ਅਪਰਾਧੀ ਤੇ ਨਸ਼ੇ ਵੇਚ ਕੇ ਤਿਜੋਰੀਆਂ ਭਰਨ ਵਾਲੇ ਤਸਕਰ ਫੜ੍ਹਕੇ ਦੇਵਾਂਗੇ ਅੰਦਰ: ਐੱਸ.ਐੱਸ.ਪੀ

03/03/2020 4:03:38 PM

ਬਾਘਾਪੁਰਾਣਾ (ਰਾਕੇਸ਼):  ਜ਼ਿਲਾ ਮੋਗਾ ਦੇ ਐੱਸ.ਐੱਸ.ਪੀ. ਹਰਮਨਬੀਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਪਹਿਲੀ ਗੱਲਬਾਤ ਕਰਦਿਆਂ ਕਿਹਾ ਕਿ ਅਪਰਾਧੀ ਅਤੇ ਸਮਾਜ ਵਿਰੋਧੀ ਅਨਸਰਾਂ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਅਜਿਹੇ ਅਨਸਰਾਂ ਨੂੰ ਛੱਡਣ ਲਈ ਜ਼ਿਲੇ ਦੀ ਪੁਲਸ ਕਿਸੇ ਦਾ ਦਬਾਅ ਨਹੀਂ ਮੰਨੇਗੀ, ਜਿਨ੍ਹਾਂ ਨਾਲ ਨਿਪਟਨ ਲਈ ਜ਼ਿਲਾ, ਸਬ-ਡਵੀਜਨਾਂ ਅਤੇ ਚੋਕੀਆਂ 'ਚ ਵਿਸ਼ੇਸ਼ ਦਸਤੇ ਗਠਿਤ ਕਰ ਰਹੇ ਹਾਂ ਕਿਉਂਕਿ ਅਪਰਾਧੀ ਲੋਕ ਹਮੇਸ਼ਾ ਮਾਹੋਲ ਖਰਾਬ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਨਸ਼ੇ ਦੇ ਕਾਰੋਬਾਰੀਆਂ ਨੇ ਘਰਾਂ ਦੇ ਘਰ ਖਤਮ ਕਰ ਦਿੱਤੇ ਪਰ ਅਸੀਂ ਜ਼ਿਲਾ ਮੋਗਾ ਦੇ ਅਜਿਹੇ ਅਨਸਰਾਂ ਨੂੰ ਜ਼ਰੂਰ ਹੱਥ ਪਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਚਿੱਟੇ ਪਾਊਡਰ ਸਮੇਤ ਅਨੇਕ ਤਰ੍ਹਾਂ ਦੇ ਨਸ਼ੇ ਵੇਚ ਕੇ ਆਪਣੀਆਂ ਤਿਜੋਰੀਆਂ ਭਰੀਆਂ ਹਨ।

ਜ਼ਿਲਾ ਪੁਲਸ ਮੁਖੀ ਨੇ ਕਿਹਾ ਕਿ ਜ਼ਿਲਾ ਮੋਗਾ ਦੇ ਸਾਰੇ ਥਾਣਿਆਂ ਦਾ ਮੁਆਇਨਾ ਕਰ ਰਹੇ ਹਾਂ ਅਤੇ ਤਫਤੀਸ਼ੀ ਅਫਸਰਾਂ ਤੋਂ ਅਪਰਾਧਿਕ ਮਾਮਲਿਆਂ ਬਾਰੇ ਦਸਤਾਵੇਜ ਚੈਂਕ ਕਰਨੇ ਹਨ ਕਿਉਂਕਿ ਕਿਸੇ ਵੀ ਵਿਅਕਤੀ ਤੇ ਝੂਠਾ ਦਰਜ ਪਰਚਾ ਵੀ ਬਰਦਾਸ਼ਤ ਨਹੀਂ ਕਰਾਂਗੇ। ਇਸ ਲਈ ਮਾਮਲੇ ਦੀ ਡੂੰਘਾਈ ਤੱਕ ਜਾ ਕੇ ਮਾਮਲਾ ਦਰਜ ਕੀਤਾ ਜਾਵੇ ਅਤੇ ਜਿਹੜੇ ਪੁਲਸ ਕਰਮਚਾਰੀ ਲੋਕਾਂ ਨਾਲ ਮਾੜਾ ਵਰਤਾਉ ਕਰਨਗੇ ਜਾਂ ਇੰਨਸਾਫ ਦੇਣ ਵਿੱਚ ਆਨਾਕਾਨੀ ਕਰਨਗੇ ਉਨ੍ਹਾਂ ਖਿਲਾਫ ਵੀ ਕਾਰਵਾਈ ਕਰਨ 'ਚ ਦੇਰੀ ਨਹੀਂ ਕਰਾਗੇ। ਐੱਸ.ਐੱਸ.ਪੀ. ਨੇ ਕਿਹਾ ਕਿ ਸੜਕਾਂ ਤੇ ਬਣੀ ਟ੍ਰੈਫਿਕ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਐੱਸ.ਪੀ.ਡੀ.ਐੱਸ.ਪੀ. ਤੇ ਥਾਣਾ ਮੁਖੀ ਦੀ ਟੀਮ ਗਠਿਤ ਕੀਤੀ ਗਈ ਹੈ ਜਿਹੜੀ ਰੂਟ ਤਿਆਰ ਕਰੇਗੀ ਤਾਂ ਕਿ ਟ੍ਰੈਫਿਕ ਆਵਾਜਾਈ ਨੂੰ ਨਿਰੰਤਰ ਕਰਕੇ ਸ਼ਹਿਰ ਨੂੰ ਟ੍ਰੈਫਿਕ ਭੀੜ ਤੋਂ ਬਚਾਇਆ ਜਾ ਸਕੇ। ਜ਼ਿਲਾ ਪੁਲਸ ਮੁਖੀ ਨੇ ਸ਼ਪਸ਼ਟ ਕਿਹਾ ਕਿ ਫੈਸਬੁੱਕਾਂ ਤੇ ਗਲਤ ਫੋਟੂਆ ਪਾ ਕੇ ਲੋਕਾਂ ਨੂੰ ਭੜਕਾਉਣ ਅਤੇ ਅਪਰਾਧਾਂ ਨੂੰ ਉਤਸ਼ਾਹਿਤ ਕਰਨ ਲਈ ਜਿਹੜੇ ਅਨਸਰ ਅਜਿਹੇ ਧੰਦੇ ਕਰ ਰਹੇ ਉਨ੍ਹਾਂ ਤੇ ਖਾਸ ਨਿਗਰਾਨੀ ਰੱਖੀ ਗਈ ਹੈ। ਇਸ ਮੋਕੇ ਐਸ.ਪੀ ਹਰਿੰਦਰ ਸਿੰਘ ਪਰਮਾਰ, ਡੀ.ਐਸ.ਪੀ ਕੇਸਰ ਸਿੰਘ  ਅਤੇ ਥਾਨਾ ਮੁਖੀ ਕੁਲਵਿੰਦਰ ਸਿੰਘ ਸ਼ਾਮਲ ਸਨ।


Shyna

Content Editor

Related News