ਪੰਜਾਬ ਦੇ ਹਿੰਦੂਆਂ ਦਾ ਕਾਂਗਰਸ ਨਾਲੋਂ ਮੋਹਭੰਗ: ਹਿੰਦੂ ਸੰਯੁਕਤ ਮੋਰਚਾ

02/22/2020 1:45:32 PM

ਮੋਗਾ (ਸੰਜੀਵ): ਜਦੋਂ ਦਿਨ ਚੰਗੇ ਨਾ ਹੋਣ ਤਾਂ ਕੋਈ ਨਾ ਕੋਈ ਗਲਤੀ ਇਨਸਾਨ ਤੋਂ ਹੋ ਜਾਂਦੀ ਹੈ, ਜਿਵੇਂ ਸ਼ਿਵਰਾਤਰੀ ਤਿਉਹਾਰ 'ਤੇ ਪੰਜਾਬ ਸਰਕਾਰ ਨੇ ਹਿੰਦੂ ਕਮੇਟੀ ਨੂੰ ਮੁਬਾਰਕ ਨਹੀਂ ਦਿੱਤੀ, ਜਿਸ ਨਾਲ ਪੰਜਾਬ ਦੇ ਹਿੰਦੂਆਂ ਦੇ ਮਨ 'ਚ ਪੰਜਾਬ ਸਰਕਾਰ ਦੇ ਪ੍ਰਤੀ ਕਾਫੀ ਗੁੱਸਾ ਹੈ, ਕਿਉਂਕਿ ਜਦੋਂ ਵੀ ਪੰਜਾਬ 'ਚ ਕਾਂਗਰਸ ਦੀ ਸਰਕਾਰ ਆਈ ਹੈ, ਉਸ 'ਚ ਪੰਜਾਬ ਦੇ ਹਿੰਦੂ ਕਮੇਟੀ ਦਾ ਕਾਫੀ ਵੱਡਾ ਯੋਗਦਾਨ ਰਿਹਾ ਹੈ। ਇਹ ਗੱਲ ਹਿੰਦੂ ਮੋਰਟਾ ਦੇ ਰਾਜਨ ਸਿੰਗਲਾ ਸੁਭਾਸ਼ ਮਿੱਤਲ ਗੌਰਵ ਸਿੰਗਲਾ ਅਨਿਲ ਕੁਮਾਰ ਗੁਨੀਰਾਮ ਮੰਗਲਦਾਸ ਤੀਰਥ ਰਾਮ ਆਦਿ ਨੇ ਕਹੀ। ਉਨ੍ਹਾਂ ਨੇ ਕਿਹਾ ਕਿ ਬਿਨਾਂ ਹਿੰਦੂ ਵੋਟ ਸਮਰਥਨ ਦੇ ਪੰਜਾਬ 'ਚ ਕਾਂਗਰਸ ਪਾਰਟੀ ਸਰਕਾਰ ਨਹੀਂ ਬਣਾ ਸਕਦੀ। ਪੰਜਾਬ ਸ਼ਹਿਰਾਂ ਦੀ ਲਗਭਗ ਸਾਰੀਆਂ ਸੀਟਾਂ ਹਿੰਦੂ ਵੋਟ ਦੇ ਬਲਬੂਤੇ 'ਤੇ ਕਾਂਗਰਸ ਨੇ ਜਿੱਤੇ ਹਨ ਪਰ ਕੋਈ ਵੀ ਸਰਕਾਰ ਹੋ ਚਾਹੇ ਕਾਂਗਰਸ ਦੀ ਜਾਂ ਫਿਰ ਅਕਾਲੀ ਦਲ ਦੀ, ਹਿੰਦੂਆਂ ਨੂੰ ਹਮੇਸ਼ਾ ਨੰਬਰ ਦੋ 'ਤੇ ਹੀ ਸਮਝਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਜਿੰਨੀ ਵੀ ਵੱਡੀ ਪਬਲਿਕ ਡੀਲਿੰਗ ਦੀ ਪੋਸਟਾਂ ਐੱਸ.ਐੱਸ.ਪੀ., ਡੀ.ਸੀ. ਐੱਸ.ਡੀ.ਐੱਮ. ਡੀ.ਐੱਸ.ਪੀ. ਐੱਸ.ਐੱਚ.ਓ. ਤਹਿਸੀਲਦਾਰ ਇਨ੍ਹਾਂ ਸਾਰੀਆਂ ਪੋਸਟਾਂ 'ਤੇ ਬਹੁਤ ਹੀ ਘੱਟ ਹਿੰਦੂ ਅਫਸਰ ਮਿਲਣਗੇ, ਜਦਕਿ ਸਭ ਤੋਂ ਵੱਡੀ ਆਬਾਦੀ ਵਾਲੀ ਕਮਿਊਨਟੀ ਹੈ। ਹਰ ਇਕ ਇਲੈਕਸ਼ਨ 'ਚ ਪੰਜਾਬ ਦੇ ਹਿੰਦੂਆਂ ਨੂੰ ਅੱਤਵਾਦ ਦਾ ਡਰ ਦਿਖਾ ਕੇ ਕਾਂਗਰਸ ਪਾਰਟੀ ਪੰਜਾਬ 'ਚ ਹਿੰਦੂਆਂ ਦੀ ਵੋਟ ਬਟੋਰਦੇ ਹਨ।

ਪਰ ਹੁਣ ਪੰਜਾਬ ਦਾ ਹਿੰਦੂ ਕਾਂਗਰਸ ਪਾਰਟੀ ਤੋਂ ਥੱਕ ਚੁੱਕਾ ਹੈ। ਹੁਣ ਪੰਜਾਬ ਦਾ ਹਿੰਦੂ 'ਬੀ.ਜੇ.ਪੀ.' ਅਤੇ 'ਆਪ' ਦੇ ਵੱਲ ਦੇਖ ਰਿਹਾ ਹੈ। ਲਗਦਾ ਹੈ 2022 'ਚ ਹਿੰਦੂ ਵੋਟਰ ਬੀ.ਜੇ.ਪੀ. ਜਾਂ ਆਮ ਆਦਮੀ ਪਾਰਟੀ ਵੱਲ ਜਾ ਸਕਦੇ ਹਨ, ਜਿਸ 'ਚ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਹਿੰਦੂ ਸੰਯੁਕਤ ਮੋਰਚਾ ਦੇ ਨੇਤਾਵਾਂ ਨੇ ਕਿਹਾ ਕਿ ਹਿੰਦੂ ਵੋਟਰ ਕਾਂਗਰਸ ਦੇ ਨਾਲ ਨਿਕਲ ਗਿਆ ਤਾਂ ਕਦੀ ਵੀ ਕਾਂਗਰਸ ਪੰਜਾਬ 'ਚ ਆਪਣੀ ਸਰਕਾਰ ਨਹੀਂ ਬਣਾ ਸਕਦੀ। ਇਸ ਲਈ ਕਾਂਗਰਸ ਨੂੰ ਅਜੇ ਵੀ ਸੋਚਣਾ ਹੋਵੇਗਾ ਕਿ ਉਹ ਹਿੰਦੂ ਕਮਿਊਨਟੀ ਨੂੰ ਨਜ਼ਰ-ਅੰਦਾਜ਼ ਨਾ ਕਰਨ।


Shyna

Content Editor

Related News