ਵਿਸ਼ਵ ਭੋਜਨ ਸੁਰੱਖਿਆ ਦਿਹਾੜਾ : ਸਰੀਰ ਦੀ ਪੌਸ਼ਟਿਕ ਖ਼ੁਰਾਕ ਲਈ ਫਾਇਦੇਮੰਦ

06/07/2020 3:27:08 PM

'ਵਿਸ਼ਵ ਖਾਧ ਸੁਰੱਖਿਆ ਦਿਵਸ' ਇਕ ਉਪਰਾਲਾ ਹੈ। ਇਸ ਦੇ ਤਹਿਤ ਵਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਦੇ ਖਾਦ ਅਤੇ ਖੇਤੀ ਸੰਗਠਨ ਦਾ ਤਾਂ ਕਿ ਸਾਰੇ ਵਿਸ਼ਵ ਦਾ ਧਿਆਨ ਖਾਧ ਪਦਾਰਥਾਂ ਤੋਂ ਪੈਦਾ ਹੋਏ ਖ਼ਤਰਿਆਂ ਅਤੇ ਬੀਮਾਰੀਆਂ ਵੱਲ ਖਿੱਚਿਆ ਜਾਵੇ ਅਤੇ ਉਨ੍ਹਾਂ ਨੂੰ ਇਸ ਤੋਂ ਬਚਣ ਦੇ ਉਪਾਅ ਲੱਭਣ ਲਈ ਪ੍ਰੇਰਿਆ ਜਾਵੇ। ਸੰਨ 2019 ਨੂੰ ਪਹਿਲੀ ਵਾਰ ਖਾਧ ਸੁਰੱਖਿਆ ਦਿਵਸ ਮਨਾਇਆ ਗਿਆ। ਵਿਸ਼ਵ ਸਿਹਤ ਸੰਗਠਨ ਨੇ ਹਰ ਸਾਲ 7 ਜੂਨ ਨੂੰ ਵਿਸ਼ਵ ਖਾਧ ਸੁਰੱਖਿਆ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ। ਖਾਧ ਸੁਰੱਖਿਆ ਸਰਕਾਰਾਂ ਉਤਪਾਦਕਾਂ ਅਤੇ ਖਪਤਕਾਰਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਖੇਤ ਤੋਂ ਲੈ ਕੇ ਖਾਣੇ ਦੇ ਮੇਜ਼ ਤੱਕ ਹਰ ਇੱਕ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਇਹ ਸੁਨਿਸ਼ਚਿਤ ਕਰੋ, ਜਿਹੜਾ ਭੋਜਨ ਅਸੀਂ ਖਾਂਦੇ ਹਾਂ ਉਹ ਸੁਰੱਖਿਅਤ ਹੋਵੇ ਅਤੇ ਸਾਡੀ ਸਿਹਤ ਨੂੰ ਉਸ ਦਾ ਕੋਈ ਨੁਕਸਾਨ ਨਾ ਹੋਵੇ।

ਹਰ ਸਾਲ ਵਿਸ਼ਵ ਪੱਧਰ ’ਤੇ ਛੇ ਮਿਲੀਅਨ ਕੇਸ ਖਾਧ ਪਦਾਰਥਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੇ ਹੁੰਦੇ ਹਨ। ਇਕ ਅਨੁਮਾਨ ਦੇ ਅਨੁਸਾਰ ਹਰ ਸਾਲ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ 3 ਮਿਲੀਅਨ ਲੋਕ ਮਰਦੇ ਹਨ। ਭੋਜਨ ਸਾਡੀ ਊਰਜਾ ਅਤੇ ਸਿਹਤ ਦਾ ਮੁੱਖ ਸਰੋਤ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਖਾਧ ਸੁਰੱਖਿਆ ਨੂੰ ਹਰ ਪੱਧਰ ’ਤੇ ਸੁਨਿਸ਼ਚਿਤ ਕੀਤਾ ਜਾਵੇ। ਫਸਲ ਦੇ ਉਤਪਾਦਨ ਤੋਂ ਲੈ ਕੇ ਉਸ ਦੀ ਕਟਾਈ, ਸੰਭਾਲ, ਤਿਆਰ ਕਰਨ ਅਤੇ ਖਾਣ ਦੇ ਤਰੀਕੇ ਤੱਕ।

ਪੜ੍ਹੋ ਇਹ ਵੀ - ਹੁਣ ਲੋਕਾਂ ਦੀ ਨੀਂਦ ਉਡਾਉਣ ਲੱਗੇ ਕੋਰੋਨਾ ਵਾਇਰਸ ਤੋਂ ਪ੍ਰੇਰਿਤ ਸੁਪਨੇ

ਖਾਧ ਪਦਾਰਥ ਉਦੋਂ ਦੂਸ਼ਿਤ ਹੁੰਦੇ ਹਨ, ਜਦੋਂ ਉਸ ਵਿੱਚ ਕੁਝ ਅਜਿਹੀਆਂ ਚੀਜ਼ਾਂ ਮਿਲ ਜਾਂਦੀਆਂ ਹਨ, ਜਿਨ੍ਹਾਂ ਤੋਂ ਖਾਦ ਪਦਾਰਥਾਂ ਦੇ ਖ਼ਰਾਬ ਹੋਣ ਦਾ ਖ਼ਤਰਾ ਹੁੰਦਾ ਹੈ। ਜਿਸ ਤਰ੍ਹਾਂ ਰਸਾਇਣਕ ਜ਼ਹਿਰ, ਕੀਟਨਾਸ਼ਕ ਦਵਾਈਆਂ, ਮਰੇ ਹੋਏ ਚੂਹੇ, ਕੀੜੇ-ਮਕੌੜੇ, ਮਾਇਕ੍ਰੋਬ, ਜੀਵਾਣੂ ਅਤੇ ਵਿਸ਼ਾਣੂ ਭੋਜਨ ਨੂੰ ਖਰਾਬ ਕਰਨ ਲਈ ਜ਼ਿਆਦਾ ਜ਼ਿੰਮੇਦਾਰ ਹਨ।

ਪੜ੍ਹੋ ਇਹ ਵੀ - ਕੋਰੋਨਾ ਦਹਿਸ਼ਤ ਦੌਰਾਨ ਇਨਸਾਨੀ ਰਿਸ਼ਤਿਆਂ ਤੇ ਭਾਈਚਾਰਕ ਸਾਂਝਾਂ ਦੀ ਸਲਾਮਤੀ ਵੀ ਜ਼ਰੂਰੀ!

ਆਓ ਜਾਣਦੇ ਹਾਂ ਕਿ ਭੋਜਨ ਨੂੰ ਦੂਸ਼ਿਤ ਹੋਣ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ।
1. ਭੋਜਨ ਬਣਾਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਓ।
2. ਜਿਨ੍ਹਾਂ ਪੈਕਟ ਬੰਦ ਖਾਣ ਦੇ ਲਈ ਤਿਆਰ ਪਦਾਰਥਾਂ ਵਿੱਚ ਬੈਕਟੀਰੀਆ ਦੇ ਵਧਣ ਦੀ ਸੰਭਾਵਨਾ ਹੋਵੇ, ਉਨ੍ਹਾਂ ਦਾ ਭੰਡਾਰ 5 ਡਿਗਰੀ ਸੈਂਟੀਗਰੇਡ ਤੋਂ ਘੱਟ ਅਤੇ 63 ਡਿਗਰੀ ਸੈਂਟੀਗ੍ਰੇਡ ਤੋਂ ਜ਼ਿਆਦਾ ਤਾਪਮਾਨ ’ਤੇ ਕਰੋ।
3. ਖਾਧ ਪਦਾਰਥਾਂ ਨੂੰ ਚੁੱਕਣ ਲਈ ਸਾਫ ਚਿਮਟੇ, ਪਲਾਸਟਿਕ ਦੇ ਦਸਤਾਨੇ ਜਾਂ ਰੈਪਿੰਗ ਪੇਪਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
4. ਭੋਜਨ ਨੂੰ ਡੱਬੇ ਜਾਂ ਪਲੇਟ ਵਿੱਚ ਢੱਕ ਕੇ ਰੱਖੋ।
5. ਨੰਗੇ ਹੱਥਾਂ ਨਾਲ ਖਾਧ ਪਦਾਰਥਾਂ ਨੂੰ ਘੱਟ ਤੋਂ ਘੱਟ ਛੂਹੋ।
6. ਚਮਚ, ਚਾਕੂ, ਕਾਂਟੇ ਆਦਿ ਦਾ ਇਸਤੇਮਾਲ ਸਿਰਫ ਇਕ ਵਾਰ ਖਾਣਾ ਖਾਣ ਲਈ ਕਰੋ। ਦੁਬਾਰਾ ਇਸਤੇਮਾਲ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਵੋ।
7. ਪੀਣ ਵਾਲੇ ਪਾਣੀ ਵਿਚ ਕਦੇ ਵੀ ਹੱਥ ਜਾਂ ਉਂਗਲੀਆਂ ਨਾ ਪਾਓ ਅਤੇ ਪਾਣੀ ਨੂੰ ਸਾਫ਼ ਜਗ੍ਹਾ ’ਤੇ ਰੱਖੋ।
8. ਭੋਜਨ ਨੂੰ ਹਮੇਸ਼ਾ ਖਿੜਕੀ ਜਾਂ ਕੂੜੇਦਾਨ ਤੋਂ ਦੂਰ ਰੱਖਣਾ ਚਾਹੀਦਾ ਹੈ।
9. ਬੈਕਟੀਰੀਆ ਮਨੁੱਖਾਂ ਦੇ ਨੱਕ, ਮੂੰਹ, ਗਲੇ ਜਾਂ ਕੰਨ ਵਿੱਚ ਰਹਿੰਦੇ ਹਨ। ਭੋਜਨ ਤਿਆਰ ਕਰਨ ਵਾਲੇ ਨੂੰ ਮੂੰਹ, ਸਿਰ, ਨੱਕ ਜਾਂ ਕੰਨਾਂ ਨੂੰ ਛੂਹਣਾ ਨਹੀਂ ਚਾਹੀਦਾ।
10. ਜੈਵਿਕ ਅਤੇ ਅਜੈਵਿਕ ਕੂੜੇ ਨੂੰ ਵੱਖ-ਵੱਖ ਕੂੜੇਦਾਨ ਵਿਚ ਸੁੱਟਣਾ ਚਾਹੀਦਾ ਹੈ।
11. ਕੂੜੇਦਾਨ ਨੂੰ ਹਮੇਸ਼ਾ ਢੱਕ ਕੇ ਰੱਖੋ ਅਤੇ ਇਸ ਦੀ ਨਿਯਮਿਤ ਰੂਪ ’ਤੇ ਸਫਾਈ ਕਰੋ।
12. ਖਾਧ ਪਦਾਰਥਾਂ ਨੂੰ ਚੰਗੀ ਤਰ੍ਹਾਂ ਪਕਾਉਣਾ ਚਾਹੀਦਾ ਹੈ। ਫਰਿੱਜ ਵਿਚ ਰੱਖੇ ਭੋਜਨ ਨੂੰ ਪ੍ਰਯੋਗ ਕਰਨ ਤੋਂ ਪਹਿਲਾਂ ਘੱਟੋ-ਘੱਟ 75 ਡਿਗਰੀ ਸੈਂਟੀਗਰੇਡ ਤੱਕ ਗਰਮ ਕਰਨਾ ਚਾਹੀਦਾ ਹੈ।

ਪੜ੍ਹੋ ਇਹ ਵੀ - ਜਾਣੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਮ, ਸ਼ੁਰੁਆਤ ਤੇ ਉਨ੍ਹਾਂ ਦਾ ਪਿਛੋਕੜ (ਵੀਡੀਓ)

PunjabKesari

ਭੋਜਨ ਸੁਰੱਖਿਆ ਪ੍ਰਤੀ ਲੋਕਾਂ ਦੀ ਚਿੰਤਾ ਪਿਛਲੇ ਕੁਝ ਮਹੀਨਿਆਂ ਤੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹੋਰ ਵੱਧ ਗਈ ਹੈ। ਹੁਣ ਲੋਕ ਬਜ਼ਾਰ ਤੋਂ ਆਨਲਾਈਨ ਭੋਜਨ ਮੰਗਵਾਉਣ ਤੋਂ ਵੀ ਡਰਦੇ ਹਨ। ਚੰਗੀ ਸਿਹਤ ਅਤੇ ਲੰਮਾ ਜੀਵਨ ਜੀਊਣ ਲਈ ਸਾਫ਼-ਸੁਥਰਾ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਵਿਸ਼ਵ ਖਾਧ ਸੁਰੱਖਿਆ ਦਿਵਸ ਸਾਨੂੰ ਜਾਗਰੂਕ ਕਰਦਾ ਹੈ ਕਿ ਅਸੀਂ ਜ਼ਹਿਰੀਲੇ ਭੋਜਨ ਦੇ ਸ਼ਿਕਾਰ ਬਣਨ ਤੋਂ ਖ਼ੁਦ ਨੂੰ ਬਚਾਈਏ।

ਪੂਜਾ ਸ਼ਰਮਾ
ਅੰਗਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂ ਸ਼ਹਿਰ
ਸ਼ਹੀਦ ਭਗਤ ਸਿੰਘ ਨਗਰ।

ਪੜ੍ਹੋ ਇਹ ਵੀ - ਜੋੜਾਂ ਦੇ ਦਰਦ ਨੂੰ ਠੀਕ ਕਰਦੀ ਹੈ ‘ਇਮਲੀ’, ਸ਼ੂਗਰ ਲਈ ਵੀ ਹੁੰਦੀ ਹੈ ਫਾਇਦੇਮੰਦ


rajwinder kaur

Content Editor

Related News