ਸੁਖਦੇਵ ਸਿੰਘ ਢੀਂਡਸਾ ਬੁਰੀ ਤਰ੍ਹਾਂ ਕਾਂਗਰਸ ਦੇ ਜਾਲ 'ਚ ਫਸਿਆ: ਤੀਰਥ ਮਾਹਲਾ

01/26/2020 4:38:21 PM

ਬਾਘਾਪੁਰਾਣਾ  (ਰਾਕੇਸ਼): ਕਾਂਗਰਸ ਦੀ ਪੰਜਾਬ ਵਿਚਲੀ ਸਰਕਾਰ ਸਿਆਸੀ ਹੱਥਕੰਡੇ ਵਰਤ ਕੇ ਕੁਝ ਸਿਆਸੀ ਲੋਕਾਂ ਨੂੰ ਮੋਹਰੀ ਬਣਾ ਕੇ ਵਰਤ ਰਹੀ ਹੈ ਜਿਨ੍ਹਾਂ 'ਚੋਂ ਸੁਖਦੇਵ ਸਿੰਘ ਢੀਂਡਸਾ ਇਕ ਹਨ। ਜ਼ਿਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਅੱਜ ਸਰਕਲ ਪ੍ਰਧਾਨ ਬਲਤੇਜ ਸਿੰਘ ਲੰਗੇਆਨਾ ਦੇ ਦਫਤਰ ਤੇ ਪ੍ਰੈੱਸ ਕਾਨਫਰੰਸ ਰਾਹੀਂ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਢੀਂਡਸਾ ਨੇ ਮੋਗਾ 'ਚ ਇਕ ਮੀਟਿੰਗ ਕੀਤੀ, ਜਿਸ 'ਚ ਕਾਂਗਰਸੀਆਂ ਤੇ ਪੰਥਕ ਆਗੂਆਂ ਨੇ ਆਪਣੇ ਵਰਕਰ ਭੇਜੇ ਸਨ।

ਮਾਹਲਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਬੁਰੀ ਤਰ੍ਹਾਂ ਕਾਂਗਰਸ ਦੇ ਜਾਲ 'ਚ ਫਸ ਕੇ ਆਪਣੀ ਮਾਂ ਪਾਰਟੀ ਅਕਾਲੀ ਦਲ ਨੂੰ ਘਾਤ ਲਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀਆਂ ਸਰਕਾਰਾਂ 'ਚ ਵੱਡੇ-ਵੱਡੇ ਅਹੁਦੇ ਲੈਣ ਵਾਲੇ ਅਜਿਹੇ ਆਗੂਆਂ ਦਾ ਵਰਕਰ ਸਾਥ ਨਹੀਂ ਦੇਣਗੇ। ਜਿਹੜੇ ਅੱਜ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ। ਮਾਹਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚਾ ਵਰਕਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਚਟਾਨ ਦੀ ਤਰ੍ਹਾਂ ਖੜਾ ਹੈ, ਕਿਉਂਕਿ ਉਹ ਦਿਨ ਦੂਰ ਨਹੀਂ ਜਦੋਂ ਲੋਕਾਂ ਨਾਲ ਵਾਅਦੇ ਕਰਕੇ ਮੁਕਰਨ ਵਾਲੀ ਕਾਂਗਰਸ ਦੀ ਝੂਠੀ ਸਰਕਾਰ ਸੱਤਾ ਤੋਂ ਬਾਹਰ ਹੋਵੇਗੀ ਤੇ ਬਾਦਲ ਦੀ ਅਗਵਾਈ ਵਾਲੀ  ਸਰਕਾਰ ਬਣੇਗੀ । ਇਸ ਮੋਕੇ ਗੁਰਜੰਟ ਸਿੰਘ ਭੁਟੋ ਰੋਡੇ ਸਰਕਲ ਪ੍ਰਧਾਨ, ਸੁਖਹਰਪ੍ਰੀਤ ਸਿੰਘ ਰੋਡੇ, ਬਿਰਜ ਮੋਰੀਆ, ਅਮਰਜੀਤ ਸਿੰਘ ਮਾਣੂੰਕੇ, ਨੰਦ ਸਿੰਘ ਬਰਾੜ, ਤ੍ਰਲੋਚਨ ਸਿੰਘ ਗਿੱਲ ਕਾਲੇਕੇ, ਸੁਖਦੀਪ ਸਿੰਘ ਰੋਡੇ, ਅਤੇ ਹੋਰ ਸ਼ਾਮਲ ਸਨ।


Shyna

Content Editor

Related News