ਬੋਲੈਰੋ ਦੀ ਟੱਕਰ ਨਾਲ ਚਾਰ ਕਾਰ ਸਵਾਰ ਜ਼ਖਮੀ

01/11/2020 12:29:56 PM

ਮੋਗਾ  (ਸੰਜੀਵ): ਥਾਣਾ ਬਧਨੀ ਕਲਾਂ ਦੇ ਅਧੀਨ ਆਉਂਦੇ ਭਿਆਨਾ ਚੌਕ 'ਚ ਸੜਕ ਹਾਦਸੇ ਕਾਰਨ ਦੋ ਵਿਅਕਤੀਆਂ ਅਤੇ ਦੋ ਔਰਤਾਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਧਾਰਾ 279 , 337, 338, 427 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮਹੇਂਦਰ ਸਿੰਘ ਪੁੱਤਰ ਕਰਤਾਰ ਸਿੰਘ ਨਿਵਾਸੀ ਪਿੰਡ ਲੋਪੋ ਨੇ ਦੱਸਿਆ ਕਿ ਉਹ ਆਪਣੀ ਪਤਨੀ ਰਮਿੰਦਰ ਕੌਰ, ਸੱਸ ਕੁਲਦੀਪ ਕੌਰ ਪਤਨੀ ਜਰਨੈਲ ਸਿੰਘ ਨਿਵਾਸੀ ਬਿਲਾਸਪੁਰ ਅਤੇ ਰਿਸ਼ਤੇਦਾਰ ਹਰਮਨ ਸਿੰਘ ਪੁੱਤਰ ਕੁਲਵਿੰਦਰ ਸਿੰਘ ਨਿਵਾਸੀ ਸ਼ੇਖਾਂ ਕਲਾਂ ਨੂੰ ਨਾਲ ਲੈ ਕੇ ਆਪਣੀ ਸਵਿੱਫਟ ਕਾਰ 'ਚ ਬਿਲਾਸਪੁਰ ਤੋਂ ਬਧਨੀ ਕਲਾਂ ਜਾ ਰਹੇ ਸਨ ਅਤੇ ਬਧਨੀਂ ਕਲਾਂ  ਦੇ ਨੇੜੇ ਭਿਆਨਾ ਚੌਂਕ 'ਤੇ ਦੋਸ਼ੀ ਨੇ ਆਪਣੀ ਬਲੈਰੋ ਗੱਡੀ ਨੂੰ ਬਿਨਾਂ ਇਸ਼ਾਰਾ ਅਤੇ ਹਾਰਨ ਬਜਾਏ ਲਾਪਰਵਾਹੀ ਨਾਲ ਲੋਪੋਂ ਸਾਇਡ ਵਲੋਂ ਅਚਾਨਕ ਸੜਕ ਤੇ ਚੜ੍ਹਾ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕਾਰ ਬੋਲੈਰੋ ਨਾਲ ਟਕਰਾ ਗਈ ਬੋਲੈਰੋ ਚਾਲਕ ਵਾਹਨ ਸਹਿਤ ਫਰਾਰ ਹੋ ਗਿਆ ਜਿਸਦੇ ਚਲਦੇ ਸਵਿਫਟ ਕਾਰ 'ਚ ਸਵਾਰ ਸਾਰੇ ਲੋਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਮਥੁਰਾਦਾਸ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਰਮਿੰਦਰ ਕੌਰ ਅਤੇ ਕੁਲਦੀਪ ਕੌਰ ਦੀ ਹਾਲਤ ਨਾਜ਼ਕ ਹੋਣ ਦੇ ਚੱਲਦੇ ਡੀ.ਐਮ.ਸੀ. ਲੁਧਿਆਣਾ ਰੈਫਰ ਕਰ ਦਿੱਤਾ ਹੈ। ਥਾਣਾ ਬਧਨੀਂ ਕਲਾਂ ਦੇ ਜਾਂਚ ਅਧਿਕਾਰੀ ਏ.ਐਸ.ਆਈ.ਦਿਲਬਾਗ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਦੋਸੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Shyna

Content Editor

Related News