ਮੋਦੀ ਨੇ ਸਮੁੱਚੇ ਵਿਕਾਸ ਦਾ ਸੱਤਿਆਨਾਸ਼ ਕਰ ਕੇ ਰੱਖ ਦਿੱਤਾ : ਮੁਹੰਮਦ ਸਦੀਕ

04/23/2019 1:30:40 PM

ਬਾਘਾਪੁਰਾਣਾ (ਚਟਾਨੀ)—ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੇ ਨੇ ਹਲਕਾ ਬਾਘਾਪੁਰਾਣਾ ਦੇ ਪਿੰਡਾਂ ਅੰਦਰ ਕੀਤੀਆਂ ਨੁੱਕੜ ਮੀਟਿੰਗਾਂ 'ਚ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਨੇ ਭਾਰਤ ਦੇਸ਼ ਨੂੰ ਵਿਕਸਤ ਮੁਲਕਾਂ ਦੇ ਬਰਾਬਰ ਲਿਆ ਖੜਾ ਕੀਤਾ ਸੀ, ਪਰ ਮੋਦੀ ਦੇ ਪੰਜ ਸਾਲਾਂ ਦੇ ਰਾਜ ਨੇ ਸਮੁੱਚੇ ਵਿਕਾਸ ਦਾ ਸੱਤਿਆਨਾਸ਼ ਕਰ ਕੇ ਰੱਖ ਦਿੱਤਾ। ਲੋਕ ਹੁਣ ਰਾਹੁਲ ਗਾਂਧੀ ਦੇ ਹੱਥ ਦੇਸ਼ ਦੀ ਕਮਾਨ ਸੌਂਪਣ ਲਈ ਉਤਾਵਲੇ ਹਨ। ਸਦੀਕ ਨੇ ਕਿਹਾ ਕਿ ਹੁਣ ਸਿਰਫ ਇਕ ਮਹੀਨੇ ਬਾਅਦ ਦੇਸ਼ 'ਚੋਂ ਫਿਰਕਾਪ੍ਰਸਤੀ ਦਾ ਰਾਜ ਮੁਕੰਮਲ ਤੌਰ 'ਤੇ ਖਤਮ ਹੋ ਜਾਵੇਗਾ।

Shyna

This news is Content Editor Shyna