ਪੜ੍ਹਾਈ ਦੇ ਰਾਸਤੇ ਦੀ ਥਾਂ ਫੈਸ਼ਨ ਵੱਲ ਜਾ ਰਹੀ ਹੈ ਨੌਜਵਾਨ ਪੀੜ੍ਹੀ

08/30/2020 6:10:05 PM

ਅੱਜ ਕੱਲ ਸਾਰੀ ਦੁਨੀਆਂ ਵਿੱਚ ਫੈਸ਼ਨਾਂ ਦਾ ਜ਼ੋਰ ਹੈ। ਬਹੁਤ ਸਾਰੇ ਲੋਕ ਬੜੇ ਚਾਅ ਨਾਲ ਫੈਸ਼ਨਾਂ ਦੇ ਗੁਲਾਮ ਬਣਦੇ ਜਾ ਰਹੇ ਹਨ। ਦਿਨੋ ਦਿਨ ਨਵੇਂ-ਨਵੇਂ ਫੈਸ਼ਨ ਦੇਖਣ ਵਿੱਚ ਆ ਰਹੇ ਹਨ। ਥਾਂ-ਥਾਂ ਫੈਸ਼ਨ ਸ਼ੋ ਹੁੰਦੇ ਹਨ । ਟੀ.ਵੀ. ਉੱਤੇ ਇੱਕ ਚੈਨਲ ਸਾਰਾ ਦਿਨ ਹੀ ਦੁਨੀਆਂ ਦੇ ਫੈਸ਼ਨ ਵਿਖਾਉਂਦਾ ਰਹਿੰਦਾ ਹੈ। ਥਾਂ-ਥਾਂ ਯੂਨੀਵਰਸਿਟੀਆਂ ਤੇ ਇੰਸੀਟਿਊਚਿਟਾਂ ਵੱਲੋਂ ਫੈਸ਼ਨ ਸੰਬੰਧੀ ਕੋਰਸ ਖੋਲ੍ਹੇ ਜਾ ਰਹੇ ਹਨ ਤੇ ਡਿਗਰੀਆਂ ਦਿੱਤੀਆਂ ਜਾ ਰਹੀਆਂ ਹਨ। ਥਾਂ-ਥਾਂ ਖੁੱਲ੍ਹੇ ਬਿਊਟੀ ਪਾਰਲਰ ਸ਼ਿੰਗਾਰ ਦੇ ਵੀ ਕਈ ਨਵੇਂ ਫੈਸ਼ਨ ਮੁਹੱਈਆ ਕਰਵਾਉਂਦੇ ਹਨ ਅਤੇ ਖੂਬ ਪੈਸੇ ਕਮਾ ਰਹੇ ਹਨ।

 ਇਸ ਵਜ੍ਹਾ ਕਰਕੇ ਬਣਦੀ ਹੈ ਢਿੱਡ 'ਚ ਗੈਸ, ਦੂਰ ਕਰਨ ਲਈ ਜਾਣੋ ਘਰੇਲੂ ਨੁਸਖ਼ੇ

ਇਸ ਕਰਕੇ ਫੈਸ਼ਨ ਦੀ ਵੱਧ ਰਹੀ ਚਾਲ ਸਮੇਂ ਨਾਲੋ ਕਿਤੇ ਤੇਜ਼ ਹੈ। ਫੈਸ਼ਨ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ। ਪੱਛਮੀ ਦੁਨੀਆਂ ਫੈਸ਼ਨ ਦਾ ਘਰ ਹੈ, ਜਿਸ ਕਰਕੇ ਤੇਜ਼ੀ ਨਾਲ ਨਵੀਨਤਾ ਆ ਰਹੀ ਹੈ। ਕਿਸੇ ਨੂੰ ਨਹੀਂ ਪਤਾ ਕਿ ਅਗਲਾ ਫੈਸ਼ਨ ਕੀ ਹੋਵੇਗਾ? ਭਾਰਤੀ ਲੋਕ ਪੱਛਮੀ ਲੋਕਾਂ ਦੀ ਨਕਲ ਕਰਨ ਵਿੱਚ ਮਾਣ ਤੇ ਖੁਸ਼ੀ ਅਨੁਭਵ ਕਰਦੇ ਹਨ। ਇਸੇ ਕਰਕੇ ਅਸੀਂ ਫੈਸ਼ਨਾਂ ਵਿੱਚ ਅੰਨ੍ਹੇ ਵਾਹ ਪੱਛਮ ਦੀ ਨਕਲ ਕਰ ਰਹੇ ਹਾਂ। ਇਸ ਸੰਬੰਧੀ ਅਮੀਰ ਲੋਕਾਂ ਦਾ ਕਹਿਣਾ ਹੈ ਕਿ ਗਰੀਬ ਵੀ ਇਨ੍ਹਾਂ ਤੋਂ ਬਚੇ ਹੋਏ ਨਹੀਂ। ਫੈਸ਼ਨ ਕਰਨ ਤੋਂ ਭਾਵ ਆਪਣੀ ਸੁੰਦਰਤਾ ਤੇ ਨਜ਼ਾਕਤ ਵਿੱਚ ਵਾਧਾ ਕਰਨਾ ਹੈ। ਪਰ ਇੱਕ ਮਨੁੱਖ ਖੁਸ਼ਾਮਦ ਨੂੰ ਪਸੰਦ ਕਰਦਾ ਅਤੇ ਉਹ ਇਹ ਨਹੀਂ ਚਾਹੁੰਦਾ ਕਿ ਉਸ ਨੂੰ ਆਲੇ ਦੁਆਲੇ ਵਿੱਚ ਸਿੱਧਾ ਸਾਧਾ ਸਮਝਿਆ ਜਾਵੇ। ਉਹ ਆਪਣੇ ਆਪ ਨੂੰ ਕੱਪੜਿਆਂ ਤੇ ਫੈਸ਼ਨਾਂ ਦੀਆਂ ਹੋਰ ਚੀਜ਼ਾਂ ਨਾਲ ਸਜਾ ਕੇ ਰੱਖਦਾ ਹੈ ਅਤੇ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਹੈ। ਉਸ ਦੇ ਮਨ ਵਿੱਚ ਇਹ ਹੀਣਤਾ ਭਾਵ ਰਹਿੰਦਾ ਹੈ ਕਿ ਜੇਕਰ ਉਸ ਨੇ ਚੰਗੇ ਤੇ ਨਵੇਂ ਫੈਸ਼ਨ ਅਨੁਸਾਰ ਕੱਪੜੇ ਨਾ ਪਾਏ ਤਾਂ ਉਸ ਨੂੰ ਘਟੀਆ ਤੇ ਸਧਾਰਨ ਸਮਝਿਆ ਜਾਵੇਗਾ। ਉਹ ਆਪਣੇ ਆਪ ਨੂੰ ਦੂਜਿਆਂ ਦੇ ਮੁਕਾਬਲੇ ਕੁਝ ਵੱਖਰਾ ਕਰਕੇ ਪੇਸ਼ ਕਰਨਾ ਚਾਹੁੰਦਾ ਹੈ ਤੇ ਇਸ ਲਈ ਉਹ ਫੈਸ਼ਨ ਦਾ ਸਹਾਰਾ ਲੈਂਦਾ ਹੈ। 

ਕੀ ਤੁਸੀਂ ਵੀ ਵਧਦੇ ਭਾਰ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਖਾਓ ਇਹ ਫ਼ਲ, 15 ਦਿਨਾਂ 'ਚ ਦਿਖੇਗਾ ਅਸਰ

ਫੈਸ਼ਨ ਨੂੰ ਵਧਾਉਣ ਵਿੱਚ ਦਰਜ਼ੀ ਅਤੇ ਸ਼ਿੰਗਾਰ ਦੀਆਂ ਚੀਜ਼ਾਂ ਬਣਾਉਣ ਵਾਲੇ ਵਪਾਰਕ ਵਰਗ ਵੀ ਜ਼ਿੰਮੇਵਾਰ ਹੈ, ਕਿਉਂਕਿ ਇਹ ਨਿੱਤ ਨਵੇਂ ਫੈਸ਼ਨਾਂ ਦੀ ਕਾਢ ਕੱਢ ਕੇ ਉਨ੍ਹਾਂ ਨੂੰ ਪ੍ਰਚਲਿਤ ਕਰ ਰਿਹਾ ਹੈ ਅਤੇ ਉਸ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਰਿਹਾ ਹੈ। ਇਸ ਤੋਂ ਇਲਾਵਾ ਸੂਟ ਸਲਾਈ ਕਰਨ ਵਾਲੇ ਵੀ ਘੱਟ ਨਹੀਂ, ਉਹ ਵੀ ਨਵੇਂ ਤੋਂ ਨਵੇਂ ਡਿਜ਼ਾਇਨਾਂ ਨੂੰ ਬਣਾਕੇ ਪੇਸ਼ ਕਰਦੇ ਹਨ ਅਤੇ ਫੈਸ਼ਨਾਂ ਪ੍ਰਸਤੀ ਨੂੰ ਵਧਾ ਰਹੇ ਹਨ।

ਇਸ ਤੋਂ ਇਲਾਵਾ ਸਾਡੇ ਨੌਜਵਾਨ ਮੁੰਡੇ ਤੇ ਕੁੜੀਆਂ ਫਿਲਮਾਂ ਅਤੇ ਟੀ.ਵੀ. ਪ੍ਰਭਾਵ ਤੋਂ ਫੈਸ਼ਨਾਂ ਵੱਲ ਪ੍ਰੇਰਿਤ ਹੋ ਰਹੇ ਹਨ। ਫਿਲਮਾਂ, ਟੀ.ਵੀ. ਸੀਰੀਅਲ ਤੇ ਫੈਸ਼ਨਾਂ ਸ਼ੋਆਂ ’ਚ ਦਿਖਾਈਆਂ ਜਾਂਦੀਆਂ ਵਿੱਚੋ ਐਕਟਰਾਂ, ਐਕਟ੍ਰਿਸਾਂ ਅਤੇ ਮਾਡਲਾਂ ਦੇ ਪਹਿਰਾਵਿਆਂ ਦੀ ਬੜੀ ਸੂਖਮਤਾ ਨਾਲ ਨਕਲ ਕਰਦੇ ਹਨ।  

ਵਾਸਤੂ ਸ਼ਾਸ਼ਤਰ ਮੁਤਾਬਕ ਇਕ ਚੁਟਕੀ ਲੂਣ ਤੁਹਾਨੂੰ ਕਰ ਸਕਦਾ ਹੈ ‘ਮਾਲਾਮਾਲ’, ਜਾਣੋ ਕਿਵੇਂ

ਫੈਸ਼ਨ ਕੇਵਲ ਸਾਡੇ ਸਰੀਰਕ ਸ਼ਿੰਗਾਰ, ਸਜਾਵਟ ਅਤੇ ਪਹਿਰਾਵੇ ਤੱਕ ਹੀ ਸੀਮਿਤ ਨਹੀਂ, ਸਗੋਂ ਇਸ ਦਾ ਹਮਲਾ ਮਾਨਸਿਕਤਾ ’ਤੇ ਹੋਇਆ ਹੈ। ਜਦੋਂ ਕੋਈ ਮਨੁੱਖ ਕੋਈ ਫੈਸ਼ਨ ਨੂੰ ਆਪਣਾਉਦਾਂ ਹੈ ਤਾਂ ਉਸਦੇ ਦੋਸਤ-ਮਿੱਤਰ, ਗੁਆਂਢੀ ਜਾਂ ਉਸਨੂੰ ਦੂਰੋਂ ਨੇੜਿਓਂ ਦੇਖਣ ਵਾਲੇ ਉਸ ਫੈਸ਼ਨ ਨੂੰ ਅਪਣਾ ਲੈਂਦੇ ਹਨ।  

ਫੈਸ਼ਨ ਦੇ ਖੇਤਰ ਵਿੱਚ ਅੱਜ ਕੱਲ ਸਭ ਤੋਂ ਜ਼ਿਆਦਾ ਗ੍ਰਸਤ ਤਾਂ ਵਿਦਿਆਰਥੀ ਵਰਗ ਹੋ ਰਿਹਾ ਹੈ। ਉਹ ਸਕੂਲ /ਕਾਲਜ ਜਾਣ ਸਮੇਂ ਸਜ ਧੱਜ ਕੇ ਜਾਂਦੇ ਹਨ। ਕਾਲਜ ਦੇ ਮੁੰਡੇ ਕੁੜੀਆਂ ਇੱਕ ਦੂਜੇ ਤੋਂ ਵਧੇਰੇ ਕੀਮਤੀ, ਸੋਹਣੇ ਤੇ ਫੈਸ਼ਨ ਵਿੱਚ ਨਵੇਂ-ਨਵੇਂ ਕੱਪੜੇ ਪਾਉਣ ਵਿੱਚ ਲੱਗੇ ਰਹਿੰਦੇ ਹਨ। ਵਿਦਿਆਥਰੀ ਆਪਣਾ ਕੀਮਤੀ ਸਮਾਂ ਫੈਸ਼ਨਾਂ ’ਤੇ ਵੱਧ ਅਤੇ ਪੜ੍ਹਾਈ ’ਤੇ ਘੱਟ ਲਾਉਂਦੇ ਹਨ। 

‘ਸਰੋਂ ਦਾ ਤੇਲ’ ਖਾਣਾ ਬਣਾਉਣ ਤੋਂ ਇਲਾਵਾ ਇਨ੍ਹਾਂ ਬੀਮਾਰੀਆਂ ਲਈ ਹੈ ਰਾਮਬਾਣ ਇਲਾਜ, ਇੰਝ ਕਰੋ ਵਰਤੋਂ

ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਫੈਸ਼ਨ ਇੱਕ ਪ੍ਰਕਾਰ ਦਾ ਫਜ਼ੂਲ ਖਰਚਾ ਹੈ, ਜਿਸਦਾ ਕੋਈ ਉਸਾਰੂ ਲਾਭ ਨਹੀਂ। ਕਈ ਵਾਰ ਜਦੋਂ ਕੋਈ ਪਤਲਾ ਜਾਂ ਸੁੱਕਾ ਜਾ ਮੁੰਡਾ ਕੁੜੀ ਆਪਣੇ ਖੁਰਾਕ ’ਤੇ ਖਰਚਾ ਕਰਨ ਦੀ ਥਾਂ ਫੈਸ਼ਨ ਕਰਨ ਲਈ ਪੈਸੇ ’ਤੇ ਤੰਗ ਕੱਪੜੇ ਪਾਉਂਦਾ ਹੈ ਤਾਂ ਉਹ ਇੱਕ ਕਾਰਟੂਨ ਪ੍ਰਤੀਤ ਹੁੰਦਾ ਹੈ।

ਇਸੇ ਤਰ੍ਰਾਂ ਫੈਸ਼ਨ ਨਾਲ ਸਾਡੇ ਅੰਦਰ ਫੋਕਾ ਅਭਿਮਾਨ ਪੈਦਾ ਹੁੰਦਾ ਹੈ, ਜੋ ਸਾਡੇ ਭੱਵਿਖ ਤੇ ਆਚਰਨ ਉਸਾਰੀ ਲਈ ਬਹੁਤ ਨੁਕਸਾਨਦਾਇਕ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਜਿਸ ਦਾ ਜੀਵਨ ਸਾਦਾ ਤੇ ਸਧਾਰਨ ਪਹਿਰਾਵਾ ਹੋਵੇਗਾ ਉਸਦੇ ਵਿਚਾਰ ਉੱਚੇ ਹੁੰਦੇ ਹਨ।

ਅਖੀਰ ਵਿੱਚ ਇਸ ਗੱਲ ‘ਚ ਕੋਈ ਸ਼ੱਕ ਨਹੀਂ ਕੇ ਸਰੀਰਕ ਪਹਿਰਾਵਾ ਸਾਡੇ ਜੀਵਨ ਦਾ ਅੰਗ ਹੈ ਅਤੇ ਇਸ ਤੋਂ ਹੀ ਸਾਡੇ ਪਸੰਦ ਤੇ ਨਾ ਪਸੰਦ ਦਾ ਪਤਾ ਲੱਗਦਾ ਹੈ। ਪਹਿਰਾਵਾ ਹੀ ਸਾਡੇ ਸੱਭਿਆਚਾਰ ਅਤੇ ਆਚਰਨ ਦੀ ਗੁਵਾਹੀ ਭਰਦਾ ਹੈ ਪਰ ਇਹ ਦਿਖਾਵੇ ਤੋਂ ਰਹਿਤ ਅਤੇ ਵਾਤਾਵਰਨ ਦੇ ਅਨਕੂਲ ਹੋਣਾ ਚਾਹੀਦਾ ਹੈ। ਸੋਹਣਾ ਪਹਿਰਾਵਾ ਪਾਉਣਾ ਕੋਈ ਗੁਨਾਹ ਨਹੀਂ ਪਰ ਇਹ ਵੀ ਹੈ ਕੇ ਸਰੀਰ ਦੇ ਅੰਗਾਂ ਨੂੰ ਨੰਗਾ ਕਰਕੇ ਉਨ੍ਹਾਂ ਦੀ ਪ੍ਰਦਰਸ਼ਨੀ ਕਰਨ ਵਾਲਾ ਅਢੁੱਕਵਾਂ ਨਹੀਂ ਹੋਣਾ ਚਾਹੀਦਾ। ਸਾਨੂੰ ਅੰਨ੍ਹੇ -ਵਾਹ ਫੈਸ਼ਨ ਪ੍ਰਸਤ ਨਹੀਂ ਬਣਨਾ ਚਾਹੀਦਾ, ਸਗੋਂ ਸਾਦਗੀ ਨੂੰ ਧਿਆਨ ‘ਚ ਰੱਖ ਕੇ ਜੀਵਨ ਨੂੰ ਜਿਊਣਾ ਚਾਹੀਦਾ ਹੈ।

ਫੈਸ਼ਨ ’ਤੇ ਆਖੀਰ ‘ਚ ਗੁਰਦਾਸ ਮਾਨ ਦਾ ਗੀਤ ਬੜਾ ਢੁੱਕਦਾ ਹੈ-

ਘੁੰਡ ਵੀ ਗਏ ਤੇ ਘੁੰਡਾਂ ਵਾਲੀਆਂ ਵੀ ਗਈਆਂ 
ਹੁਣ ਚੱਲ ਪੈ ਵਲੈਤੀ ਬਾਣੇ 
ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ

ਸੁੱਖੀ ਕੌਰ ਸਮਾਲਸਰ
ਮੋ:  77107-70318


rajwinder kaur

Content Editor

Related News