇ ਲੈ ਜਾਵੇਗਾ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਣਗੇ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਜਨਤਾ ਵਿਚਾਲੇ ਇਸ ਵਾਰ ਭਾਜਪਾ ਦੀ ਲਹਿਰ ਹੈ। ਇਸ ਵਾਰ ਸੂਬੇ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News