ਗਣਤੰਤਰ ਦਿਵਸ ਦੀ ਫਾਈਨਲ ਰਿਹਰਸਲ ਦਾ ਐੱਸ. ਡੀ. ਐੱਮ. ਵੱਲੋਂ ਨਿਰੀਖਣ

01/24/2020 6:07:47 PM

ਬਾਘਾਪੁਰਾਣਾ (ਅਜੇ)–ਗਣਤੰਤਰ ਦਿਵਸ ਨੂੰ ਲੈ ਕੇ ਵਿਦਿਆਰਥੀਆਂ ਦੀ ਫਾਈਨਲ ਰਿਹਰਸਲ ਮੇਨ ਅਨਾਜ ਮੰਡੀ ਵਿਖੇ ਹੋਈ, ਜਿਸ ਦਾ ਨਿਰੀਖਣ ਐੱਸ. ਡੀ. ਐੱਮ. ਸਵਰਨਜੀਤ ਕੌਰ, ਤਹਿਸੀਲਦਾਰ ਗੁਰਮੀਤ ਸਿੰਘ ਨੇ ਕੀਤਾ। ਇਸ ਰਿਹਰਸਲ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸਕੂਲ ਲੜਕੇ, ਜੈਨ ਸੀਨੀ. ਸੈਕੰ. ਸਕੂਲ, ਪੰਜਾਬ ਕੋ-ਐਜੂਕੇਸ਼ਨ ਸਕੂਲ, ਗੁਰੂ ਨਾਨਕ ਮਿਸ਼ਨ ਕਾਲਜ, ਹਰਗੋਬਿੰਦ ਸਕੂਲ ਸਮਾਧ ਭਾਈ, ਦੀਪਕ ਡਾਂਸ ਅਕੈਡਮੀ, ਸੰਤ ਮੀਹਾ ਸਿੰਘ ਰਾਜਾਪੀਰ ਸੀਨੀਅਰ ਸੈਕੰਡਰੀ ਸਕੂਲ, ਸ਼ਾਮ ਲਾਲ ਵਨੀਤ ਸਕੂਲ, ਸਰਕਾਰੀ ਹਾਈ ਸਕੂਲ ਅਲਮਵਾਲਾ, ਸਰਕਾਰੀ ਸਕੂਲ ਗਿੱਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

PunjabKesari

ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਨ, ਸੱਭਿਆਚਾਰਕ, ਪੀ. ਟੀ. ਸ਼ੋਅ. ਆਦਿ ਦੀਆਂ ਰਿਹਰਸਲਾਂ ਕੀਤੀਆਂ ਗਈਆਂ। ਇਸ ਸਮੇਂ Îਪ੍ਰਿੰ. ਜਗਰੂਪ ਸਿੰਘ, ਇੰਚਾਰਜ ਪਰਮਜੀਤ ਕੌਰ, ਬਲਜੀਤ ਸਿੰਘ, ਯਾਦਵਿੰਦਰ ਕੁਮਾਰੀ, ਹਰਮੇਸ਼ ਕੌਰ, ਰੇਨੂੰ ਬਾਲਾ, ਸੁਖਪ੍ਰੀਤ ਸਿੰਘ, ਬਲਜੀਤ ਕੌਰ, ਗੁਰਪ੍ਰੀਤ ਕੌਰ, ਕੁਲਵੰਤ ਕੌਰ, ਨਿਰਮਲਾ, ਤਜਿੰਦਰ ਕੌਰ, ਗੁਰਦੀਪ ਕੌਰ, ਸੰਜੀਵ ਭੰਡਾਰੀ, ਕੇਵਲ ਸਿੰਘ ਅਤੇ ਹੋਰ ਸ਼ਾਮਲ ਸਨ। ਸਟੇਜ ਦੀ ਸੇਵਾ ਨਵਦੀਪ ਸ਼ਰਮਾ ਨੇ ਨਿਭਾਈ।


Shyna

Content Editor

Related News