ਮੰਗਣੀ ਟੁੱਟਣ ’ਤੇ ਮੰਗੇਤਰ ਨੇ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਕੀਤਾ ਬਦਨਾਮ

01/04/2021 10:31:51 AM

ਮੋਗਾ (ਆਜ਼ਾਦ): ਮੋਗਾ ਜ਼ਿਲ੍ਹੇ ਨਾਲ ਸਬੰਧਤ ਇਕ ਕੁੜੀ ਨੂੰ ਮੰਗਣੀ ਟੁੱਟ ਜਾਣ ’ਤੇ ਉਸ ਦੇ ਮੰਗੇਤਰ ਵਲੋਂ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਉਸ ਦੀਆਂ ਫੋਟੋਆਂ ਅਪਲੋਡ ਕਰ ਕੇ ਉਸ ਨੂੰ ਬਦਨਾਮ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੇ ਸਾਈਬਰ ਸੈੱਲ ਵਲੋਂ ਕੀਤੀ ਗਈ ਜਾਂਚ ਦੇ ਬਾਅਦ ਪੀੜਤ ਕੁੜੀ ਦੀ ਸ਼ਿਕਾਇਤ ’ਤੇ ਜਸਪ੍ਰੀਤ ਸਿੰਘ ਨਿਵਾਸੀ ਗਰੀਨ ਸਿਟੀ ਬਠਿੰਡਾ ਖ਼ਿਲਾਫ਼ ਥਾਣਾ ਬਾਘਾ ਪੁਰਾਣਾ ’ਚ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਭਾਜਪਾ ਅਤੇ ਕੈਪਟਨ ਸਰਕਾਰ ਖੇਡ ਰਹੀ ਹੈ ਫ੍ਰੈਂਡਲੀ ਮੈਚ: ਮਾਨ

ਪੁਲਸ ਸੂਤਰਾਂ ਅਨੁਸਾਰ ਪੀੜਤ ਕੁੜੀ ਨੇ ਆਈਲੈਟਸ ਕੀਤੀ ਹੋਈ ਸੀ ਅਤੇ ਉਸਦੀ ਮੰਗਣੀ ਦੋਸ਼ੀ ਨਾਲ 6 ਜਨਵਰੀ 2018 ਨੂੰ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਹੋÎਈ ਸੀ ਅਤੇ ਕੈਨੇਡਾ ਜਾਣ ਦਾ ਸਾਰਾ ਖਰਚਾ ਮੁੰਡੇ ਦੇ ਪਰਿਵਾਰ ਵਲੋਂ ਕੀਤਾ ਜਾਣਾ ਸੀ ਅਤੇ ਉਨ੍ਹਾਂ ਖਰਚਾ ਕਰ ਕੇ ਉਸਦੀ ਫ਼ਾਈਲ ਅੰਬੈਂਸੀ ’ਚ ਲਗਾਈ ਸੀ ਪਰ ਨੰਬਰ ਘੱਟ ਹੋਣ ਕਾਰਣ ਅੰਬੈਂਸੀ ਵਲੋਂ ਉਸਦੀ ਫ਼ਾਈਲ ਰਿਜੈਕਟ ਕਰ ਦਿੱਤੀ ਗਈ। ਇਸ ਉਪਰੰਤ ਦੋਹਾਂ ਧਿਰਾਂ ਵਿਚਕਾਰ ਤਕਰਾਰ ਹੋਣ ਕਰ ਕੇ ਵਿਆਹ ਨਹੀਂ  ਹੋ ਸਕਿਆ। ਪੀੜਤ ਕੁੜੀ ਨੂੰ ਪਤਾ ਲੱਗਾ ਕਿ ਕੋਈ ਵਿਅਕਤੀ ਉਸ ਦੇ ਨਾਂ ’ਤੇ ਫੇਸਬੁੱਕ ਆਈ. ਡੀ. ਬਣਾ ਕੇ ਉਸ ਦੀਆਂ ਫੋਟੋਆਂ ਉਕਤ ਫੇਸਬੁੱਕ ਆਈ. ਡੀ. ’ਤੇ ਅਪਲੋਡ ਕਰ ਰਿਹਾ ਹੈ ਅਤੇ ਕੁੜੀ ਦੀ ਆਵਾਜ਼ ’ਚ ਗੱਲਾਂ ਵੀ ਕਰਦਾ ਹੈ। ਇਸ ਤਰ੍ਹਾਂ ਮੈਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਖਾਕੀ ਫ਼ਿਰ ਸਵਾਲਾਂ ਦੇ ਘੇਰੇ ’ਚ : ਹੌਲਦਾਰ ਨੇ ਕੁੱਟਮਾਰ ਦੀ ਸ਼ਿਕਾਰ ਜਨਾਨੀ ਨਾਲ ਮਿਟਾਈ ਹਵਸ

ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਡੀ. ਐੱਸ. ਪੀ. ਪੀ. ਬੀ. ਆਈ. ਸਪੈਸ਼ਲ ¬ਕ੍ਰਾਈਮ ਬ੍ਰਾਂਚ ਰਾਹੀਂ ਸਾਈਬਰ ਸੈੱਲ ਮੋਗਾ ਤੋਂ ਕਰਵਾਈ। ਜਾਂਚ ਸਮੇਂ ਪੁਲਸ ਅਧਿਕਾਰੀ ਵਲੋਂ ਜਿਸ ਨੰਬਰ ’ਤੇ ਫੇਸਬੁੱਕ ਆਈ. ਡੀ. ਬਣਾਈ ਗਈ ਸੀ, ਉਨ੍ਹਾਂ ਨੂੰ ਬੁਲਾਇਆ ਗਿਆ ਅਤੇ ਜਾਂਚ ਦੇ ਬਾਅਦ ਪਤਾ ਲੱਗਾ ਕਿ ਉਕਤ ਜਾਅਲੀ ਫੇਸਬੁੱਕ ਆਈ. ਡੀ. ਜਸਪ੍ਰੀਤ ਸਿੰਘ ਵਲੋਂ ਬਣਾਈ ਗਈ, ਜਿਸ ’ਚ ਉਸਨੇ ਆਪਣੀ ਮੰਗੇਤਰ ਜਿਸ ਨਾਲ ਉਸਦਾ ਵਿਆਹ ਨਹੀਂ  ਹੋ ਸਕਿਆ, ਨੂੰ ਬਦਨਾਮ ਕਰਨ ਲਈ ਫੋਟੋ ਅਪਲੋਡ ਕੀਤੀਆਂ ਗਈਆਂ। ਜਾਂਚ ਦੇ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Baljeet Kaur

Content Editor

Related News