ਆਪਾਂ ਵੀ ਜੱਟ ਹੁੰਦੇ ਸੀ...

07/09/2020 5:17:02 PM

ਤਾਈ ਅਮਰੋ ਵਾੜੇ ਵਿੱਚ ਗੋਹਾ ਪੱਥ ਰਹੀ ਸੀ। ਥੋੜੀ-ਥੋੜੀ ਧੁੱਪ ਮੁੜਕਾ ਤਾਈ ਦੇ ਮੂੰਹ ਤੋਂ ’ਚੋਂ ਰਿਹਾ ਸੀ। ਚੁੰਨੀ ਦਾ ਮੜਾਸਾ ਮਾਰਿਆ ਹੋਇਆ ਸੀ। ਉਹਦੇ ਕੋਲ ਨਿੰਮ ਦੀ ਛਾਂ ਹੇਠ ਗਹਾਰੇ ਕੋਲ ਉਹਦਾ ਪੋਤਾ ਬੈਠਾ ਸੀ, ਜੋ ਉਥੇ ਨੇੜੇ ਹੀ ਇੱਕ ਬਹੁਤ ਵੱਡੀ ਕੋਠੀ ਪਾਈ ਹੋਈ ਸੀ। ਜੋ ਵੇਖਣ ਵਿੱਚ ਕਿਸੇ ਰਾਜੇ ਦੇ ਮਹਲ ਤੋਂ ਘੱਟ ਨਹੀਂ ਸੀ। ਉਸਦੀ ਛੱਤ ’ਤੇ ਫੋਰਡ ਟਰੈਕਟਰ ਖੜ੍ਹਾ ਸੀ।

ਪੋਤਾ ਤਾਈ ਦਾ ਉਸ ਵੱਲ ਵੇਖੀ ਜਾ ਰਿਹਾ ਸੀ। ਤਾਈ ਦੀ ਨਿਗ੍ਹਾ ਵੀ ਪੋਤੇ ਵੱਲ ਹੋ ਜਾਂਦੀ ਸੀ। ਉਹ ਵੀ ਉਹਨੂੰ ਵੇਖਦੀ ਕਿ ਇਹ ਕਿਧਰ ਵੇਖ ਰਿਹਾ ਹੈ। ਪੋਤਾ ਬੋਲਦਾ ਬੇਬੇ ਉਹ ਕੋਠੀ ਕਿੰਨੀ ਸੋਹਣੀਆ...। ਉਪਰ ਖੜ੍ਹਾ ਟਰੈਕਟਰ ਵੀ ਬਹੁਤ ਸੋਹਣਾ ਲਗਦਾ ਹੈ। ਬੂਲੈਟ ਲੈ ਕੇ ਅੰਦਰ ਵੜਿਆ ਮੁੰਡਾ। ਅੰਦਰ ਇੱਕ ਗੱਡੀ ਖੜ੍ਹੀ ਹੈ। ਬੇਬੇ ਇਹ ਸਭ ਤੋਂ ਅਮੀਰ ਹੋਣਗੇ ਆਪਣੇ ਪਿੰਡੋਂ।

ਖੁਸ਼ੀ ਭਰਿਆ ਮਾਹੌਲ ਸਿਰਜਣ ਲਈ ਕੁਝ ਚੀਜ਼ਾਂ ਨੂੰ ਕਰੀਏ ਨਜ਼ਰਅੰਦਾਜ਼

ਬੇਬੇ ਗੌਰ ਨਾਲ ਗੱਲਾਂ ਸੁਣਦੀ ਰਹੀ। ਆਪਣਾ ਕੰਮ ਕਰਦੀ ਰਹੀ। ਬੇਬੇ ਇਹ ਆਪਣੇ ਕਾਹਤੋਂ ਨਹੀਂ ਹੈ। ਆਪਣੇ ਕਾਹਤੋਂ ਨਹੀਂ ਜ਼ਮੀਨ ਹੈਗੀ। ਆਪਾਂ ਕਦੋਂ ਕੋਠੀ ਪਾਵਾਂਗੇ, ਬੂਲੈਟ ਗੱਡੀ ਲੈ ਕੇ ਆਵਾਂਗੇ। ਆਪਣੇ ਆਹੀ ਦੋ ਕਮਰੇ ਨੇ ਬਸ। ਉਂਝ ਆਪਾਂ ਕਹਾਓਂਣਿਆ ਜੱਟ ਬਾਪੂ ਮੇਰਾ ਦਿਹਾੜੀ ਜਾਂਦਾ। ਡੈਡੀ ਮੇਰਾ ਵੀ ਕਿਸੇ ਦੁਕਾਨ ’ਤੇ ਲੱਗਿਆ ਹੋਇਆ।

ਬੇਬੇ ਚੁੱਪ-ਚਾਪ ਭਰੇ ਜਿਹੇ ਮਨ ਨਾਲ ਉਹ ਨਿਆਣੇ ਦੀਆਂ ਗੱਲਾਂ ਸੁਣ ਰਹੀ ਸੀ। ਬੇਬੇ ਦੱਸਦੇ ਕੁੱਝ ਬੋਲਦੀ ਕਾਹਤੋਂ ਨਹੀਂ। ਬੇਬੇ ਬੋਲਦੀਆ ਪੁੱਤ ਕੀ ਦੱਸਾਂ ਆਪਣੇ ਵੀ ਜ਼ਮੀਨ ਸੀ। ਟਰੈਕਟਰ-ਟਰਾਲੀ ਸਾਰੇ ਸੰਦ ਸੀ। ਆਪਾਂ ਵੀ ਖੇਤੀ ਕਰਦੇ ਹੁੰਦੇ ਸੀ। ਸਿਓਂ ਸਿਓਂ ਹੁੰਦੀ ਸੀ। ਤੇਰੇ ਬਾਪੂ ਨੇ ਦਿਨ ਰਾਤ ਇੱਕ ਕਰਕੇ ਖੁੱਡ-ਖੁੱਡ ਜੋੜੀ ਸੀ। ਰੱਜਕੇ ਖਾਂਦਾ ਨਾ ਪੀਤਾ। ਨਾ ਮਨ ਪਸੰਦ ਦਾ ਪਹਿਨਿਆ।

ਮੁਫ਼ਤ ਮਿਲਣ ਵਾਲੀਆਂ ਸਹੂਲਤਾਂ ਦਾ ਜ਼ਿਆਦਾ ਲਾਭ ਸਿਆਸੀ ਆਗੂਆਂ ਨੂੰ ਜਾਂ ਆਮ ਲੋਕਾਂ ਨੂੰ...

ਮਿੱਟੀ ਨਾਲ ਮਿੱਟ ਹੁੰਦਾ ਰਿਹਾ ਪਰ ਤੇਰੇ ਪਿਓ ਨੇ ਕਦਰ ਨਾ ਪਾਈ ਮਿਹਨਤ ਦੀ। ਪੜ੍ਹਾਈ ਦੇ ਬਹਾਨੇ ਕਾਲਜ ਜਾਂਦਾ ਰਿਹਾ। ਕੁਝ ਨਹੀਂ ਪੜ੍ਹਿਆ ਮਾੜੀ ਸੰਗਤ ’ਚ ਰਲ ਗਿਆ। ਨਸ਼ੇ ਕਰਨ ਲੱਗ ਗਿਆ। ਜ਼ਮੀਨ ਵੇਚ ਕੇ ਕੋਠੀ ਪਾਈ ਕਿ ਸਾਰੇ ਪਿੰਡ ਤੋਂ ਸੋਹਣੀ ਕੋਠੀ ਪਾਓਂਣੀਆਂ। ਬੜਾ ਸਮਝਾਇਆ ਕਿ ਨਾ ਪੁੱਤ ਆਪਾਂ ਨੇ ਕੀ ਕਰਨੀਆਂ ਕੋਠੀ ਛੋਟਾ ਜਿਹਾ ਘਰ ਪਾ ਲੈਨਿਆ। ਪਰ ਪੁੱਤ ਉਹ ਨਾ ਮੰਨਿਆ ਜ਼ਮੀਨ ਵੇਚ ਕੇ ਕੋਠੀ ਪਾਈ। ਬੂਲੈਟ ’ਤੇ ਗੇੜੇ ਦਿੰਦਾ ਰਹਿੰਦਾ ਸੀ।

ਮੁੱਛਾਂ ਹੀ ਠੀਕ ਨਾ ਆਈਆਂ। ਤੇਰੀਆਂ ਭੂਆ ਦਾ ਵਿਆਹ ਕੀਤਾ। ਉਹ ਵੀ ਜ਼ਮੀਨ ਵੇਚਕੇ ਕੀਤਾ। ਤੇਰੇ ਪਿਓ ਦਾ ਕੀਤਾ ਉਹ ਵੀ ਜ਼ਮੀਨ ਵੇਚ ਕੇ ਅਖੇ ਕਲਾਕਾਰ ਲਵਾਉਂਣਾ। ਖੁੱਡ-ਖੁੱਡ ਜੋੜੀ ’ਤੇ ਬਾਪੂ ਨੇ ਖੁੱਡ ਖੁੱਡ ਕਰਕੇ ਸਿਗਰਟ ਦੇ ਧੂਏ ਵਾਂਗ ਉਡਾ ਦਿੱਤੀ। ਕਦੇ ਕਿਸੇ ਨਾਲ ਲੜ ਪਿਆ ਕਰੇ ਕਦੇ ਕਿਸੇ ਨਾਲ। ਅਖੇ ਮੈਂ ਵੈਲੀ ਹਾਂ। ਕਿੰਨੀ ਵਾਰ ਜੇਲ ਗਿਆ। ਦੁੱਧ ਪੀਣ ਨੂੰ ਰੱਖੀ ਮੱਝ ਵੇਚ ਕੇ ਜ਼ਮਾਨਤ ’ਤੇ ਲਿਆਂਦਾ। ਆ ਕੇ ਬਲੈਕ ’ਚ ਫੜਿਆ ਗਿਆ।

ਫੌਜ਼ੀਆਂ ਦੀ ਸ਼ਹਾਦਤ ’ਤੇ ਹੁੰਦੀ ਸਿਆਸਤ ਇਕ ਘਟੀਆ ਸੋਚ 

ਕਿੰਨਾ ਸਮਾਂ ਫਿਰ ਅੰਦਰ ਰਿਹਾ। ਜਦ ਨਸ਼ੇ ਪੱਤੇ ਅਤੇ ਵੈਲਪੁਣੇ ’ਚ ਸਭ ਕੁੱਝ ਵਿਕ ਗਿਆ। ਰਹਿੰਦੀ ਜ਼ਮੀਨ ਗਹਿਣੇ ਹੋ ਗਈ। ਬੈਂਕ ਤੋਂ ਕਰਜ਼ਾ ਲਿਆ ਸੀ। ਉਹ ਵੀ ਵਾਪਸ ਨਾ ਹੋਇਆ। ਆੜ੍ਹਤੀਆ ਨਿੱਤ ਭਰੀ ਪੰਚਾਇਤ ’ਚ ਬੇਇੱਜ਼ਤੀ ਕਰਕੇ ਜਾਂਦਾ ਸੀ। ਰਿਸ਼ਤੇਦਾਰ ਘੱਟ ਆਉਂਦੇ ਸੀ। ਜਿਸਦੇ ਆਪਾਂ ਪੈਸੇ ਦੇਣੇ ਸੀ, ਉਹ ਲੋਕ ਵੱਧ ਆਉਂਦੇ ਸੀ। ਟਰੈਕਟਰ ਖੇਤੀ ਦੇ ਸੰਦ ਸਭ ਵਿਕਗੇ।

ਤੇਰੇ ਪਿਓ ਦੀ ਫੁਕਰਬਾਜ਼ੀ ਵੱਧਦੀ ਸੀ।ਤੇ ਘਰੇ ਗਰੀਬੀ ਵੱਧਦੀ ਜਾਂਦੀ ਸੀ। ਜਦ ਕਰਜ਼ਾ ਹੱਦੋਂ ਵੱਧ ਚੜ੍ਹ ਗਿਆ। ਪੁੱਤ ਇਹ ਕੋਠੀ ਆੜ੍ਹਤੀਏ ਨੂੰ ਵੇਚਣੀ ਪਈ। ਆਪਾਂ ਨੂੰ ਫਿਰ ਆਹ ਪਸ਼ੂਆਂ ਵਾਲੇ ਵਾਗਲ ’ਚ ਰਹਿਣਾ ਪਿਆ। ਅੱਜ ਤੇਰੇ ਪਿਓ ਦੀ ਹੋਸਬਾਜ਼ੀ ਨੇ ਆਹ ਹਲਾਤਾਂ ’ਚ ਲਿਆ ਦਿੱਤੇ। ਤੇਰਾ ਪਿਓ ਸੰਗ ਮੰਨਦਾ ਦਿਹਾੜੀ ਜਾਂਦਾ।

ਰੋਜ਼ਾਨਾ ਕਸਰਤ ਕਰਨ ਨਾਲ ਇਨ੍ਹਾਂ ਗੰਭੀਰ ਬੀਮਾਰੀਆਂ ਨੂੰ ਦਿੱਤੀ ਜਾ ਸਕਦੀ ਹੈ ਮਾਤ

ਸ਼ਹਿਰ ਕਿਸੇ ਦੁਕਾਨ ’ਤੇ ਲੱਗਿਆ ਹੋਇਆ। ਤੇਰਾ ਬਾਪੂ ਮਿਸਤਰੀਆਂ ਨਾਲ ਦਿਹਾੜੀ ਜਾਂਦਾ। ਕਦੇ ਆਪਣੇ ਵੀ ਜ਼ਮੀਨ ਸੀ। ਆਪਣੇ ਵੀ ਕੋਠੀ ਸੀ। ਆਪਣੇ ਵੀ ਲੋਕ ਦਿਹਾੜੀ ’ਤੇ ਆਓਂਦੇ ਸੀ। ਪੁੱਤ ਆਪਾਂ ਵੀ ਕਦੇ ਜੱਟ ਹੁੰਦੇ ਸੀ। ਇਹ ਕਹਿ ਕੇ ਤਾਈ ਲੈ ਪੋਤੇ ਨੂੰ ਮੜਾਸੇ ਸਮੇਤ ਚੁੱਕ ਬੱਠਲ ਭਰੇ ਮਨ ਨਾਲ ਘਰ ਨੂੰ ਤੁਰ ਪਈ।

ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ 
ਸੰਪਰਕ 98787-98726

ਕੋਰੋਨਾ ਨੂੰ ਹਰਾ ਚਰਚਾ ਦਾ ਵਿਸ਼ਾ ਬਣਿਆ ਏਸ਼ੀਆ ਦਾ ਸਭ‌ ਤੋਂ ਵੱਡਾ ਝੁੱਗੀ-ਝੌਂਪੜੀ ਵਾਲਾ ਧਾਰਾਵੀ ਇਲਾਕਾ (ਵੀਡੀਓ)


rajwinder kaur

Content Editor

Related News