ਟਾਇਰ ਫੱਟਣ ਨਾਲ ਕਾਰ ਪਲਟੀ, ਆਵਾਜਾਈ ਪ੍ਰਭਾਵਿਤ

05/22/2019 11:03:51 AM

ਮੋਗਾ (ਅਜ਼ਾਦ)—ਅੱਜ ਕੋਟਕਪੂਰਾ ਬਾਈਪਾਸ 'ਤੇ ਸਥਿਤ ਰੇਲਵੇ ਪੁਲ 'ਤੇ ਇਕ ਕਾਰ ਦੇ ਟਾਇਰ ਦੇ ਫੱਟਣ ਨਾਲ ਕਾਰ ਪਲਟ ਗਈ, ਜਿਸ ਕਰਨ ਉਥੇ ਆਵਾਜਾਈ ਇਕਦਮ ਪ੍ਰਭਾਵਿਤ ਹੋ ਗਈ ਅਤੇ ਲੰਮਾ ਜਾਮ ਲੱਗ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਅਤੇ ਪੁਲਸ ਨੂੰ ਸੂਚਿਤ ਕੀਤਾ ਜਿਸ 'ਤੇ ਪੁਲਸ ਚੌਂਕੀ ਫੋਕਲ ਪੁਆਇੰਟ ਦੇ ਹੌਲਦਾਰ ਸੁਰਜੀਤ ਸਿੰਘ ਹੋਰ ਪੁਲਸ ਮੁਲਾਜ਼ਮਾਂ ਸਮੇਤ ਉਥੇ ਪੁੱਜੇ ਅਤੇ ਕਰੇਨ ਦੀ ਸਹਾਇਤਾ ਨਾਲ ਕਾਰ ਨੂੰ ਸਿੱਧਾ ਕਰ ਕੇ ਰੁਕੀ ਹੋਈ ਆਵਾਜਾਈ ਨੂੰ ਸੰਚਾਰੂ ਢੰਗ ਨਾਲ ਚਾਲੂ ਕਰਵਾਇਆ ਅਤੇ ਕਾਰ ਸਵਾਰ ਵਿਅਕਤੀ ਨੂੰ ਪਲਟੀ ਕਾਰ ਵਿਚੋਂ ਬਾਹਰ ਕੱਢਿਆ। ਪੁਲਸ ਸੂਤਰਾਂ ਅਨੁਸਾਰ ਨਵਜੋਤ ਸਿੰਘ ਨਿਵਾਸੀ ਪਿੰਡ ਪਾਤੜਾਂ ਅੱਜ ਆਪਣੇ ਸਾਥੀਆਂ ਨਾਲ ਇਕ ਗੱਡੀ ਲੈਕੇ ਮੋਗਾ ਆਏ ਸਨ। ਜਦ ਉਹ ਰੇਲਵੇ ਪੁਲ 'ਤੇ ਚੜਣ ਲੱਗੇ ਤਾਂ ਅਚਾਨਕ ਕਾਰ ਡਵਾਈਡਰ ਨਾਲ ਜਾ ਟਕਰਾਈ ਜਿਸ ਕਾਰਨ ਉਸਦੇ ਦੋਨੋਂ ਟਾਇਰ ਫਟ ਗਏ ਅਤੇ ਕਾਰ ਪਲਟ ਗਈ, ਕਾਰ ਚਾਲਕ ਨਵਜੋਤ ਸਿੰਘ ਨੂੰ ਇਸ ਹਾਦਸੇ ਵਿਚ ਮਾਮੂਲੀ ਸੱਟਾਂ ਲੱਗੀਆਂ। ਹੌਲਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਦੋਨੋਂ ਗੱਡੀਆਂ ਵਿਚ ਸਵਾਰ ਹੋਰ ਯਾਤਰੀ ਵਾਲ-ਵਾਲ ਬਚ ਗਏ। ਜੇਕਰ ਉਸ ਸਮੇਂ ਉਥੇ ਹੋਰ ਗੱਡੀਆਂ ਲੰਘ ਰਹੀਆਂ ਹੁੰਦੀਅ ਤਾਂ ਭਿਆਨਕ ਹਾਦਸਾ ਵਾਪਰ ਸਕਦਾ ਸੀ।


Shyna

Content Editor

Related News