ਫਾਇਰ ਕਰਨ ਤੇ ਇੱਟਾਂ ਰੋੜੇ ਮਾਰਨ ਦੇ ਮਾਮਲੇ ''ਚ ਸਾਬਕਾ ਸਰਪੰਚ ਸਮੇਤ ਇਕ ਦਰਜਨ ਖਿਲਾਫ ਕੇਸ ਦਰਜ

10/16/2020 1:28:02 PM

ਬੱਧਨੀ ਕਲਾਂ, ਚੜਿੱਕ (ਜ.ਬ.) : ਪਿੰਡ ਬੁੱਟਰ ਕਲਾਂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਨੌਜਵਾਨ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਉਸ ਦੇ ਘਰ ਸਾਹਮਣੇ ਫਾਇਰ ਕਰਨ ਤੇ ਇੱਟਾਂ ਰੋੜੇ ਚਲਾਉਣ ਦੇ ਮਾਮਲ ੇ'ਚ ਪਿੰਡ ਬੁੱਟਰ ਕਲਾਂ ਦੇ ਸਾਬਕਾ ਸਰਪੰਚ ਸਮੇਤ ਇਕ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਸਿਰ 'ਚ ਇੱਟਾਂ ਮਾਰ ਕੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਲਾਸ਼ ਵੇਖ ਕੰਬ ਜਾਵੇਗੀ ਰੂਹ

ਇਸ ਸਬੰਧੀ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਜਗਸੀਰ ਸਿੰਘ ਵਾਸੀ ਬੁੱਟਰ ਕਲਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਕੱਲ ਸ਼ਾਮ ਨੂੰ ਸੱਤ ਵਜੇ ਦੇ ਕਰੀਬ ਉਹ ਆਪਣੇ ਦੋ ਸਾਥੀਆਂ ਸਮੇਤ ਪਿੰਡ ਦੀ ਇਕ ਦੁਕਾਨ 'ਤੇ ਗਿਆ ਸੀ, ਜਿਥੇ ਅਮਨਦੀਪ ਸਿੰਘ, ਦੀਪੂ, ਗਿੰਦਾ, ਹੈਰੀ ਅਤੇ ਗੋਰਾ ਆਦਿ ਵਿਅਕਤੀ ਉਨ੍ਹਾਂ ਦੇ ਗਲ ਪੈ ਗਏ ਤੇ ਸਾਡੀ ਕੁੱਟ-ਮਾਰ ਕਰਨ ਲੱਗ ਪਏ। ਅਸੀਂ ਬੜੀ ਅਤੇ ਮੁਸ਼ਕਲ ਨਾਲ ਉਨ੍ਹਾਂ ਤੋਂ ਖਿਹੜਾ ਛੁਡਾ ਕੇ ਘਰ ਆ ਗਏ ਪਰ ਦੋਸ਼ੀ ਸਾਨੂੰ ਜਾਨੋ ਮਾਰਨ ਦੀ ਨੀਯਤ ਨਾਲ ਸਾਡੇ ਘਰ ਸਾਹਮਣੇ ਵੀ ਪਹੁੰਚ ਗਏ ਤੇ ਝਗੜਾ ਕਰਨ ਲੱਗ ਪਏ। ਇਸ ਦੌਰਾਨ ਅਮਨਦੀਪ ਸਿੰਘ ਉਰਫ਼ ਬਦਰਾ ਨੇ ਆਪਣੇ ਹੱਥਾਂ 'ਚ ਫੜੇ ਇਕ ਪਿਸਟਲ ਨਾਲ ਸਿੱਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਇੱਟਾਂ ਰੋੜੇ ਘਰ ਵਿਚ ਮਾਰਨ ਲੱਗ ਪਏ ਜਿਸ 'ਤੇ ਅਸੀਂ ਹੇਠਾਂ ਬੈਠ ਕੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਉਨ੍ਹਾਂ ਵਲੋਂ ਕੀਤੇ ਗਏ ਹਮਲੇ ਨਾਲ ਸਾਡੇ ਘਰ ਦਾ ਦਰਵਾਜਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਇਹ ਵੀ ਪੜ੍ਹੋ : ਜਿਸ ਦੀ ਲੰਬੀ ਉਮਰ ਲਈ ਲਿਆ ਸੀ ਵਰਤ ਦਾ ਸਾਮਾਨ, ਉਸੇ ਨੇ ਸੁੱਤੀ ਪਈ ਨੂੰ ਦਿੱਤੀ ਖ਼ੌਫ਼ਨਾਕ ਮੌਤ

ਰੋਲਾ ਪੈਣ 'ਤੇ ਦੋਸ਼ੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਹਥਿਆਰਾਂ ਸਮੇਤ ਮੋਟਰ ਸਾਈਕਲਾਂ 'ਤੇ ਫ਼ਰਾਰ ਹੋ ਗਏ। ਘਟਨਾ ਨੂੰ ਗੰਭੀਰਤਾਂ ਨਾਲ ਲੈਂਦਿਆਂ ਥਾਣਾ ਬੱਧਨੀ ਕਲਾਂ ਵਿਖੇ ਅਮਨਦੀਪ ਸਿੰਘ ਉਰਫ ਬਦਰਾ ਪੁੱਤਰ ਗੁਰਪ੍ਰੇਮ ਸਿੰਘ ਵਾਸੀ ਬੁੱਟਰ ਕਲਾਂ, ਦੀਪੂ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ ਵਾਸ਼ੀ ਬੁੱਟਰ ਕਲਾਂ, ਗਿੰਦਾ ਸਿੰਘ ਬੁੱਟਰ ਕਲਾਂ, ਹੈਰੀ ਸਿੰਘ ਉਰਫ ਗਿਆਨੀ ਬੁੱਟਰ ਕਲਾਂ, ਗੋਰਾ ਸਿੰਘ ਬੁੱਟਰ ਕਲਾਂ ਅਤੇ ਜਸਵਿੰਦਰ ਸਿੰਘ ਸਾਬਕਾ ਸਰਪੰਚ ਵਾਸੀ ਬੁੱਟਰ ਕਲਾਂ ਸਮੇਤ 6 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।


Baljeet Kaur

Content Editor

Related News