ਰੋਟੀ ਪ੍ਰੋਗਰਾਮ ਤੋਂ ਬਾਅਦ ਝਾਰਖੰਡ ''ਚ ਬਣਿਆ ਅਨੋਖਾ ''ਚੱਪਲ ਬੈਂਕ''

06/08/2020 6:13:39 PM

ਧਨਬਾਦ (ਵਾਰਤਾ)— ਝਾਰਖੰਡ ਦੇ ਧਨਬਾਦ ਜ਼ਿਲੇ ਵਿਚ ਆਪਣੀ ਤਰ੍ਹਾਂ ਦੇ ਅਨੋਖੇ ਚੱਪਲ ਬੈਂਕ ਦੀ ਸਥਾਪਨਾ ਕੀਤੀ ਗਈ ਹੈ, ਜਿਸ ਦੇ ਜ਼ਰੀਏ ਲੋੜਵੰਦਾਂ ਨੂੰ ਚੱਪਲਾਂ ਉਪਲੱਬਧ ਕਰਵਾਈਆਂ ਜਾਣਗੀਆਂ। ਸਬ-ਡਵੀਜ਼ਨਲ ਮੈਜਿਸਟ੍ਰੇਟ ਰਾਜ ਮਹਾਸ਼ਵਰਮ ਨੇ ਜ਼ਿਲਾ ਪ੍ਰਸ਼ਾਸਨ ਅਤੇ ਫੈਡਰੇਸ਼ਨ ਆਫ ਧਨਬਾਦ ਜ਼ਿਲਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਅਤੇ ਹੋਰ ਸਮਾਜਿਕ ਸੰਗਠਨਾਂ ਨਾਲ ਮਿਲ ਕੇ ਚੱਪਲ ਬੈਂਕ ਦੀ ਸਥਾਪਨਾ ਕੀਤੀ ਹੈ।

ਮਹਾਸ਼ਵਰਮ ਨੇ ਦੱਸਿਆ ਕਿ ਤਾਲਾਬੰਦੀ 'ਚ ਧਨਬਾਦ 'ਚ 'ਕੋਈ ਭੁੱਖਾ ਨਾ ਰਹੇ' ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਇਸ ਦੇ ਤਹਿਤ ਲੋੜਵੰਦਾਂ, ਬਾਹਰ ਤੋਂ ਆਉਣ ਵਾਲੇ ਮਜ਼ਦੂਰਾਂ ਨੂੰ ਦੋ ਵਕਤ ਦਾ ਖਾਣਾ ਲਗਾਤਾਰ ਪ੍ਰਾਪਤ ਹੁੰਦਾ ਰਿਹਾ। ਇਸੇ ਕੜੀ ਵਿਚ ਦੇਖਿਆ ਗਿਆ ਕਿ ਭਿਆਨਕ ਗਰਮੀ 'ਚ ਬਹੁਤ ਸਾਰੇ ਪੁਰਸ਼-ਬੀਬੀਆਂ ਅਤੇ ਬੱਚੇ ਬਿਨਾਂ ਜੁੱਤੀਆਂ ਪਹਿਨੇ ਸੜਕਾਂ 'ਤੇ ਘੁੰਮ ਰਹੇ ਹਨ। ਇਨ੍ਹਾਂ ਨੂੰ ਨੰਗੇ ਪੈਰੀਂ ਘੁੰਮਦੇ ਦੇਖ ਕੇ ਚੱਪਲ ਬੈਂਕ ਦੀ ਸਥਾਪਨਾ ਕਰਨ ਦਾ ਵਿਚਾਰ ਆਇਆ। 

ਓਧਰ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਿਲਾ ਚੈਂਬਰ ਅਤੇ ਹੋਰ ਸਮਾਜਿਕ ਸੰਗਠਨਾਂ ਨਾਲ ਮਿਲ ਕੇ ਚੱਪਲ ਬੈਂਕ ਬਣਾਉਣ ਦਾ ਫੈਸਲਾ ਲਿਆ ਗਿਆ। ਹੁਣ ਧਨਬਾਦ ਦੇ ਪੇਂਡੂ ਅਤੇ ਸ਼ਹਿਰੀ ਖੇਤਰ 'ਚ ਕੋਈ ਵੀ ਨੰਗੀ ਪੈਰੀਂ ਨਹੀਂ ਘੁੰਮੇਗਾ। ਜਦੋਂ ਤਕ ਧਨਬਾਦ ਰਹੇਗਾ, ਉਦੋਂ ਤੱਕ ਚੱਪਲ ਬੈਂਕ ਲਗਾਤਾਰ ਲੋੜਵੰਦਾਂ ਦੀ ਸੇਵਾ ਕਰਦਾ ਰਹੇਗਾ। ਉਨ੍ਹਾਂ ਨੇ ਸਮਰੱਥ ਲੋਕਾਂ ਨੂੰ ਬੈਂਕ 'ਚ ਯੋਗਦਾਨ ਦੇਣ ਦੀ ਅਪੀਲ ਕੀਤੀ। ਜ਼ਿਲਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਦੇ ਪ੍ਰਧਾਨ ਚੇਤਨ ਗੋਇਨਕਾ ਨੇ ਕਿਹਾ ਕਿ ਅੱਜ 500 ਜੋੜੀ ਚੱਪਲਾਂ ਵੰਡੀਆਂ ਗਈਆਂ ਹਨ, ਇਹ ਕੰਮ ਅੱਗੇ ਵੀ ਬਾਖੂਬੀ ਜਾਰੀ ਰਹੇਗਾ।


Tanu

Content Editor

Related News