ਨਾਗਰਿਕ ਸੁਰੱਖਿਆ ਮੰਚ ਨੇ ਬਜ਼ਾਰਾਂ ਅੰਦਰ ਕੱਢੀ ਤਿਰੰਗਾ ਯਾਤਰਾ

02/20/2020 12:33:49 PM

ਬਾਘਾਪੁਰਾਣਾ (ਰਾਕੇਸ਼): ਦੇਸ਼ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਰਤੀ ਜਨਤਾ ਪਾਰਟੀ ਸਮੇਤ ਅਕਾਲੀ ਦਲ, ਆਰ.ਐੱਸ.ਐੱਸ. ਨਾਗਰਿਕ ਸੁਰੱਖਿਆ ਮੰਚ ਵਲੋਂ ਲੋਕਾ ਦੇ ਸਹਿਯੋਗ ਨਾਲ ਬਜ਼ਾਰਾਂ ਅੰਦਰ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿੱਚ ਵਿਨੋਦ ਗੂੰਬਰ, ਸੁਖਨੰਦਨ ਅਗਰਵਾਲ, ਅਸ਼ੋਕ ਤਲਵਾੜ, ਪ੍ਰਦੀਪ ਤਲਵਾੜ,  ਰਾਮ ਤੀਰਥ ਗੁੰਬਰ, ਰਾਮ ਬਾਂਸਲ, ਅਮਿਤ ਗੂੰਬਰ, ਪ੍ਰੇਮ ਗਰਗ ਪ੍ਰਧਾਨ ਸਮੇਤ ਹੋਰਨਾ ਆਗੂਆਂ ਨੇ ਕਿਹਾ ਕਿ ਪਾਕਿਸਤਾਨ ਭਾਰਤ ਵਿੱਚ ਆਪਣੀਆਂ ਗਲਤ ਨੀਤੀਆ ਬੰਦ ਕਰੇ ਕਿਉਂਕਿ ਭਾਰਤ ਦੇ ਲੋਕ ਅਮਨ ਸ਼ਾਤੀ ਏਕਤਾ ਅਤੇ ਤਰੱਕੀ ਦੇ ਭਾਈਵਾਲ ਹਨ, ਜਿਸ ਕਰਕੇ ਦੇਸ਼ ਦਿਨੋ-ਦਿਨ ਉਚਾਈਆ ਵੱਲ ਜਾ ਰਿਹਾ ਹੈ।

ਉਨ੍ਹਾਂ ਨੇ ਰਾਸ਼ਟਰੀ ਝੰਡੇ ਦੀ ਨੂੰ ਲਹਿਰਾਉਂਦਿਆਂ ਕਿਹਾ ਕਿ ਸਾਰਾ ਦੇਸ਼ ਇਕ ਹੈ ਅਤੇ ਪੂਰਾ ਮਾਨ ਸਤਿਕਾਰ ਕਰਦਾ ਹੈ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਧਾਰਮਿਕ ਅਸਥਾਨਾਂ ਦੀ ਰਖਵਾਲੀ ਕਰਨ 'ਚ ਫੈਲ ਰਿਹਾ ਹੈ, ਜਿਸ ਕਰਕੇ ਭਾਰਤੀ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਸਗੋਂ ਸਮਾਂ ਆਉਣ ਤੇ ਮੂੰਹ ਤੋੜਵਾ ਜਵਾਬ ਦੇਣਗੇ। ਇਸ ਮੋਕੇ ਅਕਾਲੀ ਦਲ ਦੇ ਸਿਟੀ ਪ੍ਰਧਾਨ ਪਵਨ ਢੰਡ, ਯੂਥ ਅਗਰਵਾਲ ਸਭਾ ਦੇ ਪ੍ਰਧਾਨ ਪਵਨ ਗੋਇਲ , ਸੁਰਿੰਦਰ ਬਾਂਸਲ ਡੀ.ਐਮ, ਰਾਕੇਸ਼ ਤੋਤਾ, ਜਗਸੀਰ ਬਰਾੜ ਲੰਗੇਆਨਾ, ਲੱਕੀ ਗਰਗ, ਮਨੋਜ ਅਗਰਵਾਲ, ਬ੍ਰਿਜ ਲਾਲ ਮੋਰੀਆ, ਸੰਤ ਰਾਮ ਭੰਡਾਰੀ, ਕੁਲਦੀਪ ਸਿੰਘ ਬਰਾੜ , ਰਣਝੀਤ ਝੀਤੇ, ਪਵਨ ਸ਼ਰਮਾ, ਨੰਦ ਸਿੰਘ ਬਰਾੜ, ਬਿੱਟੂ ਸੋਬਤ, ਬਿੱਟੂ ਜੈਦਕਾ, ਸ਼ਿਵ ਸ਼ਰਮਾ, ਸੁਮੀਤਪਾਲ ਸਿੰਘ ਭਾਟੀਆ ਅਤੇ ਹੋਰ ਸ਼ਾਮਲ ਸਨ।


Shyna

Content Editor

Related News