ਹਾਦਸੇ ’ਚ ਸਕੂਟਰ ਚਾਲਕ ਦੀ ਮੌਤ, ਮਾਮਲਾ ਦਰਜ
Wednesday, Nov 12, 2025 - 06:26 PM (IST)
ਮੋਗਾ (ਆਜ਼ਾਦ) : ਮੋਗਾ-ਲੁਧਿਆਣਾ ਜੀ. ਟੀ. ਰੋਡ ’ਤੇ ਗੋਧੇਵਾਲਾ ਸਟੇਡੀਅਮ ਦੇ ਨੇੜੇ ਤੇਜ਼ ਰਫਤਾਰ ਕਾਰ ਦੀ ਲਪੇਟ ਵਿਚ ਆਉਣ ਕਾਰਨ ਜ਼ਖਮੀ ਹੋਏ ਸਕੂਟਰ ਸਵਾਰ ਰਾਜਵਿੰਦਰ ਸਿੰਘ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਕਾਰ ਚਾਲਕ ਦਲਜੀਤ ਸਿੰਘ ਨਿਵਾਸੀ ਬਸਤੀ ਗੋਬਿੰਦਗੜ੍ਹ ਮੋਗਾ ਖ਼ਿਲਾਫ ਮ੍ਰਿਤਕ ਦੇ ਬੇਟੇ ਕੋਮਲਪ੍ਰੀਤ ਸਿੰਘ ਨਿਵਾਸੀ ਗੋਧੇਵਾਲਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸਤਨਾਮ ਸਿੰਘ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਰਾਜਵਿੰਦਰ ਸਿੰਘ ਆਪਣੇ ਸਕੂਟਰ ’ਤੇ ਟਰੱਕ ਯੂਨੀਅਨ ਮੋਗਾ ਤੋਂ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਰੈਸਟ ਹਾਊਸ ਵਾਲੇ ਮੋੜ ’ਤੇ ਇਕ ਤੇਜ ਰਫਤਾਰ ਕਾਰ ਚਾਲਕ ਨੇ ਉਸਨੂੰ ਟੱਕਰ ਮਾਰੀ, ਜੋ ਲੁਧਿਆਣਾ ਤੋਂ ਮੋਗਾ ਸਾਈਡ ਵੱਲ ਆ ਰਿਹਾ ਸੀ ਤਾਂ ਇਸ ਹਾਦਸੇ ਵਿਚ ਉਸਦਾ ਪਿਤਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ’ਚੋਂ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਗਿਆ।
