ਸਿੱਧੂ ਮੂਸੇਵਾਲਾ ਅਤੇ ਕਨਵਰ ਗਰੇਵਾਲ ਦੇ ਗੀਤਾਂ ’ਤੇ ਪਾਬੰਦੀ ਲਗਾਉਣ ਵਿਰੁੱਧ ਕੱਢਿਆ ਮਾਰਚ

07/16/2022 6:11:10 PM

ਮੋਗਾ (ਗੋਪੀ ਰਾਊਕੇ) : ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਅਤੇ ਕਨਵਰ ਗਰੇਵਾਲ ਦੇ ਗੀਤਾਂ ’ਤੇ ਪਾਬੰਦੀ ਲਗਾਉਣ ਦੇ ਰੋਸ ਵਜੋਂ ਇੱਥੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਆਗੂਆਂ ਨੇ ਰੋਸ ਮਾਰਚ ਕੱਢਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਅਤੇ ਮੋਗਾ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਆਦੇਸ਼ਾਂ ’ਤੇ ਇੱਕਠੇ ਹੋਏ ਨੌਜਵਾਨਾਂ ਰਾਜਵੰਤ ਸਿੰਘ ਮਾਹਲਾ, ਜਸਪ੍ਰੀਤ ਸਿੰਘ ਮਾਹਲਾ, ਜ਼ਿਲ੍ਹਾ ਯੂਥ ਪ੍ਰਧਾਨ ਮਨਜੀਤ ਸਿੰਘ ਧੰਮੂ, ਯੂਥ ਆਗੂ ਗੁਰਜੰਟ ਸਿੰਘ ਰਾਮੂੰਵਾਲਾ, ਸਾਬਕਾ ਸਰਪੰਚ ਨਰਿੰਦਰ ਸਿੰਘ, ਚੇਅਰਮੈਨ ਰਣਧੀਰ ਸਿੰਘ ਢਿੱਲੋਂ ਆਦਿ ਨੇ ਕਿਹਾ ਕਿ ਉਕਤ ਗਾਇਕਾਂ ਦੇ ਗੀਤਾਂ ਨਾਲ ਨੌਜਵਾਨਾਂ ਨੂੰ ਸੇਧ ਮਿਲਦੀ ਹੈ ਅਤੇ ਨੌਜਵਾਨਾਂ ਨੂੰ ਆਪਣੇ ਜ਼ਿੰਦਗੀ ਦੀ ਟੀਸੀ ’ਤੇ ਮਿਹਨਤ ਕਰ ਕੇ ਜਾਣ ਲਈ ਰਾਹ ਦਿਸਦਾ, ਪਰੰਤੂ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਜਾਣ ਬੁੱਝ ਕੇ ਪੰਜਾਬ ਦੇ ਨੌਜਵਾਨਾਂ ਲਈ ਰੋਲ ਮਾਡਲ ਬਣ ਰਹੇ ਗਾਇਕਾਂ ਦੇ ਗੀਤਾਂ ’ਤੇ ਪਾਬੰਦੀਆਂ ਲਗਾ ਕੇ ਸੱਚ ਦੀ ਆਵਾਜ਼ ਨੂੰ ਦਬਾ ਰਹੀ ਹੈ।

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਅਸਲ ਵਿਚ ਰਾਘਵ ਚੱਢੇ ਵਰਗੇ ਆਗੂਆਂ ਨੂੰ ਚੰਡੀਗੜ੍ਹ ਵਿਚ ਬਿਠਾ ਕੇ ਪੰਜਾਬ ’ਤੇ ਸਿੱਧੇ ਤੌਰ ’ਤੇ ਕਬਜ਼ਾ ਕਰ ਰਹੀ ਹੈ ਪਰ ਇਸ ਤਰ੍ਹਾਂ ਦੇ ਫੈਸਲਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਜਿੰਨ੍ਹੀਆਂ ਵੱਡੀਆਂ ਆਸਾਂ ਨਾਲ ਸਰਕਾਰ ਬਣਾਈ, ਉਸ ਤੋਂ ਵੀ ਵੱਧ ਪੰਜਾਬੀਆਂ ਦਾ ਮੋਹ ਇਸ ਸਰਕਾਰ ਤੋਂ ਮੁੱਢਲੇ ਦਿਨਾਂ ਦੌਰਾਨ ਹੀ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਹਰਿਆਣਾ ਨੂੰ ਅੰਦਰਖਾਤੇ ਪਾਣੀ ਦੇਣ ਦੀ ਵਿਉਂਤਬੰਧੀ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਕਦੇ ਵੀ ਪੰਜਾਬ ਦੇ ਹੱਕਾਂ ’ਤੇ ਡਾਕਾ ਨਹੀਂ ਵੱਜਣ ਦੇਵੇਗਾ।


Gurminder Singh

Content Editor

Related News