ਕੈਪਟਨ ਸਾਹਿਬ! ਦਲਿਤ ਗਰੀਬਾਂ ਦੇ ਪਰਿਵਾਰਾਂ ਨਾਲ ਬੇਇਨਸਾਫ਼ੀ ਕਿਉਂ...?

04/04/2020 10:20:35 AM

ਕਿਸ਼ਨਪੁਰਾ ਕਲਾਂ (ਹੀਰੋ): ਵਿਸ਼ਵ ਅੰਦਰ ਨੋਵਲ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਫੈਲਣ ਕਰਨ ਜਿਵੇਂ ਆਏ ਦਿਨ ਬਾਹਰਲੇ ਮੁਲਕਾਂ 'ਚ ਅਨੇਕਾਂ ਮੌਤਾਂ ਹੋ ਰਹੀਆਂ ਹਨ, ਉੱਥੇ ਹੀ ਭਾਰਤ ਦੇ ਸੂਬਿਆਂ ਨੂੰ ਵੀ ਇਸ ਮਹਾਮਾਰੀ ਨੇ ਆਪਣੀ ਲਪੇਟ 'ਚ ਲੈਣ ਲਈ ਵੱਡੀ ਪੱਧਰ 'ਤੇ ਪੈਰ ਪਸਾਰੇ ਜਾ ਰਹੇ ਹਨ, ਜਿਸ ਕਰਨ ਨਰਿੰਦਰ ਮੋਦੀ ਨੇ ਭਾਰਤ ਅੰਦਰ 21 ਦਿਨਾਂ ਲਈ ਲਾਕਡਾਊਨ (ਤਾਲਾਬੰਦੀ) ਦਾ ਐਲਾਨ ਵੀ ਕੀਤਾ ਗਿਆ ਸੀ ਉਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਕਰਫਿਊ ਲਗਾ ਦਿੱਤਾ ਗਿਆ ਸੀ ਪਰ ਇਨ੍ਹਾਂ ਦੋਵੇਂ ਸਰਕਾਰਾਂ ਨੇ ਲਾਕਡਾਊਨ ਕਰਨ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ, ਜਿਸ ਕਾਰਨ ਗਰੀਬ ਮਜ਼ਦੂਰ ਲੋਕ ਇਸ ਔਖੀ ਘੜੀ 'ਚ ਆਪਣਾ ਗੁਜ਼ਾਰਾ ਬਹੁਤ ਮੁਸ਼ਕਿਲ ਕਰ ਰਹੇ ਸਨ।

ਇਹ ਵੀ ਪੜ੍ਹੋ: ਕੁਆਰਿੰਟਾਈਨ ਦੌਰਾਨ 'ਜਗ ਬਾਣੀ' ਦੇਖ ਰਹੇ ਹਨ ਕੈਪਟਨ ਅਮਰਿੰਦਰ ਸਿੰਘ

ਪੱਤੀ ਬਾਬਾ ਜੀਵਨ ਸਿੰਘ ਜੀ ਦੀਆਂ ਵਸਨੀਕ ਬੀਬੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨੂੰ ਦੇਸ਼ ਅੰਦਰ ਨਾ ਫੈਲ ਜਾਵੇ, ਸਬੰਧੀ ਜਨਤਕ ਕਰਫਿਊ ਲਾ ਕੇ ਦੇਸ਼ ਅੰਦਰ 21 ਦਿਨਾਂ ਦਾ ਲਾਕਡਾਊਨ ਕਰਨ ਦਾ ਸਖਤ ਫੈਸਲਾ ਤਾਂ ਲੈ ਲਿਆ ਪਰ ਇਸ ਦੀ ਨਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾ ਹੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਰ ਅਮਰਿੰਦਰ ਸਿੰਘ ਨੇ ਦਿਹਾੜੀਦਾਰ ਮਜ਼ਦੂਰਾਂ ਬਾਰੇ ਚਿੰਤਾ ਪ੍ਰਗਟ ਕੀਤੀ ਕਿ ਉਹ ਇਸ ਕਰਫਿਊ ਦੌਰਾਨ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਕਿਸ ਤਰ੍ਹਾਂ ਭਰਨਗੇ, ਕਿਉਂਕਿ ਇਸ ਲਾਕਡਾਊਨ ਵਰਗੀ ਸਥਿਤੀ 'ਚ ਨਾ ਤਾਂ ਬੈਂਕਾਂ 'ਚੋਂ ਮਜ਼ਦੂਰਾਂ ਨੂੰ ਅੰਗਹੀਣ, ਬੁਢਾਪਾ, ਵਿਧਵਾ ਪੈਨਸ਼ਨ ਸਕੀਮ ਦਾ ਲਾਭ ਮਿਲ ਰਿਹਾ ਹੈ, ਦਿਹਾੜੀ-ਮਜ਼ਦੂਰੀ ਨਾ ਲੱਗਣ ਕਾਰਨ ਗਰੀਬ ਵਰਗ ਦੇ ਲੋਕਾਂ ਕੋਲ ਕੋਈ ਪੈਸਾ ਨਹੀਂ ਹੈ, ਜਿਸ ਕਾਰਨ ਉਹ ਘਰੇਲੂ ਸਾਮਾਨ ਦੀ ਖਰੀਦਦਾਰੀ ਕਰ ਸਕਣ ਅਤੇ ਨਾ ਹੀ ਸਿਹਤ ਸੇਵਾਵਾਂ ਸੰਚਾਰੂ ਢੰਗ ਨਾਲ ਮਿਲ ਰਹੀਆਂ ਹਨ, ਜਿਸ ਕਰ ਕੇ ਗਰੀਬ ਲੋਕਾਂ ਅੰਦਰ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਕਿਉਂਕਿ ਪੰਚਾਇਤਾਂ ਵੱਲੋਂ ਵੀ ਗਰੀਬ ਲੋਕਾਂ ਤੱਕ ਸਰਕਾਰੀ ਘਰੇਲੂ ਸਾਮਾਨ ਨਹੀਂ ਪਹੁੰਚਾਇਆ ਜਾ ਰਿਹਾ। ਸਥਾਨਕ ਦਲਿਤ ਵਰਗ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਮਜ਼ਦੂਰਾਂ ਪ੍ਰਤੀ ਰਵਈਆਂ ਇਸੇ ਤਰ੍ਹਾਂ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਗਰੀਬ ਭੁੱਖੇ ਮਰਦੇ ਲੋਕ ਸੜਕਾਂ 'ਤੇ ਉਤਰਨ ਲਈ ਮਜਬੂਰ ਹੋ ਜਾਣਗੇ ਕਿਉਂਕਿ ਉਨ੍ਹਾਂ ਨੂੰ ਹਰ ਸਹੂਲਤਾਂ ਤੋਂ ਸੱਖਣਾ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਕਰਫਿਊ ਕਾਰਨ ਕਿਸੇ ਵੀ ਹਸਪਤਾਲ ਨੇ ਨਹੀਂ ਖੋਲ੍ਹਿਆ ਬੂਹਾ, ਦਿੱਤਾ ਸੜਕ 'ਤੇ ਬੱਚੇ ਨੂੰ ਜਨਮ


Shyna

Content Editor

Related News