ਜਾਣੋ ਸ਼ਬਦ ਦੀ ਅਹਿਮੀਅਤ, ‘ਜੋ ਹਨ ਸਾਡੀ ਜ਼ਿੰਦਗੀ ਦਾ ਮੂਲ ਹਿੱਸਾ’

06/23/2020 1:15:40 PM

ਗਗਨਦੀਪ ਕੌਰ

ਜ਼ਿੰਦਗੀ ਵਿਚਾਰਾਂ ਅਤੇ ਸ਼ਬਦਾਂ ਦੀ ਦੇਣ ਹੈ। ਸਾਡੇ ਸ਼ਬਦ ਅਤੇ ਮਨ ਵਿਚਲੇ ਵਿਚਾਰ ਸਾਡੀ ਜ਼ਿੰਦਗੀ ਦਾ ਮੂਲ ਹਿੱਸਾ ਹਨ। ਹਰ ਇਕ ਮਨੁੱਖ ਅੰਦਰ ਕੁਝ ਨਾ ਕੁਝ ਵਿਚਾਰ ਚੱਲਦੇ ਰਹਿੰਦੇ ਹਨ। ਇਹ ਵਿਚਾਰ ਹੀ ਸ਼ਬਦਾਂ ਦਾ ਰੂਪ ਲੈਂਦੇ ਹਨ। ਸਾਡੇ ਅੰਦਰ ਚੱਲਦੇ ਇਹ ਸ਼ਬਦ ਅਤੇ ਵਿਚਾਰ ਸਾਡੀ ਨਿੱਜੀ ਜਾਇਦਾਦ ਹਨ, ਜਿੰਨ੍ਹਾਂ ਨੂੰ ਅਸੀਂ ਆਪਣੀ ਮਰਜ਼ੀ ਅਤੇ ਲੋੜ ਅਨੁਸਾਰ ਵਰਤ ਸਕਦੇ ਹਾਂ। ਬੋਲਾਂ, ਸ਼ਬਦਾਂ ਅਤੇ ਵਿਚਾਰਾਂ ਤੋਂ ਬਿਨਾਂ ਜ਼ਿੰਦਗੀ ਸੱਖਣੀ ਹੈ। ਹਰ ਕਿਸੇ ਨੂੰ ਆਪਣੀਆਂ ਭਾਵਨਾਵਾਂ ਗੁੱਸੇ, ਪਿਆਰ, ਨਫਰਤ ਆਦਿ ਦਾ ਪ੍ਰਗਟਾਵਾ ਕਰਨ ਲਈ ਸ਼ਬਦਾਂ ਦੀ ਲੋੜ ਹੁੰਦੀ ਹੈ। ਤੁਸੀਂ ਕੀ ਸੋਚਦੇ ਹੋ, ਕਿਵੇਂ ਸੋਚਦੇ ਹੋ ਇਹ ਸ਼ਬਦ ਹੀ ਦਰਸਾਉਂਦੇ ਹਨ। ਅਸਲ ਵਿੱਚ ਅਸੀਂ ਕੀ ਹਾਂ ਇਹ ਸਾਡੇ ਸ਼ਬਦ ਹੀ ਦੱਸਦੇ ਹਨ। ਸ਼ਬਦ ਮਨੁੱਖਾਂ ਦੇ ਜਿਉਂਦੇ ਹੋਣ ਦਾ ਇੱਕ ਸਬੂਤ ਸਾਡੇ ਸਾਹਮਣੇ ਪੇਸ਼ ਕਰਦੇ ਹਨ ਤੇ ਸਾਡੀ ਹੋਂਦ ਦਾ ਪਰਤੱਖ ਪ੍ਰਮਾਣ ਸਾਡੇ ਸ਼ਬਦ ਅਤੇ ਵਿਚਾਰ ਹਨ।

ਸ਼ਬਦ ਕਿਸੇ ਨੂੰ ਜ਼ਿੰਦਗੀ ਦੇ ਸਕਦੇ ਹਨ ਤੇ ਕਿਸੇ ਦੀ ਜ਼ਿੰਦਗੀ ਖੋਹ ਵੀ ਸਕਦੇ ਹਨ। ਆਪਣੇ ਸ਼ਬਦਾਂ ਨਾਲ ਅਸੀਂ ਕਿਸੇ ਦੀ ਡੁੱਬਦੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ ਤੇ ਮਾਨਸਿਕ ਤੌਰ 'ਤੇ ਡਿੱਗ ਰਹੇ ਮਨੁੱਖ ਨੂੰ ਉੱਚਾ ਚੁੱਕ ਸਕਦੇ ਹਾਂ। ਪਰ ਸਾਡੇ ਸ਼ਬਦ ਹੀ ਹੁੰਦੇ ਹਨ ਜੋ ਕਿਸੇ ਦੀ ਜ਼ਿੰਦਗੀ ਬਰਬਾਦ ਕਰਕੇ ਉਸਨੂੰ ਖੁਦਕੁਸ਼ੀ ਤੱਕ ਕਰਨ ਲਈ ਮਜਬੂਰ ਕਰ ਦਿੰਦੇ ਹਨ। ਕਈ ਵਾਰ ਤੁਹਾਡੇ ਬੋਲੇ ਚਾਰ ਸ਼ਬਦ ਕਿਸੇ ਦੀ ਜ਼ਿੰਦਗੀ ਹੋ ਨਿਬੜਦੇ ਹਨ। ਜਿੱਥੇ ਤੁਸੀਂ ਕਿਸੇ ਲਈ ਹਰ ਥਾਂ ਸਾਥ ਦੇਣ ਲਈ ਹਾਜ਼ਰ ਨਹੀਂ ਹੋ ਸਕਦੇ, ਉੱਥੇ ਤੁਹਾਡੇ ਸ਼ਬਦ ਕਿਸੇ ਲਈ ਮਸੀਹਾ ਬਣ ਸਕਦੇ ਹਨ। ਜਦੋਂ ਅਸੀਂ ਜ਼ਿੰਦਗੀ ਦੀ ਕਿਸੇ ਮੁਸ਼ਕਲ ਵਿਚ ਇਕੱਲੇ ਪੈ ਜਾਈਏ ਅਤੇ ਕੋਈ ਤੁਹਾਨੂੰ ਕਹੇ ਕਿ ਕੋਈ ਨਾ ਮੈਂ ਹੈਗਾ ਤੇਰੇ ਨਾਲ ਤੁਹਾਡੇ ਲਈ ਸਾਥ ਦੇਣ ਤੋਂ ਪਹਿਲਾਂ, ਉਸ ਵਿਅਕਤੀ ਦੁਆਰਾ ਬੋਲੇ ਇਹ ਸ਼ਬਦ ਤੁਹਾਡੇ ਅੰਦਰ ਇਕੱਲੇਪਣ ਦੀ ਭਾਵਨਾ ਖਤਮ ਕਰ ਦਿੰਦੇ ਹਨ ਤੇ ਸਾਡੇ ਅੰਦਰ ਜਿਉਣ ਦੀ ਇੱਕ ਚਿਣਗ ਪੈਦਾ ਕਰ ਦਿੰਦਾ ਹੈ ਤੇ ਖੁਦ ਅਸੀਂ ਮਜਬੂਤ ਹੋ ਕੇ ਹੱਲ ਲੱਭਣ ਦੇ ਸਮਰੱਥ ਹੋ ਜਾਂਦੇ ਹਾਂ।

ਕੋਰੋਨਾ ਮਰੀਜ਼ਾਂ ਲਈ ਦਿੱਲੀ 'ਚ ਬਣ ਰਿਹੈ ਦੁਨੀਆਂ ਦਾ ਸਭ ਤੋਂ ਵੱਡਾ ਇਕਾਂਤਵਾਸ ਕੇਂਦਰ (ਵੀਡੀਓ)

ਸ਼ਬਦਾਂ ਦੀ ਕੀਮਤ ਅਨਮੋਲ ਹੁੰਦੀ ਹੈ। ਇੱਕ ਵਾਰ ਮੈਂ ਉਦਾਸ ਬੈਠੀ ਸੀ ਤਾਂ ਸਾਡੇ ਘਰ ਆਏ ਮੇਰੇ ਅੰਕਲ ਨੇ ਪੁੱਛਿਆ ਕਿ ਹੋਇਆ ਮੈਂ ਕਿਹਾ ਮੈਨੂੰ ਜਦੋਂ ਕੋਈ ਪੁੱਠਾ ਬੋਲਦਾ, ਮੇਰਾ ਮਨ ਬਹੁਤ ਉਦਾਸ ਹੁੰਦਾ, ਮੇਰਾ ਕੁੱਝ ਵੀ ਕਰਨ ਨੂੰ ਦਿਲ ਨਹੀਂ ਕਰਦਾ। ਮੇਰੀ ਐਨੀ ਗੱਲ ਕਹਿਣ ਦੀ ਦੇਰ ਸੀ ਕਿ ਉਸਨੇ ਬੋਲਣਾ ਸ਼ੁਰੂ ਕੀਤਾ... ਕਹਿੰਦਾ ਹਾਂ ਭਾਈ ਮੇਰੇ ਨਾਲ ਪਤਾ ਕੀ ਹੋਇਆ ਸੀ, ਮੈਨੂੰ ਨਾ ਮੇਰੇ ਭਰਾ ਨੇ ਅਲੱਗ ਕਰਤਾ ਸਾਰੀ ਜ਼ਮੀਨ ਤੇ ਘਰ ਵਿਚੋਂ ਮੈਨੂੰ ਚੌਥਾ ਹਿੱਸਾ ਦਿੱਤਾ ਤੇ ਮੇਰੇ ਹੁਣ ਤੱਕ ਕਮਾ ਕੇ ਦਿੱਤਾ 70000 ਵੀ ਮੁਕਰ ਗਿਆ ਮੈਂ ਬਹੁਤ ਦੁਖੀ ਹੋਈ ਸੁਣਕੇ, ਕਹਿੰਦਾ ਨਾ ਮੇਰੇ ਕੋਲ ਘਰ ਸੀ ਨਾ ਕੋਈ ਆਮਦਨ ਮੈਂ ਹਾਰ ਗਿਆ ਕਿ ਕਿਵੇਂ ਆਪਣੇ ਬੱਚੇ ਪਾਲਾਂਗਾ, ਮੈਂ ਇਕੱਲਾ ਰੋਂਦਾ ਰਿਹਾ ਤੇ ਰੱਜ ਕੇ ਸ਼ਰਾਬ ਪੀਤੀ ਅਤੇ ਸੋਚ ਲਿਆ ਕਿ ਮੈਂ ਮਰਜਾਣਾ ਅੱਜ ਜਦੋਂ ਖੁਦ ਦੇ ਭਰਾ ਨੇ ਐਨਾ ਵੱਡਾ ਧੋਖਾ ਕਰ ਦਿੱਤਾ ਤਾਂ ਮੈਨੂੰ ਲੱਗਿਆ ਮੈਂ ਕੁਝ ਨਹੀਂ ਕਰ ਸਕਦਾ ਕਹਿੰਦਾ।

ਅੰਦਰੋਂ ਦੁੱਖ ਨਾਲ ਭਰਿਆ ਸ਼ਰਾਬ ਨਾਲ ਰੱਜਿਆ ਮਰਨ ਦਾ ਸੋਚ ਰਿਹਾ ਸੀ, ਕਿ ਮੇਰੀ ਜਾਣ-ਪਛਾਣ ਦਾ ਇੱਕ ਬੰਦਾ ਅਚਾਨਕ ਮੇਰੇ ਕੋਲ ਆਇਆ ਅਤੇ ਬੈਠ ਗਿਆ। ਜਦੋਂ ਮੇਰੇ ਵੱਲ ਦੇਖ ਕੇ ਉਸਨੇ ਮੇਰਾ ਹਾਲ ਪੁਛਿਆ ਮੇਰੀ ਭੁੱਬ ਨਿਕਲ ਗਈ ਤੇ ਮੈਂ ਸਾਰੀ ਬੀਤੀ ਉਸਨੂੰ ਸੁਣਾਈ ਕਹਿੰਦਾ ਉਹਨੇ ਇੱਕੋ ਦਮ ਗੁੱਸੇ ਤੇ ਹੱਕ ਨਾਲ ਮੈਨੂੰ ਕਿਹਾ ਨਾ , ਬਾਈ ਜ਼ਿੰਦਗੀ ਤੋਂ ਉੱਤੇ ਕੁਝ ਨਹੀਂ ਹੁੰਦਾ। ਕਮਲਾ ਨਾ ਬਣ ਤੇਰੇ ਬੱਚੇ ਰੁਲ ਜਾਣਗੇ, ਜ਼ਮੀਨਾਂ, ਪੈਸੇ ਕੋਈ ਨਾਲ ਥੋੜ੍ਹੀ ਲੈ ਜਾਂਦਾ ਤੂੰ ਕੁਝ ਨਾ ਕਰ ਲਈ ਮੈਨੂੰ ਦੱਸ ਤੈਨੂੰ ਕਿੰਨੇ ਪੈਸਿਆਂ ਦੀ ਲੋੜ ਆ ਮੈਂ ਦਿੰਦਾ, ਆਹ ਚੱਕ ਮੇਰੀ ਜ਼ਮੀਨ ਵਾਹ ਲੈ ਪਰ ਮਰਨ ਬਾਰੇ ਨਾ ਸੋਚੀ, ਮਰਕੇ ਕੀ ਹੋਜੂ ਜਿੳਂਕੇ ਦਿਖਾ ਕਮਾਈ ਕਰ, ਕਹਿੰਦਾ ਉਹਦੇ ਸ਼ਬਦ ਸੁਣਕੇ ਮੇਰਾ ਅੰਦਰ ਜਾਗ ਉੱਠਿਆ ,ਮੇਰਾ ਦਿਲ ਤੇ ਦਿਮਾਗ਼ ਸ਼ਾਤ ਹੋ ਗਿਆ ਤੇ ਮੇਰੇ ਅੰਦਰ ਇੱਕ ਚਿਣਗ ਜਿਹੀ ਜਾਗ ਉੱਠੀ। ਮੈਂ ਵਿਚੋਂ ਟੋਕ ਕੇ ਪੱਛਿਆ ਅੱਛਾ ਫਿਰ ਤੁਸੀਂ ਉਹਦੇ ਤੋਂ ਜ਼ਮੀਨ ਲੈ ਲਈ ਤੇ ਪੈਸਿਆਂ ਦੀ ਮਦਦ ਉਹ ਹੱਸਣ ਲੱਗਿਆ ਤੇ ਕਹਿੰਦਾ ਨਾ ਭਾਈ, ਉਹ ਜ਼ਰੂਰੀ ਨਹੀਂ ਸੀ ਮੇਰੇ ਕੋਲ ਹੈਗਾ ਸੀ ਗੁਜਾਰੇ ਜੋਗਾ, ਪਰ ਭਰਾ ਦੇ ਧੋਖੇ ਤੇ ਇੱਕ ਵਾਰ ਆਰਥਿਕ ਤੰਗੀ ਕਰਕੇ ਜਿਹੜਾ ਮਨ ਟੁੱਟਿਆ ਸੀ।

ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ

 ਉਹਦੀਆਂ ਗੱਲਾਂ ਸੁਣਕੇ ਜਿਉਂ ਉੱਠਿਆ, ਉਹਨੇ ਮੇਰੀ ਮੱਦਦ ਵੀ ਕਰਨੀ ਚਾਹੀ ਪਰ ਮੇਰਾ ਸਰ ਗਿਆ ਸੀ, ਕਹਿੰਦਾ ਮੈਂਨੂੰ ਅੱਜ ਤੱਕ ਲੱਗਦਾ ਵੀ ਉਹਨੇ ਮੈਨੂੰ ਓਸ ਸਮੇਂ ਤੇ ਨਵੀਂ ਜ਼ਿੰਦਗੀ ਦੇ ਦਿੱਤੀ ਨਾ ਓਹ ਆਉਂਦਾ ਤਾਂ ਮੈਂ ਐਨਾ ਕਿ ਟੁੱਟਿਆ ਹੋਇਆ ਸੀ ,ਉਸ ਸਮੇਂ ਕਿ ਕੁਝ ਕਰ ਲੈਂਦਾ ਤੇ ਮੇਰੇ ਜੁਆਕ ਰੁਲ ਜਾਂਦੇ । ਕਹਿੰਦਾ ਜੇ ਉਹ ਵੀ ਕਹਿ ਦਿੰਦਾ ਕਿ ਹਾਂ ਭਾਈ ਤੇਰਾ ਕੀ ਰਹਿ ਗਿਆ ਇੱਥੇ ਕਿ ਕਰ ਲਵੇਂਗਾ ਮੇਰਾ ਘੋਗਾ ਚਿੱਤ ਹੋ ਜਾਂਦਾ, ਕਹਿੰਦੇ ਐਵੇ ਹੀ ਹੁੰਦਾ ਥੋਡੀ ਜੁਬਾਨ ਆ ਚਾਹੇ ਕਿਸੇ ਨੂੰ ਚੰਗਾ ਬੋਲਦੋ ਜਾਂ ਮਾੜਾ। ਉਨਾ ਦੀ ਐਨੀ ਗੱਲ ਸੁਣਕੇ ਮੈਂ ਸੁੰਨ ਜਿਹੀ ਹੋ ਗਈ ਤੇ ਮੈਂ ਸ਼ਬਦਾਂ ਦੀ ਕੀਮਤ ਨੂੰ ਸਭ ਤੋਂ ਮਹਾਨ ਓਸ ਦਿਨ ਸਮਝ ਪਈ ਕਿ ਜ਼ਿੰਦਗੀ ਵਿੱਚ ਕਿੰਨੀ ਅਹਿਮੀਅਤ ਰੱਖਦੇ ਹਨ,ਸਾਡੇ ਬੋਲੇ ਗਏ ਸ਼ਬਦ ਕਿਸੇ ਨੂੰ ਜ਼ਿੰਦਗੀ ਦੇ ਸਕਦੇ ਹਨ ਕਿਉਂਕਿ ਕਿਸੇ ਵੀ ਇਨਸਾਨ ਲਈ ਜ਼ਿੰਦਗੀ ਤੋਂ ਉੱਪਰ ਕੁਝ ਨਹੀਂ ਹੁੰਦਾ।    

ਮੈਂ ਜਦੋਂ ਹਸਪਤਾਲ ਵਿੱਚ ਕਿਸੇ ਦਾ ਪਤਾ ਲੈਣ ਗਈ, ਉੱਥੇ ਇੱਕ ਬਜੁਰਗ ਬੇਬੇ ਖੜੀ ਸੀ। ਮੈਂ ਦੇਖਕੇ ਕੋਲ ਗਈ, ਮੈਂ ਕਿਹਾ ਬੇਬੇ ਉੱਧਰ ਕਮਰੇ ਵਿੱਚ ਡਾਕਟਰ ਹੈਗਾ, ਉੱਥੋਂ ਜਾ ਕੇ ਦਵਾਈ ਲੈ ਲਵੋ ਕਿਉਂਕਿ ਇਸ ਡਾਕਟਰ ਨੇ ਦੋ ਘੰਟੇ ਨਹੀਂ ਆਉਣਾ ਅਜੇ ਤੁਸੀਂ ਖੜੇ ਔਖੇ ਹੋਵੋਂਗੇ। ਕਹਿੰਦੀ ਨਾ ਧੀਏ। ਇਹਤਾਂ ਡਾਕਟਰਨੀ ਵੱਢੂ ਖਾਊਂ ਬੋਲਦੀਆ , ਜੇ ਦੂਜੀ ਵਾਰ ਕੋਈ ਗੱਲ ਪੁੱਛ ਭੱਜਕੇ ਪੈਂਦੀਆ, ਮੈਂ ਤਾਂ ਉਹਦੇ ਕੋਲੋਂ ਹੀ ਲਊਂਗੀ, ਧੀਏ ਜਦੋਂ ਕੋਈ ਪਿਆਰ ਨਾਲ ਦੁੱਖ ਪੁੱਛਦਾ ਹੈ ਤੇ ਸੁਣਦਾ ਸਮਝਦਾ ਹੈ ਤਾਂ ਅੱਧਾ ਰੋਗ ਤਾਂ ਐਂਵੇ ਹੀ ਟੁੱਟ ਜਾਂਦਾ ਹੈ। ਮੈਂ ਚੁੱਪ ਕਰਕੇ ਇਹ ਸ਼ਬਦ ਸੁਣਕੇ ਸੋਚਣ ਲੱਗੀ।

‘ਆਈ ਲਵ ਯੂ’ ਕਹਿਣ ਲਈ ਹਾਰਨ ਵਜਾਉਂਦੇ ਹਨ ‘ਕਾਹਿਰਾ’ ਦੇ ਡਰਾਈਵਰ

ਦੁਨੀਆਂ ਵਿੱਚ ਅਸੀ ਕਿੰਨੇ ਹੀ ਇਨਸਾਨਾਂ ਨੂੰ ਮਿਲਦਿਆਂ, ਜਦੋਂ ਵੀ ਕਿਸੇ ਨੇ ਥੋਨੂੰ ਹੌਸਲਾ ਜਾਂ ਉਤਸ਼ਾਹ ਦਿੱਤਾ ਹੋਵੇ ਤੁਹਾਨੂੰ ਉਹ ਹਮੇਸ਼ਾ ਯਾਦ ਰਹਿੰਦੇ ਹਨ। ਮਾਤਾ ਪਿਤਾ ਦੇ ਵਿਚਾਰਾਂ ਤੇ ਸ਼ਬਦਾਂ ਤੋਂ ਇੱਕ ਬੱਚਾ ਪ੍ਰਭਾਵਿਤ ਹੁੰਦਾ ਹੈ, ਉਹੀ ਵਿਚਾਰ ਬੱਚੇ ਅੰਦਰ ਵੀ ਆ ਜਾਂਦੇ ਹਨ। ਸਾਡੇ ਜੋ ਅਧਿਆਪਕ ਪਿਆਰ ਨਾਲ ਪੜਾਉਂਦੇ ਸਨ ਜਾਂ ਕੁਝ ਬਣਨ ਲਈ ਪ੍ਰੇਰਿਤ ਕਰਦੇ ਸਨ ਕਦੇ ਨਹੀਂ ਭੁੱਲਦੇ ਤੇ ਉਨ੍ਹਾਂ ਦੇ ਵਿਚਾਰਾਂ ਤੇ ਸ਼ਬਦਾਂ ਦੀ ਦੇਣ ਅਸੀਂ ਉਹ ਕੁਝ ਸਿੱਖਿਆ ਤੇ ਦੇਖਿਆ ਜੋ ਉਨ੍ਹਾਂ ਦੇ ਅੰਦਰ ਸੀ। ਇੱਕ ਬੱਚਾ ਜਦੋਂ ਮਾਤਾ ਪਿਤਾ ਲਈ ਜਾ ਕਿਸੇ ਲਈ ਵੀ ਪਿਆਰ ਭਰੇ ਸ਼ਬਦ ਵਰਤਦਾ ਹੈ ਤਾਂ ਕਿੰਨੀ ਖੁਸ਼ੀ ਮਿਲਦੀ ਹੈ ਤੇ ਉਸਦਾ ਦੁੱਗਣਾ ਪਿਆਰ ਆਉਂਦਾ ਹੈ ਪਰ ਇੱਕ ਗੱਲ ਯਾਦ ਰੱਖਿਓ ਇਹ ਤਾਂ ਹੀ ਸੰਭਵ ਹੈ ਜੇਕਰ ਸਾਡੀ ਖੁਦ ਦੀ ਸ਼ਬਦ ਚੋਣ ਚੰਗੀ ਹੋਵੇਗੀ। ਕਿਸੇ ਦੁਆਰਾ ਬੋਲੇ ਸੁਚੱਜੇ ਸ਼ਬਦ ਉਸਦੀ ਸ਼ਖਸੀਅਤ ਨੂੰ ਚਾਰ ਚੰਨ ਲਾ ਦਿੰਦੇ ਹਨ। ਕਿਸੇ ਦੀ ਮਿੱਠੀ ਬੋਲੀ ਤੁਹਾਡਾ ਦਿਲ ਜਿੱਤ ਲੈਂਦੀ ਹੈ ਤੇ ਕਰੂਪ ਇਨਸਾਨ ਨੂੰ ਵੀ ਸੋਹਣਾ ਬਣਾ ਦਿੰਦੀ ਹੈ। ਇਸ ਤਰ੍ਹਾਂ ਬਹੁਤ ਸੋਹਣੇ ਇਨਸਾਨ ਦੁਆਰਾ ਬੋਲੇ ਕੁਚੱਜੇ ਸ਼ਬਦ ਉਸਦੇ ਚਿਹਰੇ ਦੀ ਸੁੰਦਰਤਾ ਨੂੰ ਘੱਟ ਕਰ ਦਿੰਦੇ ਹਨ।

ਸਾਰੇ ਧਰਮ ਵਿਚਾਰਾਂ ਅਤੇ ਸੁਚੱਜੇ ਸ਼ਬਦਾਂ ਕਰਕੇ ਹੀ ਪੂਜਣਯੋਗ ਬਣਦੇ ਹਨ। ਮਹਾਨ ਸ਼ਖਸੀਅਤਾਂ ਵੱਲੋਂ ਵਰਤੇ ਸ਼ਬਦ ਦਿੱਤੇ ਵਿਚਾਰ ਜ਼ਿੰਦਗੀ ਦੀ ਅਹਿਮੀਅਤ ਤੋਂ ਜਾਣੂ ਕਰਵਾ ਦਿੰਦੇ ਹਨ। ਗੁਰਬਾਣੀ ਵਿੱਚ ਵੀ ਸ਼ਬਦਾਂ ਦੀ ਮਹਾਨਤਾ ਨੂੰ ਦਰਸਾਇਆ ਗਿਆ ਹੈ ਜਿਵੇਂ- ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਭਾਵ ਕਿ ਬਾਣੀ ਜਾਂ ਬੋਲੇ ਗਏ ਸ਼ਬਦ ਹੀ ਗੁਰੂ ਹਨ ਤੇ ਸਾਰੇ ਅੰਮ੍ਰਿਤ ਇਸੇ ਅੰਦਰ ਸਮਾਏ ਹੋਏ ਹਨ। ਇਸ ਲਈ ਅਸੀਂ ਸ਼ਬਦਾਂ ਤੋਂ ਕਿਸੇ ਵੀ ਰਸ ਨੂੰ ਮਾਣ ਸਕਦੇ ਹਾਂ।

ਕੀਮਤ ਅਦਾ ਕਰੋ ਅਤੇ ਸਿੱਖੋ ਸਮਾਰਟਫੋਨ ਦੀ ਆਦਤ ਤੋਂ ਬਚਣਾ

ਸਾਨੂੰ ਸਭ ਨੂੰ ਸ਼ਬਦਾਂ ਦੀ ਅਹਿਮੀਅਤ ਸਮਝ ਕੇ ਉਨ੍ਹਾਂ ਦੀ ਸੁਚੱਜੀ ਸ਼ਬਦ ਚੋਣ ਕਰਨੀ ਚਾਹੀਦੀ ਹੈ। ਕਿ ਪਤਾ ਕਿਸੇ ਦੀ ਜਿੰਦਗੀ  ਸਾਡੇ ਸ਼ਬਦਾਂ ਦੀ ਮੁਹਤਾਜ ਹੋਵੇ, ਸਾਡੇ ਵਿਚਾਰ ਤੇ ਸ਼ਬਦ ਕਿਸੇ ਨੂੰ ਸੇਧ ਦੇ ਸਕਣ।ਸ਼ਬਦ ਬੰਦੂਕ ’ਚੋਂ ਨਿਕਲੀ ਗੋਲੀ ਦੀ ਤਰ੍ਹਾਂ ਹੁੰਦੇ ਹਨ, ਵਾਪਸ ਨਹੀਂ ਲਏ ਜਾ ਸਕਦੇ ਇੱਕ ਵਾਰ ਤੁਹਾਡੇ ਮੂੰਹੋਂ ਨਿਕਲੇ ਤਾਂ ਸੁਣਨ ਵਾਲਿਆਂ ਤੇ ਆਪਣਾ ਪ੍ਰਭਾਵ ਪਾਉਂਦੇ ਹਨ, ਜਿਹੋ ਜਿਹੇ ਸਾਡੇ ਵਿਚਾਰ ਤੇ ਸ਼ਬਦ ਹੁੰਦੇ ਹਨ ,ਉਹੋ ਜਿਹਾ ਹੀ ਪ੍ਰਭਾਵ ਪਾਉਂਦੇ ਹਨ।ਜੇਕਰ ਸਾਡੇ ਸ਼ਬਦ ਕਿਸੇ ਦੇ ਚਿਹਰੇ ਦੀ ਮੁਸਕਰਾਹਟ ਬਣ ਸਕਦੇ ਹਨ , ਕਿਸੇ ਦੀ ਜ਼ਿੰਦਗੀ ਦਾ ਹੌਸਲਾ ਬਣ ਸਕਦੇ ਹਨ ਤਾਂ ਜਰੂਰ ਇਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਚੰਗਾ ਬੋਲੋਗੇ ਚੰਗਾ ਸੁਣੋਗੇ ਅਤੇ ਚੰਗੇ ਵਿਚਾਰ ਪੈਦਾ ਹੋਣਗੇ। ਜੇ ਚੰਗੇ ਸ਼ਬਦ ਬੋਲ ਕੇ ਕਿਸੇ ਨੂੰ ਖੁਸ਼ੀ ਤੇ ਸਕਾਰਾਤਮਕ ਸੋਚ ਨਹੀਂ ਦੇ ਸਕਦੇ ਤਾਂ ਮਾੜੇ ਸ਼ਬਦ ਬੋਲਕੇ ਉਸਨੂੰ ਨਕਾਰਾਤਮਕ ਨਾ ਬਣਾਓ ਕਿਉਂਕਿ ਬੋਲੇ ਗਏ ਸ਼ਬਦ ਤੇ ਸੋਚੇ ਗਏ ਵਿਚਾਰ ਹੀ ਜ਼ਿੰਦਗੀ ਦਾ ਵਿਵਹਾਰ ਤੈਅ ਕਰਦੇ ਹਨ ਤੇ ਪੂਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ। ਅੰਤ ਕਹਿਣਾ ਚਾਹਾਂਗੀ

ਆਪਣੇ ਵਿਚਾਰਾਂ ਤੇ ਧਿਆਨ ਦਿਓ,
ਇਹ ਤੁਹਾਡੇ ਸ਼ਬਦ ਬਣ ਜਾਂਦੇ ਹਨ।
ਆਪਣੇ ਸ਼ਬਦਾਂ ਤੇ ਧਿਆਨ ਦਿਓ ,
ਇਹ ਤੁਹਾਡੀ ਕਿਰਿਆ ਬਣ ਜਾਂਦੇ ਹਨ।
ਆਪਣੀਆਂ ਕਿਰਿਆਵਾਂ ਤੇ ਧਿਆਨ ਦਿਓ,
ਇਹ ਤੁਹਾਡੀ ਆਦਤ ਬਣ ਜਾਂਦੀਆਂ ਹਨ।
ਆਪਣੀਆਂ ਆਦਤਾਂ ਤੇ ਧਿਆਨ ਦਿਓ,
ਇਹ ਤੁਹਾਡਾ ਚਰਿੱਤਰ ਬਣ ਜਾਂਦੀਆਂ ਹਨ।
ਆਪਣੇ ਚਰਿੱਤਰ ਤੇ ਧਿਆਨ ਦਿਓ,
ਇਹ ਹੀ ਤੁਹਾਡੇ ਭਵਿਖ ਦਾ ਨਿਰਮਾਣ ਕਰਦਾ ਹੈ।

rajwinder kaur

This news is Content Editor rajwinder kaur