ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ 'ਚ 83 ਕਿਸਾਨਾਂ ਦੇ ਖਿਲਾਫ ਹੋਏ ਮਾਮਲੇ ਦਰਜ

11/05/2019 5:10:15 PM

ਮੋਗਾ (ਆਜ਼ਾਦ)—ਜ਼ਿਲਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਅੱਗ ਲਾਉਣ 'ਤੇ ਲਾਈ ਗਈ ਪਾਬੰਦੀ ਦੇ ਬਾਵਜੂਦ ਜ਼ਿਲੇ 'ਚ ਕਈ ਕਿਸਾਨ ਪਰਾਲੀ ਨੂੰ ਅੱਗ ਲਾ ਕੇ ਵਾਤਾਵਰਣ ਨੂੰ ਦੂਸ਼ਿਤ ਕਰ ਰਹੇ ਹਨ। ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਅੱਗ ਲਾਉਣ ਵਾਲੇ ਕਿਸਾਨਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਕਿਸਾਨਾਂ ਨੂੰ ਸਮਝਾਉਣ ਲਈ ਯਤਨ ਵੀ ਕੀਤੇ ਜਾ ਰਹੇ ਹਨ ਤਾਂ ਕਿ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਰੋਕਿਆ ਜਾ ਸਕੇ। ਜ਼ਿਲਾ ਪ੍ਰਸ਼ਾਸਨ ਦੇ ਆਦੇਸ਼ਾਂ 'ਤੇ ਜ਼ਿਲੇ ਭਰ 'ਚ 83 ਕਿਸਾਨਾਂ ਖਿਲਾਫ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰ ਕੇ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ਾਂ ਤਹਿਤ ਵੱਖ-ਵੱਖ ਥਾਣਿਆਂ 'ਚ ਮਾਮਲੇ ਦਰਜ ਕੀਤੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਧਰਮਕੋਟ ਵੱਲੋਂ ਸੰਦੀਪ ਸਿੰਘ ਮੁਖੀ ਸਟੂਬਲ ਬਰਨਿੰਗ ਕੰਟਰੋਲ ਟੀਮ ਨੰਬਰ 17 ਦੀ ਸ਼ਿਕਾਇਤ ਦੇ ਆਧਾਰ 'ਤੇ ਚੰਦ ਸਿੰਘ, ਤਰਸੇਮ ਸਿੰਘ ਦੋਵੇਂ ਨਿਵਾਸੀ ਪਿੰਡ ਕਮਾਲਕੇ, ਮੁਖਤਿਆਰ ਸਿੰਘ ਨਿਵਾਸੀ ਪਿੰਡ ਫਿਰੋਜ਼ਵਾਲ ਵਾਡਾ ਖਿਲਾਫ 6 ਏਕੜ ਜ਼ਮੀਨ 'ਚ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਧਰਮਕੋਟ ਦੀ ਸ਼ਿਕਾਇਤ 'ਤੇ ਹਰਜਿੰਦਰ ਸਿੰਘ, ਦਰਸ਼ਨ ਸਿੰਘ, ਜਸਵੀਰ ਸਿੰਘ, ਪਰਮਜੀਤ ਸਿੰਘ, ਪ੍ਰਦੀਪ ਸਿੰਘ, ਛਿੰਦਰਪਾਲ ਕੌਰ, ਮੁਕੰਦ ਸਿੰਘ, ਨਰਿੰਦਰ ਸਿੰਘ ਸਾਰੇ ਨਿਵਾਸੀ ਪਿੰਡ ਇੰਦਰਗੜ੍ਹ, ਪ੍ਰੇਮਪਾਲ, ਹਰਨੇਕ ਸਿੰਘ, ਕਰਨੈਲ ਸਿੰਘ, ਮਲਕੀਤ ਸਿੰਘ ਸਾਰੇ ਨਿਵਾਸੀ ਪਿੰਡ ਫਤਿਹਗੜ੍ਹ ਕੋਰੋਟਾਨਾ ਅਤੇ ਮਲਕੀਤ ਸਿੰਘ, ਜਗੀਰ ਸਿੰਘ ਨਿਵਾਸੀ ਪਿੰਡ ਧਰਮਕੋਟ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ।

ਇਸੇ ਤਰ੍ਹਾਂ ਥਾਣਾ ਸਦਰ ਮੋਗਾ ਵੱਲੋਂ ਬਲਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਧਿਕਾਰੀ ਮੋਗਾ ਦੀ ਸ਼ਿਕਾਇਤ 'ਤੇ ਰਜਿੰਦਰ ਸਿੰਘ, ਗੁਰਬਿੰਦਰ ਸਿੰਘ, ਗੁਰਤੇਜ ਸਿੰਘ ਸਾਰੇ ਨਿਵਾਸੀ ਪਿੰਡ ਝੰਡੇਆਣਾ, ਤੀਰਥ ਰਾਮ ਨਿਵਾਸੀ ਪਿੰਡ ਮਹੇਸ਼ਰੀ, ਕੁਲਦੀਪ ਸਿੰਘ, ਕੁਲਵੰਤ ਸਿੰਘ ਨਿਵਾਸੀ ਪਿੰਡ ਦਾਰਾਪੁਰ, ਜਗਰੂਪ ਸਿੰਘ ਨਿਵਾਸੀ ਪਿੰਡ ਕੋਰੋਵਾਲਾ ਕਲਾਂ, ਪ੍ਰਵੀਨ ਕੁਮਾਰ ਨਿਵਾਸੀ ਪਿੰਡ ਦੌਲਤਪੁਰਾ ਨੀਵਾਂ, ਜਸਵਿੰਦਰ ਸਿੰਘ ਨਿਵਾਸੀ ਪਿੰਡ ਮਹੇਸ਼ਰੀ, ਜਰਨੈਲ ਸਿੰਘ ਨਿਵਾਸੀ ਪਿੰਡ ਕੋਰੇਵਾਲਾ ਖੁਰਦ, ਛਿੰਦਰ ਸਿੰਘ ਨਿਵਾਸੀ ਪਿੰਡ ਕੋਰੇਵਾਲਾ ਕਲਾਂ, ਨਿਰਮਲ ਸਿੰਘ, ਸੁਖਦੇਵ ਸਿੰਘ ਦੋਵੇਂ ਨਿਵਾਸੀ ਪਿੰਡ ਚੋਟੀਆਂ ਕਲਾਂ, ਲਖਵੀਰ ਸਿੰਘ ਕਾਲੀਏਵਾਲਾ, ਮੇਜਰ ਸਿੰਘ, ਜੋਗਿੰਦਰ ਨਿਵਾਸੀ ਦੌਲਤਪੁਰਾ ਨੀਵਾਂ, ਮੰਗਲ ਸਿੰਘ, ਗੁਰਪ੍ਰੀਤ ਸਿੰਘ, ਬੋਹੜ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਵੰਤ ਸਿੰਘ ਸਾਰੇ ਨਿਵਾਸੀ ਪਿੰਡ ਸੱਦਾ ਸਿੰਘ ਵਾਲਾ।

ਇਸੇ ਤਰ੍ਹਾਂ ਬਾਘਾਪੁਰਾਣਾ ਪੁਲਸ ਵੱਲੋਂ ਐੱਸ. ਡੀ. ਐੱਮ. ਬਾਘਾਪੁਰਾਣਾ ਦੀ ਸ਼ਿਕਾਇਤ 'ਤੇ ਲਖਵਿੰਦਰ ਸਿੰਘ ਨਿਵਾਸੀ ਪਿੰਡ ਮਾੜੀ ਮੁਸਤਫਾ, ਲਖਵਿੰਦਰ ਸਿੰਘ ਨਿਵਾਸੀ ਥਰਾਜ, ਜਗਰਾਜ ਸਿੰਘ, ਮਨਜੀਤ ਸਿੰਘ ਨਿਵਾਸੀ ਪਿੰਡ ਲਧਾਈਕੇ, ਸੁਖਮੰਦਰ ਸਿੰਘ, ਨਿਰਮਲ ਸਿੰਘ, ਮਹਿੰਗਾ ਸਿੰਘ, ਬੂਟਾ ਸਿੰਘ ਨਿਵਾਸੀ ਮਾਹਲਾ ਕਲਾਂ, ਪਰਮਜੀਤ ਕੌਰ, ਬੂਟਾ ਸਿੰਘ, ਗੁਰਜੀਤ ਸਿੰਘ, ਪ੍ਰਿਤਪਾਲ ਸਿੰਘ, ਬਲਜੀਤ ਸਿੰਘ ਨਿਵਾਸੀ ਘੋਲੀਆ ਕਲਾਂ, ਜਸਵਿੰਦਰ ਸਿੰਘ, ਬਲਵੀਰ ਸਿੰਘ ਨਿਵਾਸੀ ਥਰਾਜ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ।

ਇਸੇ ਤਰ੍ਹਾਂ ਥਾਣਾ ਸਮਾਲਸਰ ਪੁਲਸ ਵੱਲੋਂ ਸੁਖਚਰਨ ਸਿੰਘ ਨਾਇਬ ਤਹਿਸੀਲਦਾਰ ਬਾਘਾਪੁਰਾਣਾ ਦੀ ਸ਼ਿਕਾਇਤ 'ਤੇ ਸੇਵਕ ਸਿੰਘ, ਸਤਵਿੰਦਰ ਸਿੰਘ ਉਰਫ ਸੱਤਾ, ਜਸਪ੍ਰੀਤ ਸਿੰਘ, ਜਗਸੀਰ ਸਿੰਘ ਉਰਫ ਨਿਵਾਸੀ ਰੋਡੇ, ਸੁਖਮੰਦਰ ਸਿੰਘ, ਜਗਰਾਜ ਸਿੰਘ ਨਿਵਾਸੀ ਡੇਮਰੂ ਕਲਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ। ਇੰਝ ਹੀ ਸਮਾਲਸਰ ਪੁਲਸ ਵੱਲੋਂ ਸਵਰਨਜੀਤ ਸਿੰਘ ਐੱਸ. ਡੀ. ਐੱਮ. ਦੀ ਸ਼ਿਕਾਇਤ 'ਤੇ ਪ੍ਰਿਤਪਾਲ ਸਿੰਘ, ਨਛੱਤਰ ਸਿੰਘ, ਬਿੱਕਰ ਸਿੰਘ, ਰਾਮਪ੍ਰੀਤ ਸਿੰਘ, ਸੁਰਜੀਤ ਕੌਰ, ਕੁਲਵਿੰਦਰ ਕੌਰ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜੀਤ ਸਿੰਘ, ਕਰਨੈਲ ਸਿੰਘ ਨਿਵਾਸੀ ਸਮਾਲਸਰ, ਭਜਨ ਕੌਰ, ਬੂਟਾ ਸਿੰਘ, ਬਲਵਿੰਦਰ ਸਿੰਘ, ਗੁਰਮੇਲ ਸਿੰਘ, ਗਸੀਰ ਸਿੰਘ, ਬਲਵੀਰ ਸਿੰਘ, ਸਤਨਾਮ ਸਿੰਘ, ਹਰਜਿੰਦਰ ਸਿੰਘ ਨਿਵਾਸੀ ਵਾਂਦਰ, ਜਸਕਰਨ ਸਿੰਘ, ਸੂਬਾ ਸਿੰਘ, ਗੁਰਦੀਪ ਸਿੰਘ ਨਿਵਾਸੀ ਪਿੰਡ ਭਲੂਰ, ਸੁਰਜੀਤ ਸਿੰਘ, ਬਿੱਕਰ ਸਿੰਘ ਨਿਵਾਸੀ ਪਿੰਡ ਮਾਹਲਾ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ। ਉਕਤ ਮਾਮਲਿਆਂ 'ਚ ਕਿਸੇ ਕਿਸਾਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।

Shyna

This news is Content Editor Shyna