ਮਿਡ ਡੇਅ ਮੀਲ ਕੁੱਕ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

08/16/2019 4:54:15 PM

ਮੋਗਾ (ਵਿਪਨ)—ਅੱਜ ਜ਼ਿਲਾ ਮੋਗਾ ਦੇ ਸੈਂਕੜੇ ਮਿਡ ਡੇਅ ਮੀਲ ਕੁੱਕ ਵਰਕਰ ਯੂਨੀਅਨ ਦੇ ਮੈਂਬਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਪ੍ਰਧਾਨ ਕਰਮਚੰਦ ਚੰਡਾਲੀਆ ਦੀ ਅਗਵਾਈ 'ਚ ਪਹਿਲਾਂ ਨੇਚਰ ਪਾਰਕ 'ਚ ਧਰਨਾ ਦਿੱਤਾ ਗਿਆ ਫਿਰ ਇਹ ਵਰਕਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਹੁੰਦੇ ਹੋਏ ਮੇਨ ਚੌਕ 'ਚ ਪਹੁੰਚੇ ਅਤੇ ਉੱਥੇ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦਾ ਪੁਤਲ ਫੂਕਿਆ। ਉੱਥੇ ਵਰਕਰਾਂ ਨੇ ਸਰਕਾਰ ਦੇ ਖਿਲਾਫ ਖੂਬ ਭੜਾਸ ਵੀ ਕੱਢੀ। ਇਸ ਮੌਕੇ ਪੰਜਾਬ ਪ੍ਰਧਾਨ ਕਰਮਚੰਦ ਚੰਡਾਲੀਆ ਨੇ ਦੱਸਿਆ ਕਿ ਅੱਜ ਅਸੀਂ ਦੁੱਖੀ ਹੋ ਕੇ ਇਹ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਕਿਉਂਕਿ ਸਾਨੂੰ ਅਪ੍ਰੈਲ 'ਚ ਇਹ ਭਰੋਸਾ ਦਿੱਤਾ ਗਿਆ ਸੀ ਕਿ ਕੁੱਕ ਨੂੰ ਮਹੀਨੇ ਦੀ ਤਨਖਾਹ 3000 ਹਜ਼ਾਰ ਰੁਪਏ ਦਿੱਤੀ ਜਾਵੇਗੀ, ਪਰ ਉਸ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਮੰਗ ਪੱਤਰ ਵੀ ਦਿੱਤੇ ਪਰ ਕੋਈ ਵੀ ਸੁਣਵਾਈ ਨਹੀਂ ਹੋਈ। 

ਦੂਜੀ ਮੰਗ ਇਹ ਸੀ ਕਿ ਜਿਸ ਕੁੱਕ ਦੀ ਮੌਤ ਹੋ ਜਾਂਦੀ ਹੈ ਤਾਂ ਸਰਕਾਰ ਵਲੋਂ ਤਰਸ ਦੇ ਆਧਾਰ 'ਤੇ ਉਸ ਦੇ ਕਿਸੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ, ਪਰ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਰੱਖਿਆ ਜਾਂਦਾ, ਸਗੋਂ ਦੂਜੇ ਕਿਸੇ ਹੋਰ ਨੂੰ ਰੱਖ ਲਿਆ ਜਾਂਦਾ ਹੈ। ਲੋਕ ਸਭਾ ਦੀਆਂ ਚੋਣਾਂ 'ਚ ਕੁੱਕ ਦੇ ਵਲੋਂ ਆਪਣੀ ਜੇਬ 'ਚੋਂ ਖਰਚਾ ਕਰਕੇ ਭੋਜਨ ਬਣਾਇਆ ਗਿਆ ਸੀ ਪਰ ਉਹ ਪੈਸੇ ਵੀ ਅਜੇ ਤੱਕ ਨਹੀਂ ਦਿੱਤੇ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਮੰਗਾਂ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਰ ਕਿਨਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਤਾਂ ਪੂਰੇ ਪੰਜਾਬ ਦੇ ਕੁੱਕ ਸੰਘਰਸ਼ ਦੀ ਰਾਹ 'ਤੇ ਚੱਲ ਪੈਣਗੇ। ਪੰਜਾਬ ਦੇ ਕਰੀਬ 44 ਹਜ਼ਾਰ ਕੁੱਕ ਸਿਰਫ 1700 ਰੁਪਏ ਮਹੀਨਾ ਸੈਲਰੀ ਲੈ ਕੇ ਕੰਮ ਕਰ ਰਹੇ ਹਨ। ਸਰਕਾਰ ਤੋਂ ਮੰਗ ਕਰਦੇ ਹਨ ਕਿ ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ।

Shyna

This news is Content Editor Shyna