ਇਹ 7 ਤਰੀਕੇ ਜੋ ਦੇਣਗੇ iPhone ਨੂੰ ਨਵਾਂ ਅਵਤਾਰ (ਤਸਵੀਰਾਂ)
Monday, Jul 13, 2015 - 07:22 PM (IST)

ਜਲੰਧਰ- ਹਾਲ ਹੀ ''ਚ ਐਪਲ ਨੇ ਪਹਿਲੀ ਵਾਰ iOS 9 ਦਾ ਪਬਲਿਕ ਬੀਟਾ ਵਰਜ਼ਨ ਲਾਂਚ ਕੀਤਾ ਹੈ। ਐਪਲ ਵਲੋਂ ਇਸ ''ਚ ਕਾਫੀ ਬਦਲਾਅ ਕੀਤੇ ਗਏ। ਕਈ ਫੀਚਰਸ ਨਵੇਂ ਐਡ ਕੀਤੇ ਗਏ ਹਨ, ਜਿਸ ''ਚ ਸਭ ਤੋਂ ਖਾਸ ਹੈ ਮਲਟੀਟਾਸਕਿੰਗ ਫੀਚਰ। iOS 9 ''ਚ ਐਪਲ ਵਲੋਂ ਬੈਟਰੀ ਬੈਕਅਪ ਦਾ ਵੀ ਕਾਫੀ ਧਿਆਨ ਰੱਖਿਆ ਗਿਆ ਹੈ।
1. New Font
ਐਪਲ ਵਲੋਂ iOS 9 ਨੂੰ ਰੀਡਿਜ਼ਾਈਨ ਤਾਂ ਨਹੀਂ ਕੀਤਾ ਗਿਆ ਪਰ Fonts ਜ਼ਰੂਰ ਨਵੇਂ ਕਰ ਦਿੱਤੇ ਗਏ ਹਨ। ਆਪਣੇ ਪੁਰਾਣੇ Font Helvetica ਨੂੰ ਪਿੱਛੇ ਛੱਡਦੇ ਹੋਏ ਐਪਲ ਨੇ iOS 9 ''ਚ San Francisco Font ਦੀ ਵਰਤੋਂ ਕੀਤੀ ਹੈ ਜਿਸ ਨੂੰ ਐਪਲ ਦੀ ਟੀਮ ਵਲੋਂ ਹੀ ਡਿਜ਼ਾਈਨ ਕੀਤਾ ਗਿਆ ਹੈ ਤੇ ਇਸ ਦੀ ਸਭ ਤੋਂ ਪਹਿਲਾਂ ਵਰਤੋਂ ਕੰਪਨੀ ਨੇ ਐਪਲ ਵਾਚ ''ਚ ਕੀਤੀ ਸੀ।
2. Low Power Mode
ਐਪਲ ਪਹਿਲੀ ਕੰਪਨੀ ਨਹੀਂ ਹੈ ਜੋ ਆਪਣੇ ਯੂਜ਼ਰਸ ਨੂੰ ਲੋਅ ਪਾਵਰ ਮੋਡ ਦਾ ਫੀਚਰ ਦੇ ਰਹੀ ਹੈ ਪਰ iOS 9 ਦੇ ਨਾਲ ਆਈਫੋਨ ਦੀ ਵਰਤੋਂ ਕਰਨ ਵਾਲੇ ਆਪਣੀ ਮੈਨੇਜਮੇਂਟ ਵਧੀਆ ਤਰੀਕੇ ਨਾਲ ਕਰ ਪਾਉਣਗੇ। ਯੂਜ਼ਰਸ ਆਪਣੇ ਫੋਨ ਦੀ ਬ੍ਰਾਈਟਨੈਸ ਘੱਟ ਕਰਕੇ, ਜਾਂ ਉਸ ਨੂੰ ਏਅਰਪਲੇਨ ਮੋਡ ''ਚ ਪਾ ਕੇ ਆਪਣੇ ਫੋਨ ਦੀ ਪਾਵਰ ਮੈਨੇਜਮੈਂਟ ਕਰਦੇ ਹਨ, ਪਰ ਐਪਲ ਦੇ ਨਵੇਂ ਪਾਵਰ ਮੈਨੇਜਮੈਂਟ ਆਪਸ਼ਨ ਨਾਲ ਪ੍ਰੋਸੈਸਰ ਥੋੜਾ ਸਲੋ ਕਰ ਦਿੱਤਾ ਜਾਂਦਾ ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ ਸਾਰਾ ਕੁਝ ਕਰ ਸਕਦੇ ਹੋ। ਆਈਫੋਨ 6 ਆਈਫੋਨ 5ਐਸ ਵਰਗੀ ਫੀਲਿੰਗ ਦੇਵੇਗਾ ਤੇ ਆਈਫੋਨ 5ਐਸ ਆਈਫੋਨ 5 ਵਰਗੀ ਪਰ ਇਸ ਦੇ ਨਾਲ ਬੈਟਰੀ ਕਾਫੀ ਸੇਵ ਹੋਵੇਗੀ।
3. Selfies And Screenshots Folder
ਐਪਲ ਵਲੋਂ ਇਹ ਇਕ ਛੋਟਾ ਜਿਹਾ ਬਦਲਾਅ ਕੀਤਾ ਗਿਆ ਹੈ ਜੋ ਕਈ ਯੂਜ਼ਰਸ ਦੀ ਨਿਰਾਸ਼ਾ ਨੂੰ ਖਤਮ ਕਰ ਦੇਵੇਗਾ। iOS 8 ''ਚ ਸਾਰੀਆਂ ਤਸਵੀਰਾਂ ਕੁਲੈਕਸ਼ਨ ਨਾਮ ਦੇ ਇਕ ਫੋਲਡਰ ''ਚ ਆ ਜਾਂਦੀਆਂ ਸੀ। ਇਸ ਨਾਲ ਯੂਜ਼ਰ ਨੂੰ ਤਸਵੀਰਾਂ ਲੱਭਣ ''ਚ ਕਾਫੀ ਦਿੱਕਤ ਹੁੰਦੀ ਸੀ ਪਰ ਹੁਣ ਐਪਲ ਨੇ ਖਾਸ ਸੈਲਫੀ ਤੇ ਸਕਰੀਨਸ਼ਾਟ ਫੋਲਡਰ ਵੱਖ ਤੋਂ ਬਣਾ ਦਿੱਤਾ ਹੈ। ਇਨ੍ਹਾਂ ਫੋਲਡਰ ਦੇ ਇਲਾਵਾ ਪਹਿਲੇ ਵਾਲਾ ਕੈਮਰਾ ਰੋਲ ਫੋਲਡਰ ਵੀ ਹੋਵੇਗਾ।
4. LowerCase Keyboard
ਇਕ ਹੋਰ ਖਾਸ ਗੱਲ ਜੋ ਯੂਜ਼ਰਸ ਦੀ ਨਿਰਾਸ਼ਾ ਦੂਰ ਕਰ ਸਕਦੀ ਹੈ ਉਹ ਹੈ LowerCase ਤੇ UperCase ਕੀਬੋਰਡ। ਜਦੋਂ ਯੂਜ਼ਰਸ iOS 9 ਅਪਡੇਟ ਕਰੇਗਾ ਤਾਂ Upercase ਟਾਈਪ ਕਰਦੇ ਸਮੇਂ UperCase ਤੇ LowerCase ਸਮੇਂ LowerCase ਕੀਬੋਰਡ ਮਿਲੇਗਾ। ਇਸ ਤੋਂ ਪਹਿਲਾਂ ਯੂਜ਼ਰ ਵਾਰ-ਵਾਰ ਸ਼ਿਫਟ ਬਟਨ ਦੀ ਵਰਤੋਂ ਕਰਦਾ ਸੀ।
5. New App Switcher
iOS 9 ''ਚ ਐਪਲ ਵਲੋਂ ਸਭ ਤੋਂ ਵੱਡਾ ਬਦਲਾਅ ਯੂਜ਼ਰਸ ਨੂੰ ਉਸ ਸਮੇਂ ਦਿਖਾਈ ਦੇਵੇਗਾ ਜਦੋਂ ਯੂਜ਼ਰ ਦੋ ਵਾਰ ਹੋਮ ਬਟਨ ਪ੍ਰੈਸ ਕਰੇਗਾ। ਇਸ ਤੋਂ ਪਹਿਲਾਂ ਜਦੋਂ ਯੂਜ਼ਰਸ ਦੋ ਵਾਰ ਹੋਮ ਬਟਨ ਪ੍ਰੈਸ ਕਰਦੇ ਸੀ ਤਾਂ 2D ਐਪਸ ਦਿਖਾਈ ਦਿੰਦੇ ਸੀ, ਉਥੇ ਹੁਣ 3D ਸਟੈਕ ਐਪਸ ਦਿਖਾਈ ਦੇਣਗੇ। ਇਹ ਫੀਚਰ ਸਿਰਫ ਲੁੱਕਸ ਲਈ ਹੈ ਕਿਸੀ ਫੀਚਰ ''ਤੇ ਇਹ ਦਿਖਾਈ ਨਹੀਂ ਦੇਵੇਗਾ।
6. Back To App Button
iOS 9 ਤੋਂ ਪਹਿਲਾਂ ਯੂਜ਼ਰਸ ਜੇਕਰ ਸਫਾਰੀ ''ਤੇ ਫੇਸਬੁੱਕ ਜ਼ਰੀਏ ਕੋਈ ਲਿੰਕ ਓਪਨ ਕਰਦੇ ਸੀ ਤਾਂ ਵਾਪਸ ਉਸ ਪੋਸਟ ''ਤੇ ਕੁਮੈਂਟ ਜਾਂ ਲਾਈਕ ਕਰਨ ਲਈ ਨਹੀਂ ਜਾ ਸਕਦੇ ਸੀ। ਕੋਈ ਐਪ ਜੇਕਰ ਤੁਹਾਨੂੰ ਕਿਸੀ ਹੋਰ ਲਿੰਕ ਤੇ Authentication ਲਈ ਭੇਜਦਾ ਸੀ ਤਾਂ ਉਹ ਵਾਪਸ ਨਹੀਂ ਹੋ ਪਾਉਂਦਾ ਸੀ ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ। ਐਪਲ ਨੇ ਆਪਣੇ ਯੂਜ਼ਰਸ ਦੀ ਇਸ ਮੁਸ਼ਕਿਲ ਨੂੰ ਦੂਰ ਕਰਦੇ ਹੋਏ ਬੈਕ ਟੂ ਐਪ ਬਟਨ ਦੇ ਦਿੱਤਾ ਹੈ।
7. A Genral Tuneup
ਐਪਲ ਦਾ ਨਵਾਂ ਆਪ੍ਰੇਟਿੰਗ ਸਿਸਟਮ iOS 9 ਅਜੇ ਬੀਟਾ ਵਰਜ਼ਨ ''ਚ ਹੈ ਤਾਂ ਇਸ ''ਚ ਬਗਸ ਹੋਣਗੇ ਹੀ, ਪਰ ਇਹ ਐਪਲ ਦੇ ਪਿਛਲੇ ਸਾਲ ਲਾਂਚ ਕੀਤੇ ਗਏ iOS 8 ਤੋਂ ਕਾਫੀ ਹੱਲਕਾ ਹੋਵੇਗਾ। ਨਵਾਂ iOS ਮੌਜਦਾ iOS ਤੋਂ ਤਿੰਨ ਗੁਣਾ ਘੱਟ ਸਟੋਰੇਜ ਲੈਂਦਾ ਹੈ। ਐਪਲ ਨੇ ਇਸ ਵਾਰ ਆਪਣੇ ਆਪ੍ਰੇਟਿੰਗ ਸਿਸਟਮ ਦੇ ਨਾਲ ਬਹੁਤ ਸਾਰੀ ਸਪੀਡ ਪ੍ਰਾਮਿਸ ਕੀਤੀ ਹੈ। ਖਾਸ ਕਰਕੇ ਜਦੋਂ ਤੁਸੀਂ ਆਈਫੋਨ 4S ਦੀ ਵਰਤੋਂ ਕਰ ਰਹੇ ਹੋ ਤਾਂ ਇਹ ਬਹੁਤ ਤੇਜ਼ ਹੋ ਜਾਏਗਾ। iOS 9 ਦਾ ਸਾਈਜ਼ ਸਿਰਫ 1.3GB ਹੈ ਜਦਕਿ iOS 8 ਦਾ ਸਾਈਜ਼ 4.58GB ਸੀ। ਮਤਲਬ ਜਿਨ੍ਹਾਂ ਯੂਜ਼ਰਸ ਕੋਲ ਆਈਫੋਨ ਦੇ 16GB ਵਾਲੇ ਮਾਡਲਸ ਹਨ ਉਨ੍ਹਾਂ ਲਈ ਇਹ ਬਹੁਤ ਵਧੀਆ ਸਾਬਤ ਹੋ ਸਕਦਾ ਹੈ।
And one big thing: Intelligence
ਠੀਕ ਹੈ, ਪਰ ਇਹ ਪੁਰਾਣੇ iOS ਦੇ ਨਾਲ Cheating ਹੋਵੇਗੀ, ਕਿਉਂਕਿ ਇਸ ਵਾਰ ਐਪਲ ਲੈ ਕੇ ਆਇਆ ਨਵਾਂ ਫੀਚਰ Intelligence - Updated Search, Updated Siri ਤੇ General Feeling ਜੋ ਤੁਹਾਡੇ ਫੋਨ ਨੂੰ ਹੋਰ ਸਮਾਰਟ ਤੇ ਵਧੀਆ ਇੰਟਰਫੇਸ ਦੇਵੇਗਾ।