ਪੈਨਾਸੋਨਿਕ ਨੇ ਘੱਟ ਰੇਂਜ ''ਚ ਪੇਸ਼ ਕੀਤਾ ਓਕਟਾਕੋਰ ਪ੍ਰੋਸੈਸਰ ਨਾਲ ਲੈਸ T33
Monday, Jul 13, 2015 - 08:30 PM (IST)

ਜਲੰਧਰ- ਪੈਨਾਸੋਨਿਕ ਨੇ ਘੱਟ ਰੇਂਜ ''ਚ ਐਂਡਰਾਇਡ ਸਮਾਰਟਫੋਨ ਟੀ33 ਨੂੰ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਨੂੰ ਘੱਟ ਰੇਂਜ ਦੇ ਕਵਾਡਕੋਰ ਫੋਨ ਦੇ ਤੌਰ ''ਤੇ ਲਾਂਚ ਕੀਤਾ ਹੈ। ਭਾਰਤੀ ਬਾਜ਼ਾਰ ''ਚ ਪੈਨਾਸੋਨਿਕ ਟੀ33 ਦੀ ਕੀਮਤ 4490 ਰੁਪਏ ਹੈ।
ਪੈਨਾਸੋਨਿਕ ਟੀ33 ''ਚ 4 ਇੰਚ ਦੀ ਸਕਰੀਨ ਦਿੱਤੀ ਗਈ ਹੈ ਤੇ ਇਸ ਦਾ ਸਕਰੀਨ ਰੈਜ਼ੇਲਿਊਸ਼ਨ 480 ਗੁਣਾ 800 ਪਿਕਸਲ ਹੈ। ਇਸ ਰੇਂਜ ''ਚ ਜ਼ਿਆਦਾਤਰ ਫੋਨ ਇਸ ਰੈਜ਼ੇਲਿਊਸ਼ਨ ਦੇ ਨਾਲ ਹੀ ਉਪਲੱਬਧ ਹਨ। ਐਂਡਰਾਇਡ ਆਪ੍ਰੇਟਿੰਗ ਸਿਸਟਮ 4.4 ਕਿਟਕੈਟ ਆਧਾਰਿਤ ਇਸ ਫੋਨ ''ਚ 1.2 ਜੀ.ਐਚ.ਜ਼ੈਡ. ਦਾ ਕਵਾਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਇਲਾਵਾ 4ਜੀ.ਬੀ. ਦੀ ਇੰਟਰਨਲ ਮੈਮੋਰੀ ਤੇ 512 ਐਮ.ਬੀ. ਦੀ ਰੈਮ ਦਿੱਤੀ ਗਈ ਹੈ।
ਇਹ ਫੋਨ 21 ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਫੋਟੋਗ੍ਰਾਫੀ ਲਈ 3 ਮੈਗਾਪਿਕਸਲ ਦਾ ਰਿਅਰ ਕੈਮਰਾ ਫਲੈਸ਼ ਦੇ ਨਾਲ ਦਿੱਤਾ ਗਿਆ ਹੈ ਤੇ ਉਥੇ ਫਰੰਟ ਕੈਮਰਾ ਵੀ.ਜੀ.ਏ. ਹੈ। ਪਾਵਰ ਬੈਕਅਪ ਲਈ ਫੋਨ ''ਚ 1500 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ।