ਏਕਨੂਰ ਜੌਹਲ ਨੂੰ ਫਾਰਮੇਸੀ ਕਾਲਜ ਨੇ ਕੀਤਾ ਸਨਮਾਨਤ

07/13/2019 12:38:58 PM

ਮੋਗਾ (ਗੋਪੀ ਰਾਊਕੇ)—ਬੰਗਲਾਦੇਸ਼ ਦੇ ਢਾਕਾ ਸ਼ਹਿਰ 'ਚ ਹੋਈ ਅੰਡਰ-16 ਸਾਊਥ ਏਸ਼ੀਅਨ ਬਾਸਕਟਬਾਲ ਚੈਂਪੀਅਨਸ਼ਿਪ 'ਚ ਭਾਰਤ ਲਈ ਖੇਡਦੇ ਹੋਏ ਫਾਈਨਲ ਮੈਚ 'ਚ ਸ਼੍ਰੀਲੰਕਾ ਨੂੰ 73-36 ਅੰਕਾਂ ਨਾਲ ਹਰਾ ਕੇ ਭਾਰਤੀ ਟੀਮ ਨੂੰ ਜਿੱਤ ਦੁਆਉਣ ਵਾਲੇ ਮੋਗਾ ਦੇ ਖਿਡਾਰੀ ਏਕਨੂਰ ਜੌਹਲ ਨੂੰ ਸੰਸਥਾ ਆਈ.ਐੱਸ.ਐੱਫ. ਕਾਲਜ ਆਫ ਫਾਰਮੇਸੀ ਵੱਲੋਂ ਇਕ ਸਨਮਾਨ ਸਮਾਰੋਹ ਦੌਰਾਨ ਸਨਮਾਨਤ ਕੀਤਾ ਗਿਆ।ਕਾਲਜ ਪੁੱਜਣ 'ਤੇ ਏਕਨੂਰ ਜੌਹਲ ਅਤੇ ਉਸ ਦੇ ਪਿਤਾ ਡਾ. ਸ਼ਮਸ਼ੇਰ ਸਿੰਘ ਜੌਹਲ ਦਾ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਗ, ਡਾਇਰੈਕਟਰ ਡਾ.ਜੀ.ਡੀ. ਗੁਪਤਾ, ਵਾਈਸ ਪ੍ਰਿੰਸੀਪਲ ਡਾ. ਆਰ.ਕੇ.ਨਾਰੰਗ, ਅਗਰਵਾਲ ਸਮਾਜ ਸਭਾ ਦੇ ਡਾ. ਅਜੇ ਕਾਂਸਲ ਦੇ ਇਲਾਵਾ ਕਾਲਜ ਦੇ ਸਮੂਹ ਫੈਕਲਟੀ ਸਟਾਫ ਨੇ ਸੁਆਗਤ ਕੀਤਾ।

ਸੰਸਥਾ ਡਾਇਰੈਕਟਰ ਡਾ.ਜੀ.ਡੀ. ਗੁਪਤਾ ਨੇ ਖਿਡਾਰੀ ਏਕਨੂਰ ਜੌਹਲ ਅਤੇ ਉਸ ਦੇ ਪਿਤਾ ਡਾ. ਸ਼ਮਸ਼ੇਰ ਸਿੰਘ ਜੌਹਲ ਨੂੰ ਵਧਾਈ ਦਿੱਤੀ। ਸੰਸਥਾ ਚੇਅਰਮੈਨ ਪ੍ਰਵੀਨ ਗਰਗ ਨੇ ਏਕਨੂਰ ਜੌਹਲ ਨੂੰ ਆਸ਼ੀਰਵਾਦ ਦਿੰਦੇ ਹੋਏ ਹੋਰ ਖੇਡਾਂ ਵਿਚ ਖੇਡ ਕੇ ਭਾਰਤ ਦਾ ਨਾਂ ਪੂਰੇ ਵਿਸ਼ਵ ਵਿਚ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।


Shyna

Content Editor

Related News