ਸ਼ਾਹੀਨ ਬਾਗ਼ ’ਚ ‘ਮੋਦੀ ਨੂੰ ਮਾਰ ਦਿਆਂਗੇ’ ਵਰਗੇ ਸਿਖਾਏ ਜਾਂਦੇ ਹਨ ਨਾਅਰੇ : ਸਮ੍ਰਿਤੀ ਈਰਾਨੀ

02/22/2020 7:00:09 PM

ਨਵੀਂ ਦਿੱਲੀ - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਸੀ. ਏ. ਏ. ਦੀ ਹਮਾਇਤ ਕਰਦਿਆਂ ਸ਼ਨੀਵਾਰ ਕਿਹਾ ਕਿ ਮੈਨੂੰ ਇਸ ’ਤੇ ਮਾਣ ਹੈ ਕਿਉਂਕਿ ਇਸ ਰਾਹੀਂ ਪਾਕਿਸਤਾਨ ਵਰਗੇ ਦੇਸ਼ਾਂ ਤੋਂ ਆਏ ਜ਼ੁਲਮ ਦੇ ਸ਼ਿਕਾਰ ਗੈਰ-ਮੁਸਲਮਾਨਾਂ ਨੂੰ ਸ਼ਰਨ ਮਿਲੇਗੀ। ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਅਜਿਹੇ ਕਈ ਮਾਮਲੇ ਹਨ, ਜਿਨ੍ਹਾਂ ’ਚ ਸਿੱਖਾਂ ਅਤੇ ਹਿੰਦੂਆਂ ਦੀਆਂ ਕੁੜੀਆਂ ਨਾਲ ਜਬਰ-ਜ਼ਨਾਹ ਕੀਤਾ ਜਾਂਦਾ ਹੈ।

ਸ਼ਾਹੀਨ ਬਾਗ਼ ਮਾਮਲੇ ’ਚ ਆਪਣੀ ਰਾਇ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਉਥੇ ਬੱਚਿਆਂ ਨੂੰ ‘ਮੋਦੀ ਨੂੰ ਮਾਰ ਦਿਅਾਂਗੇ’ ਵਰਗੇ ਨਾਅਰੇ ਸਿਖਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਿਖਾਵਾਕਾਰੀ ਉਥੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਕਿਉਂ ਜਾ ਰਹੇ ਹਨ। ਇਕ ਔਰਤ ਭਾਰੀ ਠੰਡ ’ਚ ਆਪਣੇ 4 ਮਹੀਨੇ ਦੇ ਬੱਚੇ ਨੂੰ ਵਿਖਾਵੇ ਵਾਲੀ ਥਾਂ ’ਤੇ ਲੈ ਗਈ, ਜਿਸ ਕਾਰਣ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਹੁਣ 3 ਵਾਰਤਾਕਾਰਾਂ ਨੂੰ ਗੱਲਬਾਤ ਲਈ ਨਿਯੁਕਤ ਕੀਤਾ ਹੈ ਪਰ ਅਜੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ।


Inder Prajapati

Content Editor

Related News