ਦੰਦਾਂ ਅਤੇ ਮੂੰਹ ਦੀਆਂ ਬੀਮਾਰੀਆਂ ਦੇ ਇਲਾਜ ’ਚ ਮਦਦ ਲਈ ‘ਈ-ਦੰਦ ਐਪ’

10/07/2019 10:48:28 PM

ਨਵੀਂ ਦਿੱਲੀ (ਏਜੰਸੀ)- ਸਿਹਤ ਮੰਤਰਾਲੇ ਨੇ ਦੰਦਾਂ ਅਤੇ ਮੂੰਹ ਦੀਆਂ ਬੀਮਾਰੀਆਂ ਦੇ ਰੋਗੀਆਂ ਦੀ ਮਦਦ ਲਈ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਸ) ਨਾਲ ਮਿਲ ਕੇ ਪਹਿਲੀ ਮੋਬਾਇਲ ਐਪ ਅਤੇ ਵੈੱਬਸਾਈਟ ਨੂੰ ਵਿਕਸਿਤ ਕੀਤਾ ਹੈ। ਇਸ ਦੇ ਮਾਧਿਅਮ ਨਾਲ ਨਾ ਸਿਰਫ ਇਨ੍ਹਾਂ ਬੀਮਾਰੀਆਂ ਤੋਂ ਬਚਾਉਣ ਲਈ ਜਾਗਰੂਕ ਕੀਤਾ ਜਾ ਸਕੇਗਾ, ਬਲਕਿ ਇਲਾਜ ’ਚ ਮਰੀਜ਼ਾਂ ਦੀ ਮਦਦ ਵੀ ਕੀਤੀ ਜਾ ਸਕੇਗੀ। ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸੋਮਵਾਰ ਨੂੰ ਡਿਜੀਟਲ ਪਲੇਟਫਾਰਮ ਦੇ ਰੂਪ ’ਚ ਈ-ਦੰਦ ਸੇਵਾ ਦਾ ਉਦਘਾਟਨ ਕਰਦੇ ਹੋਏ ਇਸ ਨੂੰ ਦੇਸ਼ ਵਿਆਪੀ ਪੱਧਰ ’ਤੇ ਵਰਤੋਂ ’ਚ ਲਿਆਉਣ ਦੀ ਸ਼ੁਰੂਆਤ ਕੀਤੀ।
ਬਾਘ ਦੇ ਹਮਲੇ ਨਾਲ ਅੱਲ੍ਹੜ ਦੀ ਮੌਤ
ਜੈਪੁਰ : ਸਵਾਈ ਮਾਧੋਪੁਰ ਜ਼ਿਲੇ ਦੇ ਰਿਵਾਜਨਾਂ ਡੁੰਘਰ ਥਾਣਾ ਖੇਤਰ ’ਚ ਸੋਮਵਾਰ ਨੂੰ ਇਕ ਬਾਘ ਦੇ ਹਮਲੇ ’ਚ 12 ਸਾਲਾ ਇਕ ਅੱਲ੍ਹੜ ਦੀ ਮੌਤ ਹੋ ਗਈ। ਥਾਣਾ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਡਾਂਗਰਵਾੜਾ ਪਿੰਡ ’ਚ ਖੇਤ ’ਚ ਆਪਣੀ ਮਾਂ ਨਾਲ ਕੰਮ ਕਰ ਰਹੇ ਨੀਰਜ (12) ’ਤੇ ਅਚਾਨਕ ਬਾਘ ਨੇ ਹਮਲਾ ਕਰ ਦਿੱਤਾ, ਜਿਸ ਕਾਰਣ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਬੰਧਤ ਖੇਤ ਵਣ ਖੇਤਰ ’ਚ ਨਹੀਂ ਹੈ, ਪਿਛਲੇ ਕੁਝ ਦਿਨਾਂ ਤੋਂ ਉਸ ਖੇਤਰ ’ਚ ਬਾਘ ਦੀ ਸਰਗਰਮੀ ਦੀਆਂ ਖਬਰਾਂ ਵੀ ਸਨ। ਕੁਮਾਰ ਨੇ ਦੱਸਿਆ ਕਿ ਬਾਘ ਦੇ ਹਮਲੇ ’ਚ ਅੱਲ੍ਹੜ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਨੇ ਘਟਨਾ ਸਥਾਨ ’ਤੇ ਲਾਸ਼ ਰੱਖ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।


Sunny Mehra

Content Editor

Related News