ਅਸੀਂ ਜੜ੍ਹ ਨਾ ਜ਼ੁਲਮ ਦੀ ਛੱਡਣੀ ਤੇ ਸਾਡੀ ਭਾਵੇਂ ਜੜ੍ਹ ਨਾ ਰਹੇ: ਸੰਤ ਰਾਮ ਉਦਾਸੀ (ਵੀਡੀਓ)

04/20/2021 1:06:29 PM

ਸੰਤ ਰਾਮ ਸਿੰਘ ਉਦਾਸੀ ਦਾ ਜਨਮ ਪਿੰਡ ਰਾਏਸਰ ਜਿਲ੍ਹਾ ਬਰਨਾਲਾ (ਪੰਜਾਬ) ਵਿਖੇ ਇਕ ਦਲਿਤ ਪਰਿਵਾਰ ’ਚ 20 ਅਪ੍ਰੈਲ 1939 ਨੂੰ ਹੋਇਆ ਸੀ। ਉਨ੍ਹਾਂ ਦਾ ਨਾਂ ਨਕਸਲੀ ਅੰਦੋਲਨ ਨਾਲ ਜੁੜੇ ਹੋਏ ਮੁੱਖ ਜੁਝਾਰੂ ਕਵੀਆਂ ’ਚ ਆਉਂਦਾ ਹੈ। ਉਹ ਆਪਣੇ ਗੀਤ ਆਪ ਹੇਕਾਂ ਲਾ ਕੇ ਗਾਉਣ ਵਾਲੇ ਕ੍ਰਾਂਤੀਕਾਰੀ ਕਵੀ ਦੇ ਤੌਰ ’ਤੇ ਜਾਣੇ ਜਾਂਦੇ ਸਨ। ਉਨ੍ਹਾਂ ਦੀਆਂ ਕਵੀ ਰਚਨਾਵਾਂ ਹਨ: ਲਹੂ ਭਿੱਜੇ ਬੋਲ, ਚੌ-ਨੁਕਰੀਆਂ ਸੀਖਾਂ, ਸੈਨਤਾਂ ਅਤੇ ਕੰਮੀਆਂ ਦਾ ਵਿਹੜਾ। 


1971 ’ਚ ਨਕੋਦਰ ਵਿਖੇ ਹੋਏ ਕਵੀ ਦਰਬਾਰ ’ਚ ਉਦਾਸੀ ਪੰਜਾਬ ਦਾ ਹਮਦਰਦ ਕਵੀ ਬਣ ਉਭਰਿਆ। ਉਦਾਸੀ ਨੇ ਜਲਦ ਹੀ ਇਹ ਸਮਝ ਲਿਆ ਸੀ ਕਿ ਪੰਜਾਬ ਲਈ ਕੰਮ ਰਹੀਆਂ ਅਖੌਤੀ ਕਮਿਊਨਿਸਟ ਪਾਰਟੀਆਂ ਸਮਾਜਿਕ ਤਬਦੀਲੀ ਲਈ ਸਿਰਫ਼ ਵਿਖਾਵਾ ਕਰ ਰਹੀਆਂ ਹਨ। ਮਾਂ-ਪਿਓ ਨਾਮਧਾਰੀ ਹੋਣ ਕਾਰਨ ਬਚਪਨ ਤੋਂ ਹੀ ਉਦਾਸੀ ਧਾਰਮਿਕ ਕਵਿਤਾਵਾਂ ਗਾਉਣ ਲੱਗ ਪਿਆ ਸੀ। ਸਿੱਖ ਧਰਮ ਦੇ ਅਕੀਦਿਆਂ ਨੂੰ ਪਿਆਰਣ ਵਾਲਾ ਇਹ ਕਵੀ ਅਖੌਤੀ ਮਾਰਕਸਵਾਦੀ ਵਿਚਾਰਧਾਰਾ ਨੂੰ ਪਛਾਣਨ ਤੋਂ ਬਾਅਦ ਪੰਜਾਬ ਦੀ ਧਰਤੀ ’ਚੋਂ ਜਨਮੀ ਇਨਕਲਾਬੀ ਸਿੱਖ ਵਿਚਾਰਧਾਰ ਦੇ ਮਾਰਗ ਦਰਸ਼ਨ ਅਨੁਸਾਰ ਮਾਰਕਸੀ ਵਿਚਾਰਧਾਰਾ ਦਾ ਧਾਰਨੀ ਬਣਿਆ ਹੈ।

Aarti dhillon

This news is Content Editor Aarti dhillon