LYF ਦੇ ਸਮਾਰਟਫੋਨ ਨਾਲ ਮਿਲ ਰਿਹੈ 3,000 ਰੁਪਏ ਦਾ ਬਲੂਟੁੱਥ ਸਪੀਕਰ ਫ੍ਰੀ

10/21/2016 5:16:07 PM

ਜਲੰਧਰ- ਭਾਰਤ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਰਿਟੇਲ ਨੇ ਸ਼ੁੱਕਰਵਾਰ ਨੂੰ ਨਵਾਂ ਸਮਾਰਟਫੋਨ ਲਾਇਫ ਐੱਫ1 ਲਾਂਚ ਕੀਤਾ। ਇਸ ਦੀ ਕੀਮਤ 13,399 ਰੁਪਏ ਹੈ। ਇਹ ਸਮਾਰਟਫੋਨ ਰਿਲਾਇੰਸ ਡਿਜ਼ੀਟਲ ਸਟੋਰ ''ਚ ਸ਼ੁੱਕਰਵਾਰ ਤੋਂ ਉਪਲੱਬਧ ਹੈ। ਕੰਪਨੀ ਇਸ ਸਮਾਰਟਫੋਨ ਦੇ ਨਾਲ 3,000 ਰੁਪਏ ਦਾ ਬਲੂਟੁੱਥ ਸਪੀਕਰ ਮੁਫਤ ਦੇ ਰਹੀ ਹੈ। ਇਸ ਤੋਂ ਇਲਾਵਾ ਸਿਟੀ ਬੈਂਕ ਕਾਰਡ ਗਾਹਕਾਂ ਨੂੰ 10 ਫੀਸਦੀ ਦਾ ਕੈਸ਼ਬੈਕ ਵੀ ਮਿਲੇਗਾ।

 

ਕੰਪਨੀ ਨੇ ਲਾਇਫ ਐੱਫ1 ''ਚ ਕਈ ਸਮਾਰਟ ਫੀਚਰ ਹੋਣ ਦੀ ਜਾਣਕਾਰੀ ਦਿੱਤੀ ਹੈ। ਸਮਾਰਟ ਰਿੰਗ ਦੀ ਮਦਦ ਨਾਲ ਯੂਜ਼ਰ ਫੋਨ ਨੂੰ ਸਾਇਲੇਂਟ ਮੋਡ ''ਚ ਲਭ ਪਾਉਣਗੇ। ਯੂਜ਼ਰ ਜੇਕਰ ਡਿਸਪਲੇ ਦੀ ਵੱਲ ਨਹੀਂ ਵੇਖ ਰਿਹਾ ਹੈ ਤਾਂ ਸਮਾਰਟ ਪਲੇ ਫੀਚਰ ਵੀਡੀਓ ਨੂੰ ਆਪਣੇ ਆਪ ਹੀ ਪੌਜ਼ ਕਰ ਦੇਵੇਗਾ। ਸਮਾਰਟਫੋਨ ''ਚ ਬਿਹਤਰੀਨ ਬੈਟਰੀ ਲਾਇਫ ਦੇਣ ਦਾ ਵੀ ਦਾਅਵਾ ਕੀਤਾ ਗਿਆ ਹੈ। ਬਾਕੀ ਲਾਇਫ ਸਮਾਰਟਫੋਨ ਦੀ ਤਰ੍ਹਾਂ ਇਹ ਵੀ ਰਿਲਾਇੰਸ ਜਿਓ ਸਿਮ ਕਾਰਡ ਦੇ ਨਾਲ ਆਵੇਗਾ।

 

ਸਪੈਸੀਫਿਕੇਸ਼ਨਸ

- 5.5 ਇੰਚ ਦੀ ਫੁੱਲ-ਐੱਚ. ਡੀ (1920x1080 ਪਿਕਸਲ) ਆਈ. ਪੀ, ਐੱਸ ਡਿਸਪਲੇ।

- ਕਾਰਨਿੰਗ ਗੋਰਿੱਲਾ ਗਲਾਸ 4 ਦੀ ਪ੍ਰੋਟੇਕਸ਼ਨ

- 1.52 ਗੀਗਾਹਰਟਜ਼ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 617 ਪ੍ਰੋਸੈਸਰ

- 3 ਜੀ. ਬੀ ਰੈਮ।

- ਇਨਬਿਲਟ ਸਟੋਰੇਜ 32 ਜੀ. ਬੀ। -128 ਜੀ. ਬੀ ਤੱਕ ਕਾਰਡ ਸਪੋਰਟ

- ਡਿਊਲ ਸਿਮ ਸਲਾਟ

- ਐਡ੍ਰਾਇਡ 6.0.1 ਮਾਰਸ਼ਮੈਲੋ

- 16 ਮੈਗਾਪਿਕਸਲ ਦਾ ਰਿਅਰ ਕੈਮਰਾ

- ਸੈਲਫੀ ਅਤੇ ਵੀਡੀਓ ਚੈਟ ਲਈ 8 ਮੈਗਾਪਿਕਸਲ ਦਾ ਆਟੋਫੋਕਸ ਸੈਂਸਰ ਮੌਜੂਦ।

- 3200 ਐੱਮ. ਏ. ਐੱਚ ਦੀ ਬੈਟਰੀ।

- 4ਜੀ ਐੱਲ. ਟੀ. ਈ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ ਵੀ4.1, ਯੂ. ਐੱਸ. ਬੀ 2.0, ਓ. ਟੀ. ਜੀ ਸਪੋਰਟ, ਜੀ. ਪੀ. ਐੱਸ ਅਤੇ    3.5 ਐੱਮ. ਐੱਮ ਆਡੀਓ ਜੈੱਕ ਸ਼ਾਮਿਲ ਹਨ। 

- ਡਾਇਮੇਂਸ਼ਨ 155.5x77.6x7.9 ਮਿਲੀਮੀਟਰ ਹੈ

- ਭਾਰ 153 ਗਰਾਮ ।