ਬੱਚਿਆਂ ਨੂੰ ਲੈ ਕੇ ਹੋਈ ਲੜਾਈ 'ਚ ਗੁਆਂਢੀ ਨੇ ਕੀਤਾ ਮਹਿਲਾ 'ਤੇ ਹਮਲਾ, ਮੌਤ

02/29/2020 6:40:08 PM

ਮੋਗਾ (ਸੰਜੀਵ): ਬੱਚਿਆਂ ਨੂੰ ਲੈ ਕੇ ਹੋਈ ਲੜਾਈ 'ਚ ਇਕ ਮਹਿਲਾ ਨੂੰ ਗੁਆਂਢੀ ਦੇ ਮੁੰਡੇ ਵਲੋਂ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਸਰਕਾਰੀ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਕੱਲ੍ਹ ਸ਼ਾਮ ਪਰਮਜੀਤ ਕੌਰ 30 ਸਾਲ ਪਤਨੀ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਮਜੋ ਥਾਣਾ ਨਿਹਾਲ ਸਿੰਘ ਨਾਲਾ ਦੇ ਪਤੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਉਸ ਦੀ ਪਤਨੀ ਬੱਚਿਆਂ ਨੂੰ ਪੜ੍ਹਨ ਦੇ ਲਈ ਡਾਂਟ ਰਹੀ ਸੀ ਕਿ ਗੁਆਂਢੀ ਦਾ ਮੁੰਡਾ ਉੱਥੇ ਆਇਆ ਅਤੇ ਕਹਿਣ ਲੱਗਾ ਕਿ ਤੂੰ ਮੈਨੂੰ ਕਿਉਂ ਗੋਲੀਆਂ ਦੇ ਰਹੀ ਹੈ, ਜਿਸ 'ਤੇ ਪਤਨੀ ਅਤੇ ਮੁੰਡੇ 'ਚ ਲੜਾਈ ਹੋ ਗਈ। ਮੁੰਡੇ ਦੇ ਕੋਲ ਪਏ ਤੇਜ਼ਧਾਰ ਹਥਿਆਰ ਨੂੰ ਚੁੱਕਿਆ ਅਤੇ ਉਸ ਦੇ ਸਿਰ 'ਚ ਮਾਰ ਦਿੱਤਾ, ਜਿਸ ਨਾਲ ਉਹ ਹੇਠਾਂ ਡਿੱਗ ਗਈ।

ਇਸ 'ਤੇ ਮੁੰਡੇ ਨੇ ਪਤਨੀ ਦੇ ਪੇਟ 'ਚ ਲੱਤਾਂ ਮਾਰੀਆਂ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਤੜਪਣ ਲੱਗੀ। ਉਸ ਨੂੰ ਸਾਹ ਲੈਣ 'ਚ ਵੀ ਪਰੇਸ਼ਾਨੀ ਹੋਣ ਲੱਗੀ। ਪਤੀ ਦੇ ਮੁਤਾਬਕ ਉਸ ਨੂੰ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਪਰ ਗੰਭੀਰ ਸਥਿਤੀ 'ਚ ਮੋਗਾ ਸਰਕਾਰੀ ਹਸਪਤਾਲ 'ਚ ਰੈਫਰ ਕੀਤਾ ਗਿਆ। ਐਂਬੂਲੈਂਸ ਵਲੋਂ ਮੋਗਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੇ ਕਈ ਟੈਸਟ ਕੀਤੇ ਗਏ ਅਤੇ ਉਸ ਦੀ 5 ਘੰਟੇ ਜੀਵਨ ਅਤੇ ਮੌਤ ਨਾਲ ਸੰਘਰਸ਼ ਕਰਕੇ ਮੌਤ ਹੋ ਗਈ। ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਡਾਕਟਰਾਂ ਦੇ ਮੁਤਾਬਕ ਪੋਸਟਮਾਰਟ ਦੇ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ।


Shyna

Content Editor

Related News