ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰੀਰਿਕ ਪ੍ਰੀਖਿਆ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ

05/25/2023 3:50:35 PM

ਮੋਗਾ (ਗੋਪੀ ਰਾਊਕੇ) : ਸੀ-ਪਾਈਟ ਕੈਂਪ, ਹਕੂਮਤ ਸਿੰਘ ਫਿਰੋਜ਼ਪੁਰ ਦੇ ਕੈਂਪ ਇੰਚਾਰਜ ਦਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਜੋ ਨੌਜਵਾਨ ਫ਼ੌਜ ਦੀ 17 ਅਪ੍ਰੈਲ 2023 ਨੂੰ ਹੋਈ ਲਿਖਤੀ ਪ੍ਰੀਖਿਆ ’ਚੋਂ ਪਾਸ ਹੋ ਗਏ ਹਨ, ਉਨ੍ਹਾਂ ਨੌਜਵਾਨਾਂ ਦੀ ਸਰੀਰਿਕ ਪ੍ਰੀਖਿਆ ਦੀ ਤਿਆਰੀ 24 ਮਈ 2023 ਤੋਂ ਸ਼ੁਰੂ ਹੋ ਚੁੱਕੀ ਹੈ। ਸਰੀਰਿਕ ਪ੍ਰੀਖਿਆ ਦੀ ਤਿਆਰੀ ਕਰਨ ਲਈ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਜ਼ਿਲ੍ਹੇ ਦੇ ਚਾਹਵਾਨ ਯੁਵਕ ਜਲਦੀ ਤੋਂ ਜਲਦੀ ਸਵੇਰੇ 7:30 ਤੋਂ 11 ਵਜੇ ਤੱਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਆਪਣੇ ਜ਼ਰੂਰੀ ਦਸਤਾਵੇਜ਼ ਲੈ ਕੇ ਰਿਪੋਰਟ ਕਰਨ।

ਇਨ੍ਹਾਂ ਜ਼ਰੂਰੀ ਦਸਤਾਵੇਜ਼ਾਂ ਵਿਚ ਆਨਲਾਈਨ ਰਜਿਸਟ੍ਰੇਸ਼ਨ ਦੀ ਇਕ ਕਾਪੀ, ਰਿਜ਼ਲਟ ਦੀ ਇਕ ਕਾਪੀ, 10ਵੀਂ ਦਾ ਅਸਲ ਸਰਟੀਫ਼ਿਕੇਟ, 10ਵੀਂ ਦੇ ਸਰਟੀਫ਼ਿਕੇਟ ਦੀ ਫੋਟੋ ਕਾਪੀ, ਪੰਜਾਬ ਰਿਹਾਇਸ਼ ਸਰਟੀਫ਼ਿਕੇਟ ਦੀ ਫੋਟੋ ਕਾਪੀ, ਜਾਤੀ ਦੇ ਸਰਟੀਫ਼ਿਕੇਟ ਦੀ ਫੋਟੋ ਕਾਪੀ, ਆਧਾਰ ਕਾਰਡ ਦੀ ਫੋਟੋ ਕਾਪੀ, ਚਾਲੂ ਬੈਂਕ ਖਾਤੇ ਦੀ ਫੋਟੋ ਕਾਪੀ ਅਤੇ ਇਕ ਪਾਸਪੋਰਟ ਸਾਈਜ਼ ਫੋਟੋ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਕਾਪੀ, ਇਕ ਪੈੱਨ, ਖਾਣਾ ਖਾਣ ਲਈ ਭਾਂਡੇ, ਰਹਿਣ ਲਈ ਬਿਸਤਰਾ ਆਦਿ ਵੀ ਲਿਆਉਣਾ ਲਾਜ਼ਮੀ ਹੈ।

ਉਨ੍ਹਾਂ ਦੱਸਿਆ ਕਿ ਯੁਵਕ ਦੀ ਛਾਤੀ ਬਿਨਾਂ ਫੁਲਾ ਕੇ 77 ਸੈਂਟੀਮੀਟਰ ’ਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 5 ਫੁੱਟ 7 ਇੰਚ ਹੋਵੇ। ਨੌਜਵਾਨਾਂ ਨੂੰ ਸਰਕਾਰ ਵੱਲੋਂ ਵਜ਼ੀਫ਼ਾ ਗ੍ਰਾਂਟ ਮਿਲਣ ਉਪਰੰਤ ਪ੍ਰਤੀ ਨੌਜਵਾਨ 400 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਕੈਂਪ ਵਿਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਸਰੀਰਿਕ ਸਿੱਖਿਆ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ। 

Harnek Seechewal

This news is Content Editor Harnek Seechewal