200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਤਾਂ ਕਿਸਾਨ ਪਰਾਲੀ ਨੂੰ ਨਹੀਂ ਲਾਉਣਗੇ ਅੱਗ

09/17/2021 1:18:41 PM

ਬਾਘਾ ਪੁਰਾਣਾ (ਅੰਕੁਸ਼): ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਸ਼ੁਭਾਸ਼ ਮੰਡੀ ਬਾਘਾਪੁਰਾਣਾ ਵਿਖੇ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੰਜਾਬ ਮੀਤ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ, ਸੁਰਜੀਤ ਸਿੰਘ ਵਿਰਕ, ਤੇਜ ਸਿੰਘ ਚਹਿਲ ,ਮੇਜਰ ਸਿੰਘ ਘੋਲੀਆ ਅਤੇ ਬਿੱਕਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਕਿਸਾਨ ਆਗੂਆਂ  ਨੇ ਦੱਸਿਆ ਕਿ ਪੰਜਾਬ ਸਰਕਾਰ ਪਰਾਲੀ ਨੂੰ ਬਾਲਣ ਵਜੋਂ ਵਰਤਣ ਵਾਲੇ ਸਨਅਤਕਾਰਾਂ ਨੂੰ ਦੇਵੇਗੀ 25 ਕਰੋੜ ਰੁਪਏ ਸਬਸਿਡੀ ਜੋ ਕਿ ਬਹੁਤ ਨਿੰਦਣਯੋਗ ਹੈ। ਕਿਉਂਕਿ ਪੰਜਾਬ ਸਰਕਾਰ ਵੀ ਰੱਜਿਆ ਨੂੰ ਹੋਰ ਰਜਾਉਂਦੀ ਹੈ ਜਦੋਂਕਿ ਹਾਈ ਕੋਰਟ ਦਾ ਆਡਰ ਹੈ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਵਾਸਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ।

ਪੰਜਾਬ ਸਰਕਾਰ ਤੇ ਪ੍ਰਦੂਸ਼ਣ ਬੋਰਡ ਨੇ ਇਸ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਹੁਣ ਜਦੋਂਕਿ ਸਨਅਤਕਾਰਾਂ ਨੂੰ ਲਾਭ ਦੇਣ ਦੀ ਖ਼ਾਤਰ ਡਾ.ਆਦਰਸ਼ਪਾਲ ਵਿੰਗ ਨੇ ਬਿਆਨਾਂ ’ਚ ਕਿਹਾ ਕਿ 25 ਕਰੋੜ ਸਨਅਤਕਾਰਾਂ ਨੂੰ ਦਿੱਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੰਗ ਕਰਦੀ ਹੈ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਵਾਸਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਤਾਂ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਗੇ। ਜੇਕਰ ਕਿਸਾਨਾਂ ਨੂੰ ਬੋਨਸ ਨਾ ਦਿੱਤਾ ਤਾਂ ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ, ਗੁਤੇਜ ਸਿੰਘ ਉਗੋਕੇ, ਲਖਵੀਰ ਸਿੰਘ, ਜਸਬਿੰਦਰ ਸਿੰਘ ਆਲਮਵਾਲਾ, ਰਵਿੰਦਰ ਸਿੰਘ, ਜੀਤ ਸਿੰਘ, ਬਿੱਕਰ ਸਿੰਘ, ਪਾਲ ਸਿੰਘ, ਸੁੱਖਾ ਸਿੰਘ, ਸੁਰਿੰਦਰ ਸਿੰਘ ਆਦਿ ਸ਼ਾਮਲ ਸਨ। 


Shyna

Content Editor

Related News