ਜਨਾਨੀਆਂ ਨੂੰ ਮਰਦਾਂ ਦੇ ਬਰਾਬਰ ਲਿਆ ਕੇ ਖ਼ੜਾ ਕਰਨਾ ਸਾਡੀ ਜ਼ਿੰਮੇਵਾਰੀ!

11/10/2020 2:39:12 PM

ਦਲੀਪ ਸਿੰਘ ਵਾਸਨ, ਐਡਵੋਕੇਟ

ਸਾਡਾ ਮਿਥਿਹਾਸ ਕੀ ਆਖਦਾ ਹੈ, ਸਾਡਾ ਇਤਿਹਾਸ ਕੀ ਬੋਲਦਾ ਹੈ ਅਤੇ ਅੱਜ ਤਕ ਅਸੀਂ ਸਾਹਿਤ ਵਿੱਚ ਕੀ ਆਖ ਬੈਠੇ ਹਾਂ, ਇਹ ਸਾਰਾ ਕੁਝ ਨਾ ਹੀ ਲਿਖਿਆ ਜਾਵੇ ਤਾਂ ਬਿਹਤਰ ਹੈ। ਆਮ ਲੋਕਾਂ ਨੇ ਸਾਡੇ ਮੁਲਕ ਵਿੱਚ ਜਨਾਨੀਆਂ ਬਾਰੇ ਕੀ-ਕੀ ਅਖਾਣ ਅਤੇ ਮੁਹਾਵਰੇ ਬਣਾ ਰਖੇ ਹਨ, ਇਹ ਵੀ ਨਾ ਹੀ ਲਿਖੇ ਜਾਣ ਤਾਂ ਬਿਹਤਰ ਹੈ। ਅਸੀਂ ਕਦੀ ਵੀ ਇਹ ਸੋਚਿਆ ਨਹੀਂ ਕਿ ਜਨਾਨੀਆਂ ਵਿੱਚ ਸਾਡੀ ਮਾਂ, ਸਾਡੀ ਭੈਣ ਅਤੇ ਸਾਡੀਆਂ ਧੀਆਂ ਵੀ ਆ ਜਾਂਦੀਆਂ ਹਨ। ਅਸੀਂ ਇਹ ਵੀ ਆਖ ਦਿੱਤਾ ਹੈ ਕਿ ਜਨਾਨੀ ਬਹੁਤ ਕਮਜ਼ੋਰ ਹਸਤੀ ਹੈ ਅਤੇ ਹਰੇਕ ਮਰਦ ਦੀ ਕਾਮਯਾਬੀ ਪਿਛੇ ਕਿਸੇ ਜਨਾਨੀ ਦਾ ਹੱਥ ਹੁੰਦਾ ਹੈ। ਅਸੀਂ ਇਹ ਵੀ ਆਖ ਦਿੱਤਾ ਕਿ ਮਰਦ ਦੀ ਵੱਡੀ ਕਮਜ਼ੋਰੀ ਜਨਾਨੀ ਹੈ। 

ਪੜ੍ਹੋ ਇਹ ਵੀ ਖਬਰ - Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

ਅਸੀਂ ਇਹ ਵੀ ਸਮਝ ਲਿਆ ਕਿ ਇਹ ਜਿਹੜਾ ਘਰ ਹੈ, ਇਹ ਉਸ ਬਗੈਰ ਨਹੀਂ ਚਲ ਸਕਦਾ। ਕਹਿੰਦੇ ਹਨ ਜੇਕਰ ਜਨਾਨੀ ਸਿਆਣੀ ਹੋਵੇ ਤਾਂ ਘਰ ਬਣਾ ਜਾਂਦੀ ਹੈ ਅਤੇ ਜੇ ਨਹੀਂ ਤਾਂ ਘਰ ਬਰਬਾਦ ਹੋ ਜਾਂਦਾ ਹੈ। ਕੁਲ ਮਿਲਾਕੇ ਅਸੀਂ ਜਨਾਨੀ ਨੂੰ ਮਾਂ ਦਾ ਦਰਜਾ ਦੇ ਬੈਠੇ ਹਾਂ ਅਤੇ ਸਾਰੀ ਮਨੁੱਖ ਜਾਤੀ ਦੀ ਜਨਮਦਾਤਾ ਜਨਾਨੀ ਹੀ ਹੈ।

ਪੜ੍ਹੋ ਇਹ ਵੀ ਖਬਰ - Diwali 2020 : ਇਸ ਵਾਰ 4 ਦਿਨ ਦੀ ਹੋਵੇਗੀ ‘ਦੀਵਾਲੀ’, ਕਈ ਸਾਲ ਬਾਅਦ ਬਣਿਐ 3 ਗ੍ਰਹਿਆਂ ਦਾ ਦੁਰਲੱਭ ਸੰਯੋਗ

ਜਨਾਨੀਆਂ ਬਾਰੇ ਇਹ ਵੀ ਆਖ ਦਿੱਤਾ ਗਿਆ ਸੀ ਕਿ ਜਨਾਨੀਆਂ ਦੀ ਹਮੇਸ਼ਾ ਰੱਖਿਆ ਕਰਨੀ ਬਣਦੀ ਹੈ। ਜਨਾਨੀ ਬਚਪਨ ਵਿੱਚ ਮਾਤਾ ਪਿਤਾ ਕੋਲ ਰਹਿਣੀ ਚਾਹੀਦੀ ਹੈ ਅਤੇ ਜਦੋਂ ਜਵਾਨ ਹੋ ਜਾਵੇ ਤਾਂ ਪਤੀ ਉਸਦੀ ਰੱਖਿਆ ਕਰੇ। ਜੇਕਰ ਉਹ ਬਜ਼ਰੂਗ ਜਾਂ ਵਿਧਵਾ ਹੋ ਜਾਵੇ ਤਾਂ ਪੁੱਤਰਾਂ ਵਲੋਂ ਉਸ ਦੀ ਰਾਖੀ ਕੀਤੀ ਜਾਵੇ। ਸਾਨੂੰ ਨਹੀਂ ਪਤਾ ਕਿ ਦੁਨੀਆਂ ਵਿੱਚ ਜਨਾਨੀਆਂ ਦਾ ਕੀ ਹਾਲ ਹੈ ਪਰ ਕੁਲ ਮਿਲਾਕੇ ਕਿਸੇ ਵੀ ਸਮਾਜ ਵਿੱਚ ਇਨ੍ਹਾਂ ਦਾ ਹਾਲ ਬਿਹਤਰ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ।  

ਪੜ੍ਹੋ ਇਹ ਵੀ ਖਬਰ - ਸੈਰ-ਸਪਾਟਾ ਵਿਸ਼ੇਸ਼ 12 : ਇਸ ਰੇਗਿਸਤਾਨ 'ਚ ਕਦੇ ਦੌੜਦੇ ਸਨ ਸਮੁੰਦਰੀ ਜਹਾਜ਼ ਪਰ ਅੱਜ...

ਜਨਾਨੀ ਮਰਦ ਨਾਲੋ ਕਮਜ਼ੋਰ ਹੈ, ਇਹ ਗੱਲ ਤਾਂ ਮੰਨਣੀ ਹੀ ਪਵੇਗੀ। ਬੱਚੀਆਂ ਨੂੰ ਸਹੀ ਸਿਹਤ ਦੇਣਾ, ਸਹੀ ਵਿਦਿਆ ਦੇਣਾ, ਸਹੀ ਸਿਖਲਾਈ ਦੇਣਾ, ਰੁਜ਼ਗਾਰ ਉਤੇ ਲਗਾਉਣਾ ਅਤੇ ਆਪਣੇ ਪੈਰਾਂ ਉਤੇ ਖੜਾ ਕਰਨਾ ਅੱਜ ਸਾਰੀ ਮਾਂ-ਬਾਪ ਦੀ ਜ਼ਿੰਮੇਵਾਰੀ ਬਣ ਗਈ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਜਨਾਨੀ ਮਰਦਾਂ ਵਿੱਚ ਵਿਚਰਦੀ ਫਿਰੇ। ਮਰਦਾਂ ਨਾਲ ਫਿਰਦੇ ਉਸਨੂੰ ਕੋਈ ਖ਼ਤਰਾ ਨਹੀਂ, ਅਜਿਹਾ ਕਦੇ ਨਹੀਂ ਹੋਇਆ। ਹਾਲਾਂਕਿ ਬੇਸ਼ਕ ਆਜ਼ਾਦੀ ਆ ਗਈ ਹੈ ਪਰ ਪ੍ਰਜਾਤੰਤਰ ਵੀ ਆ ਗਏ ਹਨ ਅਤੇ ਹਰੇਕ ਦੇਸ਼ ਨੇ ਆਪਣੇ ਸੰਵਿਧਾਨਾਂ ਵਿੱਚ ਜਨਾਨੀਆਂ ਨੂੰ ਮਰਦ ਦੇ ਬਰਾਬਰ ਆਖ ਦਿੱਤਾ ਹੈ, ਜੋ ਸਭ ਕਹਿਣ ਦੀਆਂ ਗੱਲਾਂ ਨੇ, ਕਿਉਂਕਿ ਜਨਾਨੀ ਅਜੇ ਵੀ ਉਥੇ ਹੀ ਖਲੌਤੀ ਹੈ, ਜਿਥੇ ਕਦੀ ਪਹਿਲਾਂ ਸੀ। ਜੇਕਰ ਕਿਸੇ ਨੂੰ ਕੋਈ ਸ਼ੰਕਾ ਹੈ ਤਾਂ ਉਹ ਸਾਡੇ ਮੁਲਕ ਦਾ ਕੋਈ ਵੀ ਅਖ਼ਬਾਰ ਪੜ੍ਹਕੇ ਦੇਖ ਸਕਦਾ ਹੈ, ਅੱਜ ਵੀ ਜਨਾਨੀਆਂ ਨਾਲ ਕੀ ਕੁਝ ਹੋ ਰਿਹਾ ਹੈ। ਅੱਜ ਵੀ ਮਰਦ ਜਨਾਨੀਆਂ ਦਾ ਕਤਲ ਕਰ ਰਹੇ ਹਨ। ਸਾਡੀਆਂ ਸਰਕਾਰਾਂ ਨੇ ਮੌਤ ਦੀਆਂ ਸਜ਼ਾਵਾਂ ਦੇ ਕੇ ਵੀ ਦੇਖ ਲਿਆ ਪਰ ਇਨ੍ਹਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਘੱਟ ਨਹੀਂ ਹੋ ਰਹੀਆਂ।

ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਇਨ੍ਹਾਂ ਗੱਲਾਂ ਨੂੰ ਜਾਣਨ ਤੋਂ ਬਾਅਦ ਹੀ ਵਿਆਹ ਲਈ ਕਰੋ ''ਹਾਂ''

ਜਨਾਨੀਆਂ ਬਰਾਬਰ ਦੇ ਹੱਕ ਮੰਗਦੀਆਂ ਹਨ। ਜਨਾਨੀਆਂ ਦਾ ਪੂਰਾ ਹੱਕ ਬਣਦਾ ਹੈ ਕਿ ਉਨ੍ਹਾਂ ਨੂੰ ਵਾਜਬ ਸਿਹਤ, ਸਿੱਖਿਆ, ਸਿਖਲਾਈ, ਰੁਜ਼ਗਾਰ ਅਤੇ ਵਾਜਬ ਆਮਦਨ ਵਾਲਾ ਬਣਾ ਦਿਤਾ ਜਾਵੇ। ਕਿਧਰੇ ਵੀ ਭਰਤੀ ਹੁੰਦੀ ਹੈ ਜਾਂ ਚੋਣ ਕੀਤੀ ਜਾਂਦੀ ਹੈ, ਇਨ੍ਹਾਂ ਦੀ ਗਿਣਤੀ ਮਰਦਾਂ ਦੇ ਬਰਾਬਰ ਰੱਖੀ ਜਾਵੇ। ਜਨਾਨੀਆਂ ਨੂੰ ਬਰਾਬਰ ਦੇ ਹੱਕ ਦੇਣ ਦੀ ਅੱਜ ਦੀਆਂ ਸਰਕਾਰਾਂ ਨੇ ਜ਼ਿੰਮੇਵਾਰੀ ਲੈ ਲਈ ਹੈ ਅਤੇ ਦੁਨੀਆਂ ਭਰ ਦੇ ਸੰਵਿਧਾਨਾਂ ਵਿੱਚ ਅਜਿਹਾ ਲਿਖ ਵੀ ਦਿੱਤਾ ਗਿਆ ਹੈ। ਮਰਦ ਕੋਲ ਤਿਆਗ ਅਰਥਾਤ ਤਲਾਕ ਦੇਣ ਦਾ ਅਧਿਕਾਰ ਸੀ ਤਾਂ ਅਜਿਹਾ ਅਧਿਕਾਰ ਹੁਣ ਜਨਾਨੀਆਂ ਨੂੰ ਵੀ ਦੇ ਦਿੱਤਾ ਹੈ।

ਪੜ੍ਹੋ ਇਹ ਵੀ ਖਬਰ - ਗੰਜੇਪਨ ਤੋਂ ਇਲਾਵਾ ਜੇਕਰ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਹੋ ਪਰੇਸ਼ਾਨ ਤਾਂ ਕਰੋ ‘ਕਪੂਰ’ ਦੀ ਵਰਤੋਂ, ਹੋਣਗੇ ਫ਼ਾਇਦੇ

ਪੁੱਤਰਾਂ ਵਾਂਗ ਧੀ ਨੂੰ ਵੀ ਮਾਂ-ਬਾਪ ਦੀ ਜਾਇਦਾਦ ਵਿੱਚ ਪੂਰਾ ਹਿੱਸਾ ਦੇ ਦਿੱਤਾ ਹੈ। ਸਾਡੇ ਮੁਲਕ ਵਿੱਚ ਦਹੇਜ ਲੈ ਕੇ ਜਨਾਨੀ ਮਰਦ ਦੇ ਘਰ ਜਾਂਦੀ ਸੀ, ਅਸੀਂ ਕਾਨੂੰਨ ਬਣਾ ਕੇ ਦਹੇਜ ਹੀ ਬੰਦ ਕਰਵਾ ਦਿੱਤਾ ਪਰ ਅੱਜ ਵੀ ਕਈ ਥਾਵਾਂ ’ਤੇ ਦਹੇਜ ਪ੍ਰਥਾ ਚਲ ਰਹੀ ਹੈ। ਯੂਨੀਵਰਸਟੀਆਂ ਅਤੇ ਸਕੂਲ ਬੋਰਡਾਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਇਹ ਦੱਸ ਰਹੇ ਹਨ ਕਿ ਕੁੜੀਆਂ ਮੁੰਡਿਆਂ ਤੋਂ ਵੱਧ ਤਰੱਕੀ ਕਰ ਰਹੀਆਂ ਹਨ, ਜਿਸ ਨਾਲ ਉਹ ਆਪਣਾ ਅਤੇ ਮਾਂ-ਬਾਪ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਕਦੀ ਸਮਾਂ ਸੀ, ਜਦੋਂ ਮਾਪੇ ਧੀ ਦੇ ਘਰ ਦਾ ਪਾਣੀ ਨਹੀਂ ਸੀ ਪੀਂਦੇ ਪਰ ਅੱਜ ਕਈ ਬਜ਼ੁਰਗ ਆਪਣੀਆਂ ਧੀਆਂ ਕੋਲ ਰਹਿ ਰਹੇ ਹਨ।

ਪੜ੍ਹੋ ਇਹ ਵੀ ਖਬਰ - ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

ਸਮਾਂ ਬਦਲ ਗਿਆ ਹੈ। ਸਾਡੀਆਂ ਧੀਆਂ ਨਿਖ਼ਰ ਆਈਆਂ ਹਨ। ਅਸੀਂ ਮੁਲਕ ਦੀ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਜਨਾਨੀ ਬਣਦੀ ਦੇਖੀ ਹੈ। ਅੱਜ ਜਨਾਨੀਆਂ ਮਾਣ ਨਾਲ ਆਖ ਸਕਦੀਆਂ ਹਨ ਕਿ ਉਹ ਮਰਦਾਂ ਨਾਲੋਂ ਘੱਟ ਨਹੀਂ। ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਮਾਪਿਆਂ ਦੇ ਸਿਰ ਜਾਂਦਾ ਹੈ, ਕਿਉਂਕਿ ਬਚਪਨ ਤੋਂ ਹੀ ਮਾਪਿਆਂ ਨੇ ਆਪਣੀਆਂ ਬੱਚੀਆਂ ਨੂੰ ਹਰ ਪਖੋ ਤਿਆਰ ਕੀਤਾ ਹੈ। 

101-ਸੀ ਵਿਕਾਸ ਕਲੋਨੀ
ਪਟਿਆਲਾ-ਪੰਜਾਬ-ਭਾਰਤ-147001
ਫੋਨ-0175-5191856


rajwinder kaur

Content Editor

Related News