ਸਮਾਜ ਸੇਵੀ ਜਸਵਿੰਦਰ ਸਿੰਘ ਸਿੱਧੂ ਨਿੱਤਰੇ ਹੜ੍ਹ ਪੀੜਤਾਂ ਦੀ ਮਦਦ ਲਈ

08/24/2019 3:11:34 PM

ਕੋਟ ਈਸੇ ਖਾਂ(ਗਰੋਵਰ)—ਬੰਦਾ ਕਿਤੇ ਵੀ ਚਲਾ ਜਾਵੇ ਆਪਣੇ ਵਤਨ ਆਪਣੀ ਮਿੱਟੀ ਨਾਲੋਂ ਮੋਹ ਨਹੀਂ ਟੁੱਟਦਾ ਬਲਕਿ ਹੋਰ ਗੂੜਾ ਹੋ ਜਾਂਦਾ ਹੈ ਪੰਜਾਬ 'ਚ ਆਏ ਹੜ੍ਹਾਂ ਦੀ ਮਾਰ ਜਿਥੇ ਲੋਕ ਝੱਲ ਰਹੇ ਹਨ, ਉਥੇ ਕੈਨੇਡਾ ਬੈਠੇ ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਸਮਾਜ ਸੇਵੀ ਜਸਵਿੰਦਰ ਸਿੰਘ ਸਿੱਧੂ ਨੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਮੈਦਾਨ 'ਚ ਨਿਤਰੇ ਅਤੇ ਉਨ੍ਹਾਂ ਪਰਿਵਾਰਾਂ ਲਈ ਨਹਾਉਣ, ਸਾਫ-ਸਫਾਈ ਅਤੇ ਖਾਣ-ਪੀਣ ਦੇ ਸਾਮਾਨ ਦੀਆਂ ਕਿੱਟਾਂ ਤਿਆਰ ਕਰਕੇ ਹੜ੍ਹ ਪੀੜਤ ਪਰਿਵਾਰਾਂ ਲਈ ਦਰਿਆ ਕੰਢੇ ਵੱਸੇ ਪਰਿਵਾਰਾਂ ਦੀ ਮਦਦ ਲਈ ਭੇਜੀਆਂ ਜਿਸ ਨੂੰ ਉਨ੍ਹਾਂ ਦੇ ਪਿਤਾ ਸੁਰਜੀਤ ਸਿੰਘ ਸਿੱਧੂ ਨੰਬਰਦਾਰ ਚੇਅਰਮੈਨ ਪਾਥਵੇਅਜ਼ ਗਲੋਬਲ ਸਕੂਲ ਕੋਟ ਈਸੇ ਖਾਂ, ਭਰਾ ਗੁਰਪ੍ਰੀਤ ਸਿੰਘ ਸਿੱਧੂ, ਹਰਬਖਸ਼ ਸਿੰਘ ਸਿੱਧੂ, ਪਰਮਿੰਦਰ ਸਿੰਘ ਸਿੱਧੂ, ਪ੍ਰਿੰ. ਪਾਥਵੇਅਜ਼ ਸਮੀਰ ਠਾਕੁਰ, ਰਜੀਵ ਬਾਵਾ, ਹਰਵਿੰਦਰ ਸਿੰਘ ਸੋਨੂੰ, ਸੁਖਦੇਵ ਸਿੰਘ ਸੰਧੂ, ਗੁਰਲਾਲ ਸਿੰਘ, ਹਰਪਾਲ ਸਿੰਘ ਪਾਲਾ ਆਦਿ ਖੁਦ ਹੜ੍ਹ ਪੀੜਤਾਂ ਨੂੰ ਵੰਡਣ ਲਈ ਦਰਿਆ ਦੇ ਪਿੰਡ ਮੰਦਰ ਸੰਘੇੜਾ ਮਦਾਰਪੁਰ ਆਦਿ ਪਿੰਡਾਂ 'ਚ ਗਏ।

Shyna

This news is Content Editor Shyna