ਗਿਲੇ ਸ਼ਿਕਵੇ

06/16/2020 12:46:04 PM

ਹੋਰਾਂ ਵੱਲ ਉਂਗਲੀ, ਕਰਨ ਤੋਂ ਪਹਿਲਾਂ, 
ਆਪਣੇ ਵੱਲ, ਝਾਤੀ ਮਾਰ ਲਵੀਂ ।
ਕਿਸੇ ਨੂੰ ਮਾੜਾ, ਕਹਿਣ ਤੋਂ ਪਹਿਲਾਂ, 
ਆਪਣਾ ਆਪ, ਸੁਧਾਰ ਲਵੀਂ।
ਆਪਣੇ ਵਿੱਚ ਤੈਨੂੰ ਐਬ ਦਿਸਣਗੇ,
ਬਹਿ ਕੇ ਕਦੇ, ਵਿਚਾਰ ਲਵੀਂ।
ਗਿਲੇ ਸ਼ਿਕਵੇ ਸਭ ਭੁੱਲ ਕੇ ਸਾਰੇ
ਆਪਣਾ ਆਪ, ਸਵਾਰ ਲਵੀਂ।
ਸਭਨਾ ਵਿੱਚ ਇੱਕ ਜੋਤ ਹੈ ਉਹਦੀ,
ਮਨ ਦੇ ਵਿੱਚ, ਇਹ ਧਾਰ ਲਵੀਂ ।
ਝਗੜੇ ਝੇੜੇ ਸਾਰੇ ਛੱਡ ਕੇ,
ਪਾ ਸਭਨਾ ਨਾਲ, ਪਿਆਰ ਲਵੀਂ।
ਪੀਰਮੁਹੰਮਦ ਵਾਲਿਆ ਵੀਰੇ,
ਚੁੱਪ ਰਹਿ ਕੇ ਜਿੰਦਗੀ, ਗੁਜਾਰ ਲਵੀਂ।
ਚੁੱਪ ਰਹਿ ਕੇ ਜਿੰਦਗੀ, ਗੁਜਾਰ ਲਵੀਂ।


ਗੀਤ 
(1) ਪਿੱਪਲਾਂ ਤੇ ਬੋਹੜਾਂ ਉੱਤੇ,
ਪੀਂਘਾਂ ਹੁਣ ਪੈਂਦੀਆਂ ਨਾ।
ਸਾਉਣ ਮਹੀਨੇ ਧੀਆਂ, 
ਪੇਕੇ ਹੁਣ ਰਹਿੰਦੀਆਂ ਨਾ।
ਕੱਠੀਆਂ ਨਾ ਹੋਵਣ ਧੀਆਂ, ਸਾਂਵੇ ਹੁਣ ਲੱਗਦੇ ਨਹੀਂ ।
ਕੋਠੇ ਤੇ ਬੰਨ ਕੇ ਮੰਜੀਆਂ, 
ਸਪੀਕਰ ਹੁਣ ਵੱਜਦੇ ਨਹੀਂ ।
ਯਮਲੇ ਦੇ ਗਾਣੇ ਵਿਆਹ ਵਿੱਚ, 
ਹੁਣ ਤਾਂ ਕਦੇ ਵਜਦੇ ਨਹੀਂ ।

(2) ਕੁੰਡਿਆਂ ਤੇ ਸ਼ੀਸ਼ੇ ਵਾਲੀਆਂ,
ਲਾਲਟੈਣਾਂ ਲੱਭਦੀਆਂ ਨਾ। 
ਕੰਧਾਂ ਦੀਆਂ ਕਿੱਲੀਆਂ ਉੱਤੇ,
ਹੁਣ ਤਾਂ ਕਦੇ ਜਗਦੀਆਂ ਨਾ।
ਮਿੱਟੀ ਦੇ ਤੇਲ ਦੇ ਦੀਵੇ, ਸਬਾਤਾਂ ਵਿੱਚ ਜਗਦੇ ਨਹੀਂ ।
ਕੋਠੇ ਤੇ ਬੰਨ ਕੇ ਮੰਜੀਆਂ-------------

(3) ਰਹੀਆਂ ਨਾ ਕੱਚੀਆਂ ਕੰਧਾਂ 
ਮਿੱਟੀ ਨਾ ਲਾਵਣ ਕੁੜੀਆਂ।
ਤੂੜੀ ਨਾਲ ਮਾਰ ਕੇ ਘਾਣੀ,
ਨਾ ਵਿਹੜੇ ਲਿਸ਼ਕਵਣ ਕੁੜੀਆਂ।
ਬਾਲੇ ਹੁਣ ਅੱਗ ਕੋਈ ਨਾ, ਚੁੱਲ੍ਹੇ ਹਣ ਮੱਘਦੇ ਨਹੀਂ ।
ਕੋਠੇ ਤੇ ਬੰਨ ਕੇ ਮੰਜੀਆਂ---------------------

(4) ਗੱਡੇ ਨੇ ਲੁੱਕ ਗਏ ਕਿਧਰੇ,
ਲੱਭੇ ਪੰਜਾਲੀ ਨਾ। 
ਰੁਲ ਗਈ ਕਿਤੇ ਹੱਲ ਉਲਟਾਵੀਂ,
ਦਿਸਦੇ ਉਹ ਹਾਲੀ ਨਾ।
ਟਿੰਡਾਂ ਦੇ ਵਿਚੋਂ (ਵੀਰੇ), ਪਾਣੀ ਹੁਣ ਵਗਦੇ ਨਹੀਂ,
ਕੋਠੇ ਤੇ ਬੰਨ ਕੇ ਮੰਜੀਆਂ, ਸਪੀਕਰ ਹੁਣ ਵੱਜਦੇ ਨਹੀਂ।

PunjabKesari

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
ਮੋਬ÷9780253156, 9855069972


rajwinder kaur

Content Editor

Related News