ਪਾਣੀ ਨੇ ਜਦ ਮੁੱਕ ਜਾਣਾ

06/25/2018 6:19:55 PM

ਰਾਜ ਖੁਸ਼ਕੀ ਦਾ ਬਣੇਗਾ ਇਕ ਦਿਨ, ਪਾਣੀ ਨੇ ਜਦ ਮੁੱਕ ਜਾਣਾ,
ਮਛਲੀ ਜਲ ਦੀ ਤੜਫ਼ ਕੇ ਮਰਨੀ, ਵਰਤ ਗਿਆ ਜਦ ਇਹ ਭਾਣਾ।
ਰਾਜ ਖੁਸ਼ਕੀ ਦਾ ਬਣੇਗਾ ਇਕ ਦਿਨ

ਪ੍ਰਦੂਸ਼ਨ ਫ਼ੈਲਿਆ ਜ਼ਹਿਰ ਬਣ ਗਈ, ਵਾਤਾਵਰਨ ਜ਼ਹਿਰੀਲਾ ਹੈ,
ਜੀਵਨ ਖ਼ਤਰੇ ਦੇ ਵਿਚ ਪੈ ਗਿਆ, ਕਰਨਾ ਪੈਣਾ ਵਸੀਲਾ ਹੈ,
ਹਵਾ, ਪਾਣੀ ਨਾਲ ਜੀਵਨ ਚੱਲਦਾ, ਕੋਈ ਨਾ ਇਸ ਤੋਂ ਅਨਜਾਣਾ।
ਰਾਜ ਖੁਸ਼ਕੀ ਦਾ ਬਣੇਗਾ ਇਕ ਦਿਨ 

ਪਾਣੀ ਧਰਤੀ ਵਿਚੋਂ ਮੁੱਕਦਾ ਜਾਵੇ, ਬੰਦੇ ਦੇ ਪਿਆ ਹੋਸ਼ ਉਡਾਵੇ,
ਵਿਅਰਥ ਜਾਏ ਨ ਸਮਾਂ ਗੁਆਇਆ, ਗੁੰਝਲ ਏਥੇ ਵਧਦੀ ਜਾਵੇ,
ਜੇ ਹਾਲੇ ਵੀ ਹੋਸ਼ ਨ ਕੀਤੀ, ਮਗਰੋਂ ਪੈਣਾ ਏ ਪਛਤਾਣਾ।
ਰਾਜ ਖੁਸ਼ਕੀ ਦਾ ਬਣੇਗਾ ਇਕ ਦਿਨ

ਨੀਵਾਂ ਸੀ ਕਦੇ ਵੀਹ-ਪੱਚੀ ਫੁੱਟ, ਹੁਣ ਦੋ-ਤਿੰਨ ਸੌ ਫੁੱਟ ਨੀਵਾਂ,
ਗਾਰਾ ਬਣਿਆ ਪਾਣੀ ਮੁੱਕਿਆ, ਰਹਿ ਗਈਆਂ ਕੇਵਲ ਢੀਮਾਂ,
ਨਾਂਵ ਜੀਵਨ ਦੀ ਮੌਤ ਕਿਨਾਰੇ, ਸੋਗ ਵਾਲਾ ਸੁਣਦਾ ਗਾਣਾ।
ਰਾਜ ਖੁਸ਼ਕੀ ਦਾ ਬਣੇਗਾ ਇਕ ਦਿਨ

ਪਾਣੀ ਹੋ ਗਿਆ ਖ਼ਤਮ ਫਿਰ ਤਾਂ, ਜੀਵਨ ਪਿਆਸਾ ਮੁੱਕ ਜਾਊ,
ਰੁੱਖ ਮੁੱਕੇ ਆਕਸੀਜਨ ਮੁੱਕਣੀ, ਸਾਹ ਵੀ ਆਉਂਣਾ ਰੁਕ ਜਾਊ,
ਪਰਸ਼ੋਤਮ ਫਿਰ ਤਾਂ ਜ਼ਿੰਦਗੀ ਵਾਲਾ, ਉਲਝ ਜਾਊ ਤਾਣਾ-ਬਾਣਾ।
ਰਾਜ ਖੁਸ਼ਕੀ ਦਾ ਬਣੇਗਾ ਇਕ ਦਿਨ
ਪਰਸ਼ੋਤਮ ਲਾਲ ਸਰੋਏ,
ਮੋਬਾ : 91-92175-44348