ਅਣਜਾਣ ਮਜ਼ਦੂਰ ਦੀ ਕੰਮ ਕਰਦੇ ਹੋਏ ਹੋਈ ਮੌਤ

02/11/2020 4:05:30 PM

ਮੋਗਾ (ਸੰਜੀਵ): ਅੱਜ ਸਵੇਰੇ ਸਥਾਨਕ ਕੋਲਡ ਸਟੋਰ 'ਤੇ ਇੰਚਾਰਜ ਵਲੋਂ ਇਕ ਰੇਲਵੇ ਅੰਡਰਬ੍ਰਿਜ ਤੋਂ ਦਿਹਾੜੀ 'ਤੇ ਮਜ਼ਦੂਰ ਨੂੰ ਲਿਆਇਆ ਗਿਆ ਸੀ, ਜਿਸ ਦੀ ਕੋਲਡ ਸਟੋਰ 'ਤੇ ਕੰਮ ਕਰਦੇ ਹੋਏ ਅਚਾਨਕ ਮੌਤ ਹੋ ਗਈ। ਕੋਲਡ ਸਟੋਰ ਦੇ ਇੰਚਾਰਜ ਸੁਖਮੰਦਰ ਸਿੰਘ ਨੇ ਦੱਸਿਆ ਕਿ ਅਣਜਾਣ ਮਜ਼ਦੂਰ ਨੂੰ ਕੰਮ ਕਰਦੇ ਅਜੇ ਇਕ ਘੰਟਾ ਹੀ ਹੋਇਆ ਸੀ ਕਿ ਅਚਾਨਕ ਉਸ ਦੇ ਮੂੰਹ 'ਚੋਂ ਝੱਗ ਨਿਕਲਣ ਲੱਗੀ। ਜਿਵੇਂ ਉਸ ਨੇ ਕੋਈ ਵਧ ਨਸ਼ਾ ਕਰ ਲਿਆ ਹੋਵੇ ਅਤੇ ਉਸ ਨੂੰ ਦੌਰਾ ਪੈ ਗਿਆ ਹੋਵੇ। ਉਨ੍ਹਾਂ ਨੇ ਅਣਜਾਣ ਮਜ਼ਦੂਰ ਨੂੰ ਤੁਰੰਤ ਸਰਕਾਰੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਜਾਂਚ ਦੇ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਲਾਸ਼ ਨੂੰ ਹਸਪਤਾਲ ਦੇ ਘਰ 'ਚ ਪੋਸਟਮਾਰਟਮ ਹੇਤੂ ਰੱਖਣ ਦੇ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਵਲੋਂ ਜਾਂਚ ਜਾਰੀ ਹੈ।


Shyna

Content Editor

Related News