ਕਸਬੇ ਦੇ ਮੰਦਰ ''ਚ ਬਮ-ਬਮ ਬੋਲੇ ਦੇ ਜੈਕਾਰਿਆ ਨਾਲ ਸ਼ਿਵਲਿੰਗ ਦੀ ਹੋਈ ਪੂਜਾ

02/21/2020 4:45:54 PM

ਬਾਘਾ ਪੁਰਾਣਾ (ਰਾਕੇਸ਼): ਮਹਾਸ਼ਿਵਰਾਤਰੀ ਦੇ ਮਹਾਨ ਦਿਹਾੜੇ ਨੂੰ ਲੈ ਕੇ ਪਿਛਲੇ ਇਕ ਹਫਤੇ ਤੋਂ ਮੰਦਰ 'ਚ ਸ਼ਿਵ ਭਗਤਾਂ ਦੀਆਂ ਰੋਣਕਾਂ ਲੱਗੀਆਂ ਹੋਈਆਂ ਹਨ। ਮੰਦਰਾਂ ਨੂੰ ਜਿਥੇ ਰੰਗ ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ ਉਥੇ ਸੋਭਾ ਯਾਤਰਾਵਾਂ ਸਜਾਈਆ ਗਈਆਂ ਸਨ। ਹਰ ਸਾਲ ਦੀ ਤਰ੍ਹਾਂ ਅੱਜ ਸਵੇਰ ਤੋਂ ਹੀ ਮੰਦਰਾਂ 'ਚ ਭਗਵਾਨ ਸ਼ਿਵ ਭੋਲੇ ਦਾ ਗੁਣਗਾਨ ਕੀਤਾ ਗਿਆ ਅਤੇ ਦੁੱਧ ਫਲਾਂ ਨਾਲ ਪੂਜਾ ਅਰਚਨਾ ਕੀਤੀ ਗਈ।

ਸ਼ਿਵ ਭਗਤਾਂ ਵਲੋਂ ਸ਼ਿਵਲਿੰਗ ਤੇ ਕੱਚੀ ਲੱਸੀ ਦਾ ਦੁੱਧ ਅਤੇ ਜਲ ਝੜਾਇਆ ਗਿਆ। ਸਾਰਾ ਦਿਨ ਬਾਬਾ ਭੋਲੇ ਨਾਥ ਦੇ ਭਜਨਾਂ ਨਾਲ ਰੰਗ ਬੰਨਿਆ ਗਿਆ ਅਤੇ ਲੰਗਰ ਲਗਾਏ ਗਏ। ਸ਼੍ਰੀ ਸ਼ਿਵ ਸ਼ਨੀ ਮੰਦਰ ਵਿਖੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਮਿੱਤਲ ਰਿੰਪੀ ਤੇ ਉਨਾ ਦੀ ਧਰਮਪਤਨੀ ਰਜਨਾ ਮਿੱਤਲ  ਨੇ ਲੰਗਰ ਦੀ ਸ਼ੁਰੂਆਤ ਕੀਤੀ। ਸ਼ਿਵ ਮੰਦਰ ਮੋਗਾ ਰੋਡ ਵਿਖੇ ਪ੍ਰਧਾਨ ਬਲਵਿੰਦਰ ਗਰਗ , ਸੰਦੀਪ ਠੰਡੂ, ਰੋਸ਼ਨ ਲਾਲ ਰੋਸ਼ੀ, ਰਜਿੰਦਰ ਗੋਇਲ, ਸਤੀਸ਼ ਸੈਕਟਰੀ ਵਲੋਂ ਪੂਜਨ ਤੋਂ ਬਾਅਦ ਖੀਰ ਦੇ ਲੰਗਰ ਦੀ ਸੇਵਾ ਕੀਤੀ ਗਈ। ਬਾਬਾ ਰੋਡੂ ਮੰਦਰ, ਗਊਸ਼ਾਲਾ ਮੁਦਕੀ ਰੋਡ,ਰਾਧਾ ਕ੍ਰਿਸ਼ਨ ਮੰਦਰ, ਜੈ ਸਿੰਘ ਵਾਲਾ ਰੋਡ ਗਊਸ਼ਾਲਾ, ਦੁਰਗਾ ਮੰਦਰ ਵਿਖੇ ਵੀ ਧੂਮ ਧਾਮ ਨਾਲ ਸ਼ਿਵਰਾਤਰੀ ਤਿਉਹਾਰ ਧੂਮ ਧਾਮ ਨਾਲ ਮਨਾ ਕੇ ਖੁਸ਼ੀ ਸਾਂਝੀ ਕੀਤੀ। ਵਿਧਾਇਕ ਦਰਸ਼ਨ ਸਿੰਘ ਬਰਾੜ, ਬੀਬੀ ਅਮਰਜੀਤ ਕੋਰ ਬਰਾੜ ਆਦਿ ਨੇ ਮਹਾਨ ਦਿਹਾੜੇ ਦੀ ਵਧਾਈ ਦਿੱਤੀ।


Shyna

Content Editor

Related News