ਮੋਗਾ ''ਚ ਪੁਲਸ ਪਾਰਟੀ ''ਤੇ ਹਮਲਾ

03/01/2020 12:46:41 PM

ਮੋਗਾ (ਸੰਜੀਵ): ਸ਼ਨੀਵਾਰ ਰਾਤ ਇਕ ਦੋਸ਼ੀ ਨੂੰ ਫੜ੍ਹਨ ਗਈ ਪੁਲਸ ਪਾਰਟੀ 'ਤੇ ਕੁਝ ਅਣਜਾਣ ਲੋਕਾਂ ਵਲੋਂ ਹਮਲਾ ਕਰਕੇ ਦੋਸ਼ੀ ਨੂੰ ਭਜਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਥਾਣਾ ਅਜੀਤ ਵਾਲ 'ਚ ਕਰਮਜੀਤ ਕੌਰ ਨਿਵਾਸੀ ਪਿੰਡ ਢੁਡੀਕੇ ਦੇ ਬਿਆਨਾਂ 'ਤੇ ਸਰਬਜੀਤ ਸਿੰਘ ਨਿਵਾਸੀ ਪਿੰਡ ਝੰਡੇਆਣਾ ਸਰਕੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ, ਜਿਸ 'ਤੇ ਥਾਣਾ ਅਜੀਤਵਾਲ 'ਚ ਤਾਇਨਾਤ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਪਿੰਡ ਝੰਡੇਆਣਾ ਸਰਕੀ 'ਚ ਦੋਸ਼ੀ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਤਾਂ ਕੁਝ ਅਣਜਾਣ ਲੋਕਾਂ ਨੇ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ, ਜਿਸ 'ਚ ਸਬ-ਇੰਸਪੈਕਟਰ ਬਲਵਿੰਦਰ ਸਿੰਘ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਬ-ਇੰਸਪੈਕਟਰ ਬਲਵਿੰਦਰ ਸਿੰਘ ਖਤਰੇ ਤੋਂ ਬਾਹਰ ਹਨ। ਸਰਬਜੀਤ ਸਿੰਘ ਪੀ.ਏ.ਪੀ. 'ਚ ਕਾਂਸਟੇਬਲ ਹਨ। ਦੋਸ਼ੀ ਨੂੰ ਫੜ੍ਹਨ ਦੇ ਲਈ ਛਾਪੇਮਾਰੀ ਜਾਰੀ ਹੈ।


Shyna

Content Editor

Related News