ਭਾਰੀ ਮੀਂਹ ਨਾਲ ਕਣਕ ਦਾ ਢਾਈ ਲੱਖ ਗੱਟਾ ਭਿੱਜਿਆ

05/17/2019 2:49:47 PM

ਬਾਘਾ ਪੁਰਾਣਾ (ਰਾਕੇਸ਼)—ਅੱਜ ਸਵੇਰੇ ਬਾਰਸ਼ ਹੋਣ ਲਾਲ ਅਨਾਜ ਮੰਡੀਆਂ ਪਾਣੀ ਨਾਲ ਭਰ ਗਈਆਂ ਅਤੇ ਦੋ ਲੱਖ ਤੋਂ ਵੱਧ ਕਣਕ ਦਾ ਭਰਿਆ ਪਿਆ ਗੱਟਾ ਬੂਰੀ ਤਰ੍ਹਾਂ ਨਾਲ ਭਿੱਜ ਗਿਆ । ਜਾਣਕਾਰੀ ਮੁਤਾਬਕ ਮੰਡੀਆਂ 'ਚ ਚੱਲ ਰਹੀ ਲੇਬਰ ਦੀ ਕਮੀ ਅਤੇ ਲਿਫਟਿੰਗ ਦੀ ਕਮੀ ਹੋਣ ਕਰਕੇ ਮਾਰਕਫੈੱਡ ਅਤੇ ਪਨਗ੍ਰੇਨ ਦੀ ਕਣਕ ਮੰਡੀਆਂ 'ਚ ਚੁੱਕਣੀ ਪਈ ਅਤੇ ਭਾਰੀ ਬਾਰਸ਼ ਨਾਲ ਆਸਮਾਨ ਥੱਲੇ ਪਈ ਕਣਕ ਨੂੰ ਭਾਰੀ ਨੁਕਸਾਨ ਹੋਇਆ ਹੈ। 

ਦੱਸਿਆ ਜਾਂਦਾ ਹੈ ਕਿ ਕਾਲੇਕੇ ਵਿਖੇ 50 ਹਜ਼ਾਰ ਗੱਟਾ, ਮਾਣੂੰਕੇ ਵਿਖੇ 50 ਹਜ਼ਾਰ ਗੱਟਾ, ਵਾਂਦਰ 35 ਹਜ਼ਾਰ ਗੱਟਾ, ਮਾਹਲਾ ਕਲਾਂ ਵਿਖੇ 25 ਹਜ਼ਾਰ ਗੱਟਾ , ਸਮਾਧ ਭਾਈ ਵਿਖੇ 35 ਹਜ਼ਾਰ ਗੱਟਾ, ਘੋਲੀਆਂ ਵਿਖੇ 50 ਹਜ਼ਾਰ ਗੱਟਾ, ਮਾਰਕਫੈੱਡ ਅਤੇ ਮਨਗ੍ਰੇਨ ਏਂਜੰਸੀ ਦੀ ਬੋਰੀ ਬੂਰੀ ਤਰਾਂ ਨਾਲ ਭਿੱਜ ਗਈ ਹੈ। ਏਜੰਸੀਆਂ ਦੇ ਮਨੇਜਰ ਨਵਜੋਤ ਸਿੰਘ ਅਤੇ ਰਤਿੰਦਰ ਸਿੰਘ ਨੇ ਦੱਸਿਆ ਕਿ ਚੁਕਾਈ ਦੀ ਕਮੀ ਕਾਰਨ ਢਾਈ ਲੱਖ ਗੱਟਾ ਬੁਰੀ ਤਰ੍ਹਾਂ ਭਿੱਜ ਗਿਆ, ਜਿਸ ਕਾਰਨ ਬਾਰਦਾਨੇ ਅੰਦਰ ਭਰੀ ਕਣਕ ਨੂੰ ਵੀ ਨੁਕਸਾਨ ਪੁੱਜ ਸਕਦਾ ਹੈ। ਆੜਤੀਆਂ ਨੇ ਤਰਪਾਲਾਂ ਨਾਲ ਕਣਕ ਨੂੰ ਢੱਕਿਆ ਸੀ ਪਰ ਮੀਂਹ ਇੰਨਾ ਜ਼ਿਆਦਾ ਸੀ ਕਿ ਬੋਰੀਆਂ ਭਿੱਜ ਗਈਆਂ।  


Shyna

Content Editor

Related News