ਕਿਤਾਬ ਘਰ 3 : ਨੇਤਾਵਾਂ ਤੇ ਪੂੰਜੀਪਤੀਆਂ ਦੇ ਗੱਠਜੋੜ ਦਾ ਸਰਵੇਖਣ ਕਰਦੀ ਰਚਨਾ ‘ਵਾਲ ਸਟ੍ਰੀਟ ਤੇ ਬਾਲਸ਼ਵਿਕ ਕ੍ਰਾਂਤੀ’

10/20/2020 12:44:17 PM

ਇਹ ਇਕ ਇਤਿਹਾਸਕ ਤੱਥ ਹੈ ਕਿ ਜਿਸ ਵਕਤ ਸੋਵੀਅਤ ਯੂਨੀਅਨ ਦੀ ਸਥਾਪਨਾ ਹੋਈ, ਉਸ ਵਕਤ ਹੋਰਨਾਂ ਕਈ ਕਾਰਜਾਂ ਦੇ ਨਾਲ-ਨਾਲ ਬਾਲਸ਼ਵਿਕ ਸੱਤਾ ਨੇ ਜਿਸ ਇਕ ਕੰਮ ਉੱਪਰ ਆਪਣਾ ਵਿਸ਼ੇਸ਼ ਧਿਆਨ ਦਿੱਤਾ ਸੀ, ਉਹ ਹਰ ਪ੍ਰਕਾਰ ਦੇ ਵਿਰੋਧੀ ਸਾਹਿਤ, ਇਤਿਹਾਸ ਅਤੇ ਵਿਚਾਰਾਂ ਦਾ ਖ਼ਾਤਮਾ ਤੇ ਨਾਲ ਹੀ ਨਾਲ ਕਮਿਊਨਿਸਟ ਪੱਖੀ ਤੇ ਅਤਿਕਥਨੀਆਂ ਨਾਲ ਭਰਪੂਰ ਕਿਤਾਬਾਂ ਦੀ ਸਿਰਜਣਾ ਕਰਵਾਉਣਾ ਅਤੇ ਕਰਨਾ ਵੀ ਸੀ। ਇਸ ਸੰਬੰਧੀ ਇਕ ਤੱਥ ਇਹ ਵੀ ਧਿਆਨ ਮੰਗਦਾ ਹੈ ਕਿ ਕਮਿਊਨਿਸਟ ਸੱਤਾ ਨੇ ਨਾ ਸਿਰਫ਼ ਆਪਣੇ ਪ੍ਰਚਾਰਾਤਮਿਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਪਾਰਟੀ ਪੱਖੀ ਸਾਹਿਤ, ਇਤਿਹਾਸ, ਅਰਥ-ਸ਼ਾਸਤਰ ਤੇ ਕਲਾਵਾਂ ਸੰਬੰਧੀ ਪ੍ਰਕਾਸ਼ਨਾਵਾਂ ਕੀਤੀਆਂ, ਸਗੋਂ ਉਨ੍ਹਾਂ ਨੇ ਇਨ੍ਹਾਂ ਸਾਰਿਆਂ ਦਾ ਸਹੀ ਜਾਂ ਦੂਸਰਾ ਪੱਖ ਸਾਹਮਣੇ ਲਿਆਉਣ ਵਾਲੇ ਵਿਚਾਰਾਂ ਦਾ ਖ਼ਾਤਮਾ ਵੀ ਕੀਤਾ। ਜਿਸ ਸੰਬੰਧੀ ਦੁਨੀਆ ਭਰ ਦੇ ਨਾਮਵਰ ਲਿਖਾਰੀਆਂ ਤੇ ਇਤਿਹਾਸਕਾਰਾਂ ਤੋਂ ਇਲਾਵਾ ਖ਼ੁਦ ਰੂਸੀ ਵਿਦਵਾਨਾਂ ਤੇ ਲੇਖਕਾਂ ਨੇ ਵੀ ਬਾਅਦ ਵਿਚ ਕਾਫ਼ੀ ਜ਼ਿਕਰ ਕੀਤਾ ਹੈ। ਅਜਿਹੀ ਸਥਿਤੀ ਵਿਚ ਸਾਡੇ ਕੋਲ ਸੋਵੀਅਤ ਸ਼ਾਸਨ ਤੇ ਕ੍ਰਾਂਤੀ ਨੂੰ ਜਾਨਣ ਦੇ ਜ਼ਿਆਦਾਤਰ ਉਹੀ ਸਾਧਨ ਪਹੁੰਚ ਪਾਏ, ਜਿਨ੍ਹਾਂ ਦੇ ਆਧਾਰ ’ਤੇ ਅਸੀਂ ਕੋਈ ਸੰਤੁਲਿਤ ਰਾਏ ਬਣਾਉਣ ਦੀ ਬਜਾਏ ਇਕਪਾਸੜ ਹੋ ਕੇ ਪਾਰਟੀ ਪੱਖੀ “ਭਗਤ” ਬਣ ਜਾਂਦੇ ਹਾਂ, ਪਰ ਜਿਉਂ ਸੋਵੀਅਤ ਸ਼ਾਸਨ ਢਹਿ-ਢੇਰੀ ਹੋਇਆ, ਉੱਥੋਂ ਪ੍ਰਾਪਤ ਦਸਤਾਵੇਜ਼ਾਂ, ਸਮਕਾਲੀ ਸਬੂਤਾਂ ਅਤੇ ਹਵਾਲਿਆਂ ਆਦਿ ਦੇ ਰਾਹੀਂ ਉਹ ਸਭ ਕੁਝ ਬਾਹਰ ਆਉਣ ਲੱਗਾ, ਜੋ ਕਮਿਊਨਿਸਟ ਸੱਤਾ ਲੋਕਾਂ ਕੋਲੋਂ ਲੁਕਾ ਕੇ ਰੱਖਣਾ ਚਾਹੁੰਦੀ ਸੀ।

ਪੜ੍ਹੋ ਇਹ ਵੀ ਖਬਰ - 40 ਫ਼ੀਸਦੀ ਸਿਖਿਆਰਥੀ 18 ਸਾਲ ਤੋਂ ਘੱਟ ਉਮਰ 'ਚ ਹੀ ਸ਼ੁਰੂ ਕਰ ਦਿੰਦੇ ਨੇ ਨਸ਼ਿਆਂ ਦਾ ਸੇਵਨ : ਰਿਪੋਰਟ (ਵੀਡੀਓ)

ਨਾਮਵਰ ਤੇ ਖੋਜੀ ਲੇਖਕ ਐਂਟਨੀ ਸੀ। ਸਟਨ ਦੀ ਇਹ ਕਿਤਾਬ “ਵਾਲ ਸਟਰੀਟ ਅਤੇ ਬਾਲਸ਼ਵਿਕ ਕ੍ਰਾਂਤੀ” ਉਸੇ ਸਭ ਦਾ ਲੁਕਾ ਦਾ ਇਕ ਪ੍ਰਗਟ ਰੂਪ ਹੈ, ਜਿਹੜੀ ਕਿ ਆਪਣੇ ਠੋਸ ਤੱਥਾਂ ਰਾਹੀਂ ਪਾਠਕ ਸਾਹਮਣੇ ਇਹ ਸਬੂਤ ਪੇਸ਼ ਕਰਦੀ ਹੈ ਕਿ ਰੂਸ ਵਿਚ ਹੋਈ ਅਕਤੂਬਰ ਕ੍ਰਾਂਤੀ ਦੇ ਅਸਲ ਸੰਚਾਲਕ ਮੂਲ ਰੂਪ ਵਿਚ ਦੁਨੀਆ ਭਰ ਦੇ ਨਾਮਵਰ ਪੂੰਜੀਪਤੀ ਘਰਾਣੇ ਸਨ, ਜਿਨ੍ਹਾਂ ਦੁਆਰਾ ਪ੍ਰਾਪਤ ਫ਼ੰਡ ਦੀ ਬਦੌਲਤ ਕਮਿਊਨਿਸਟਾਂ ਨੇ ਰੂਸ ਅੰਦਰ ਤਥਾਕਥਿਤ ਕ੍ਰਾਂਤੀ ਨੂੰ ਸਾਹਮਣੇ ਲਿਆਂਦਾ।

ਸਟਨ ਦੀ ਇਹ ਕਿਤਾਬ ਸਾਨੂੰ ਸਪਸ਼ਟ ਕਰਦੀ ਹੈ ਕਿ ਇਕ ਸਮੇਂ ਲੈਨਿਨ ਦੇ ਬੇਹੱਦ ਕਰੀਬੀ ਰਹੇ ਲਿਓਨ ਟ੍ਰਾਟਸਕੀ ਦਰਅਸਲ ਜਰਮਨੀ ਅਤੇ ਅਮਰੀਕਾ ਦੇ ਵਪਾਰੀਆਂ ਨਾਲ ਸਿੱਧੇ ਸੰਪਰਕ ਵਿਚ ਹੀ ਨਹੀਂ ਸਨ, ਬਲਕਿ ਜਿੱਥੇ-ਜਿੱਥੇ ਟ੍ਰਾਟਸਕੀ ਨੂੰ ਜ਼ਰੂਰਤ ਪਈ, ਉੱਥੇ-ਉੱਥੇ ਇਨ੍ਹਾਂ ਵਪਾਰੀਆਂ ਦੁਆਰਾ ਨਾ ਸਿਰਫ਼ ਉਸ ਦੀ, ਸਗੋਂ ਸਮੁੱਚੀ ਬਾਲਸ਼ਵਿਕ ਪਾਰਟੀ ਦੀ ਵੀ ਤਨਦੇਹੀ ਨਾਲ ਮਦਦ ਕੀਤੀ ਗਈ। ਕਿਤਾਬ ਸਾਨੂੰ ਇਹ ਵੀ ਦੱਸਦੀ ਹੈ ਕਿ ਟ੍ਰਾਟਸਕੀ ਹੀ ਨਹੀਂ ਲੈਨਿਨ ਵੀ ਕਈ ਥਾਂਵਾਂ ’ਤੇ ਇਨ੍ਹਾਂ ਪੂੰਜੀਪਤੀਆਂ ਦੇ ਸਿੱਧੇ ਸੰਪਰਕ ਵਿਚ ਸੀ। ਇਸ ਸੰਬੰਧੀ ਸਟਨ ਨੇ ਅਪਰੈਲ 1917 ਵਿਚ ਲੈਨਿਨ ਦੇ ਰੂਸ ਸਥਾਨਾਂਤਰਨ ਹੋਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਆਖਿਆ ਹੈ:

ਪੜ੍ਹੋ ਇਹ ਵੀ ਖਬਰ - ਭੁੱਖਮਰੀ ਨਾਲ ਜੂਝ ਰਹੇ 107 ਦੇਸ਼ਾਂ 'ਚੋਂ ਭਾਰਤ ਆਇਆ 94ਵਾਂ ਸਥਾਨ ’ਤੇ (ਵੀਡੀਓ)

ਅਪ੍ਰੈਲ 1917 ਵਿਚ ਲੈਨਿਨ ਤੇ ਉਨ੍ਹਾਂ ਦੀ ਪਾਰਟੀ ਦੇ 32 ਰੂਸੀ ਕ੍ਰਾਂਤੀਕਾਰੀ, ਜਿਨ੍ਹਾਂ ਵਿਚ ਜ਼ਿਆਦਾਤਰ ਬਾਲਸ਼ਵਿਕ ਸਨ, ਰੇਲ ਦੁਆਰਾ ਸਵਿਟਜ਼ਰਲੈਂਡ ਤੋਂ ਸਵੀਡਨ ਹੁੰਦੇ ਹੋਏ ਜਰਮਨੀ ਅਤੇ ਉੱਥੋਂ ਰੂਸ ਦੇ ਪੈਟ੍ਰੋਗ੍ਰਾਦ ਪਹੁੰਚੇ। ਉਹ ਲਿਓਨ ਟ੍ਰਾਟਸਕੀ ਦੇ “ਪੂਰਨ-ਕ੍ਰਾਂਤੀ” ਅੰਦੋਲਨ ਨਾਲ਼ ਜੁੜਨ ਲਈ ਉੱਥੇ ਗਏ। ਜਰਮਨੀ ਤੋਂ ਬਾਹਰ ਜਾਂਦੇ ਹੋਏ ਰਾਹ ਨੂੰ ਸੌਖਾ ਬਣਾਉਣ ਤੇ ਪੈਸਿਆਂ ਆਦਿ ਦੀ ਜ਼ਿੰਮੇਵਾਰੀ ਜਰਮਨੀ ਜਨਰਲ ਸਟਾਫ਼ ਦੁਆਰਾ ਪਾਸ ਸੀ। ਲੈਨਿਨ ਦਾ ਰੂਸ ਜਾਣਾ ਵੀ ਜਰਮਨੀ ਸੁਪਰੀਮ ਕਮਾਂਡਰ ਦੁਆਰਾ ਤੈਅ ਯੋਜਨਾ ਦਾ ਹਿੱਸਾ ਸੀ। ਪ੍ਰਤੱਖ ਤੌਰ ’ਤੇ ਇਸ ਨੂੰ ਜਰਮਨੀ ਦੇ ਸਮਰਾਟ ਕੈਸਰ ਨਾਲ਼ ਸੰਬੰਧਿਤ ਨਹੀਂ ਕੀਤਾ ਜਾ ਸਕਦਾ। ਇਹ ਸਹਾਇਤਾ ਰੂਸੀ ਸੈਨਾ ਦਾ ਵਿਘਟਨ ਕੀਤੇ ਜਾਣ ਲਈ ਦਿੱਤੀ ਗਈ ਸੀ, ਤਾਂ ਜੋ ਰੂਸ ਪਹਿਲੇ ਸੰਸਾਰ ਯੁੱਧ ਤੋਂ ਬਾਹਰ ਹੋ ਜਾਏ। ਸੰਭਾਵਨਾ ਸੀ ਕਿ ਕਿਧਰੇ ਬਾਲਸ਼ਵਿਕ ਜਰਮਨੀ ਅਤੇ ਯੂਰਪ ਦੇ ਵਿਰੁੱਧ ਖੜ੍ਹੇ ਨਾ ਹੋਣ ਜਾਣ, ਅਜਿਹਾ ਜਰਮਨੀ ਜਨਰਲ ਸਟਾਫ਼ ਨਹੀਂ ਚਾਹੁੰਦਾ ਸੀ। ਮੇਜਰ ਜਨਰਲ ਹਾੱਫਮੈਨ ਨੇ ਲਿਖਿਆ,

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ

“ਬਾਲਸ਼ਵਿਕਾਂ ਦੇ ਰੂਸ ਜਾਣ ਬਾਰੇ ਨਾ ਤਾਂ ਅਸੀਂ ਜਾਣਦੇ ਸੀ, ਨਾ ਹੀ ਸਾਨੂੰ ਅਜਿਹਾ ਕੁਝ ਮਹਿਸੂਸ ਹੋਇਆ ਕਿ ਉਨ੍ਹਾਂ ਦਾ ਇਹ ਦੌਰਾ ਮਨੁੱਖਤਾ ਲਈ ਖ਼ਤਰਾ ਬਣ ਸਕਦਾ ਹੈ।” ਇਹੀ ਨਹੀਂ ਸਟਨ ਇਹ ਵੀ ਲਿਖਦਾ ਹੈ:

ਜਰਮਨੀ ਦੇ ਉੱਚ ਪੱਧਰ ਦੇ ਰਾਜਨੀਤਕ ਅਧਿਕਾਰੀ, ਜਿਨ੍ਹਾਂ ਨੇ ਲੈਨਿਨ ਦੀ ਰੂਸ ਯਾਤਰਾ ਨੂੰ ਮਨਜ਼ੂਰੀ ਦਿੱਤੀ ਸੀ, ਉਹ ਸਨ– ਚਾਂਸਲਰ ਥੋਬਾਲਡ ਬੇਥਮੈਨ-ਹਾੱਲਵੇਗ (Theobald von Bethmann-Hollweg), ਜਿਹੜੇ 19ਵੀਂ ਸਦੀ ਅੰਦਰ ਬਹੁਤ ਖ਼ੁਸ਼ਹਾਲੀ ਹਾਸਲ ਕਰਨ ਵਾਲੇ ਫਰੈਂਕਫਰਟ ਬੈਂਕਿੰਗ ਪਰਿਵਾਰ ਬੇਥਮੈਨ ਦੇ ਵੰਸ਼ਜ ਸਨ। ਪਰ ਇਸ ਦੇ ਨਾਲ ਹੀ ਲੇਖਕ ਇਹ ਵੀ ਸਪਸ਼ਟ ਕਰਦਾ ਹੈ ਕਿ:

ਅਜੇ ਤੱਕ ਖ਼ੁਦ ਲੈਨਿਨ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਸਹਾਇਤਾ ਦਾ ਨਿਸ਼ਚਿਤ ਸੂਤਰ ਕੀ ਸੀ? ਉਹ ਕੇਵਲ ਏਨਾ ਹੀ ਜਾਣਦਾ ਸੀ ਕਿ ਜਰਮਨੀ ਸਰਕਾਰ ਉਸ ਨੂੰ ਕੁਝ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ।

ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’

ਇਸ ਸੰਬੰਧੀ ਲੇਖਕ ਕਈ ਹਵਾਲਿਆਂ ਦੇ ਨਾਲ ਅੱਗੇ ਜਾ ਕੇ ਜਰਮਨੀ ਦੇ ਵਿਦੇਸ਼ ਵਿਭਾਗ ਅਤੇ ਲੈਨਿਨ ਵਿਚਕਾਰ ਸੰਪਰਕ ਸਥਾਪਿਤ ਕਰਨ ਵਾਲੀਆਂ ਕੁਝ ਕੜੀਆਂ ਦੀ ਵੀ ਸਾਂਝ ਪਾਉਂਦਾ ਹੈ। ਉਸ ਦੁਆਰਾ ਪ੍ਰਤਿਪਾਦਿਤ ਇਸ ਵਿਚਾਰ ਨੂੰ ਹੋਰ ਵਧੇਰੇ ਠੋਸਤਾ ਉਸ ਵਕਤ ਮਿਲਦੀ ਹੈ, ਜਦੋਂ ਉਹ ਵੱਖ-ਵੱਖ ਸਬੂਤਾਂ ਦੇ ਰਾਹੀਂ ਬਾਲਸ਼ਵਿਕ ਨੇਤਾਵਾਂ ਨੂੰ ਪ੍ਰਦਾਨ ਕੀਤੀ ਜਾ ਰਹੀ ਆਰਥਿਕ ਸਹਾਇਤਾ ਦਾ ਵਿਧੀਵਧ ਵੇਰਵਾ ਦਿੰਦਾ ਹੋਇਆ, ਉਸ ਨੂੰ ਬਕਾਇਦਾ ਪ੍ਰਮਾਣਾਂ ਸਹਿਤ ਦਰਜ਼ ਕਰਦਾ ਹੈ।

ਸਟਨ ਦੀ ਖ਼ੂਬੀ ਇਹ ਹੈ ਕਿ ਉਹ ਕਿਧਰੇ ਵੀ ਮਾਰਕਸਵਾਦ, ਸਮਾਜਵਾਦ ਜਾਂ ਕ੍ਰਾਂਤੀ ਦੇ ਖ਼ਿਲਾਫ਼ ਨਹੀਂ ਭੁਗਤਦਾ, ਸਗੋਂ ਉਸ ਦਾ ਵਧੇਰੇ ਜ਼ੋਰ ਪ੍ਰਾਪਤ ਸਬੂਤਾਂ ਨੂੰ ਦਰਜ਼ ਕਰਨ ਵੱਲ ਲੱਗਾ ਰਹਿੰਦਾ ਹੈ। ਇਸ ਯਤਨ ਵਿਚ ਉਹ ਨਾ ਸਿਰਫ਼ ਬਾਲਸ਼ਵਿਕ ਨੇਤਾਵਾਂ, ਸਗੋਂ ਜਾਨ ਰੀਡ ਜਿਹੇ ਨਾਮਵਰ ਲੇਖਕਾਂ ਦੇ ਵੀ ਪੂੰਜੀਪਤੀਆਂ ਨਾਲ ਸੰਬੰਧਾਂ ਨੂੰ ਉਜਾਗਰ ਕਰਦਾ ਹੈ।

ਪੜ੍ਹੋ ਇਹ ਵੀ ਖਬਰ - ਜਾਣੋ ਸੁੱਕੇ ਮੇਵਿਆਂ ਦਾ ਰਾਜਾ ‘ਕਾਜੂ’ ਖਾਣ ਦੇ ਬੇਮਿਸਾਲ ਫ਼ਾਇਦੇ, ਇਨ੍ਹਾਂ ਬੀਮਾਰੀਆਂ ਤੋਂ ਮਿਲਦੀ ਹੈ ਮੁਕਤੀ

ਇਹੀ ਨਹੀਂ ਉਹ ਆਪਣੀ ਇਸ ਰਚਨਾ ਅੰਦਰ ਬਾਲਸ਼ਵਿਕ ਕ੍ਰਾਂਤੀ ਦੇ ਯਹੂਦੀ ਸਿਧਾਂਤ ਦੀ ਵੀ ਖ਼ੂਬ ਚਰਚਾ ਕਰਦਾ ਹੈ। ਉਸ ਦੀ ਇਸ ਚਰਚਾ ਅੰਦਰ ਨਾ ਸਿਰਫ਼ ਘਟਨਾਵਾਂ ਦੀ ਵਿਆਖਿਆ, ਬਲਕਿ ਪ੍ਰਾਪਤ ਦਸਤਾਵੇਜ਼ਾਂ ਦਾ ਇਕ ਤਰ੍ਹਾਂ ਨਾਲ ਕੀਤਾ ਗਿਆ ਦਸਤਾਵੇਜ਼ੀਕਰਨ ਵੀ ਦਿਖਾਈ ਦਿੰਦਾ ਹੈ। ਸਟਨ ਇਸ ਗੱਲ ਨੂੰ ਲੈ ਕੇ ਕਿਧਰੇ ਵੀ ਦੁੱਚਿਤੀ ਵਿਚ ਨਹੀਂ ਪੈਂਦਾ ਕਿ ਬਾਲਸ਼ਵਿਕ ਕ੍ਰਾਂਤੀ ਦਾ ਕੋਈ ਸਿਧਾਂਤਕ ਆਧਾਰ ਵੀ ਸੀ। ਇਸ ਦੇ ਉਲਟ ਉਹ ਇਸ ਕ੍ਰਾਂਤੀ ਦੇ ਪੂਰਨ ਤੌਰ ’ਤੇ ਆਰਥਿਕ ਹਿਤਾਂ ਤੋਂ ਪ੍ਰਭਾਵਿਤ ਹੋਣ ਸੰਬੰਧੀ ਪੱਖ ਨਾਲ ਸਹਿਮਤੀ ਪ੍ਰਗਟਾਉਂਦਾ ਹੈ। ਭਾਵੇਂਕਿ ਉਸ ਦੀ ਇਹ ਕਿਤਾਬ ਕ੍ਰਾਂਤੀ ਦੀ ਫੰਡਿਗ ਦੇ ਸਬੂਤਾਂ ਦੀ ਦੱਸ ਪਾਉਣ ਦੇ ਨਾਲ-ਨਾਲ ਅਮਰੀਕੀ ਤੇ ਜਰਮਨੀ ਦੇ ਪੂੰਜੀਪਤੀ ਘਰਾਣਿਆਂ ਦੀਆਂ ਆਰਥਿਕ ਨੀਤੀਆਂ, ਸੰਸਾਰ ਭਰ ਵਿਚ ਉਨ੍ਹਾਂ ਦੁਆਰਾ ਆਪਣਾ ਦਬਦਬਾ ਕਾਇਮ ਕਰਨ ਦੇ ਯਤਨਾਂ ਆਦਿ ਦੀ ਵੀ ਬਾਖ਼ੂਬੀ ਦੱਸ ਪਾਉਂਦੀ ਹੈ, ਪਰ ਜਿਸ ਪ੍ਰਕਾਰ ਸਟਨ ਨੇ ਰੂਸੀ ਕ੍ਰਾਂਤੀ ਨੂੰ ਸਮਝਣ ਤੇ ਜਾਨਣ ਦਾ ਇਕ ਨਵਾਂ ਨਜ਼ਰੀਆ ਪੇਸ਼ ਕੀਤਾ ਹੈ, ਉਹ ਸਾਡੀਆਂ ਹੁਣ ਤੱਕ ਦੀਆਂ ਮਾਨਤਾਵਾਂ ਨੂੰ ਪਲ ਵਿਚ ਹੀ ਢਹਿ-ਢੇਰੀ ਕਰਨ ਦੀ ਸਮਰੱਥਾ ਰੱਖਦਾ ਹੈ। ਜਿਸ ਨੂੰ ਲਾਜ਼ਮੀ ਤੌਰ ’ਤੇ ਪੜ੍ਹਨਾ, ਸਮਝਣਾ ਬਣਦਾ ਹੈ।

ਕਿਤਾਬ ਦਾ ਨਾਮ: ਵਾਲ ਸਟ੍ਰੀਟ ਅਤੇ ਬਾਲਸ਼ਵਿਕ ਕ੍ਰਾਂਤੀ
ਮੂਲ ਲੇਖਕ: ਐਂਟਨੀ ਸੀ. ਸਟਨ
ਅਨੁਵਾਦ: ਸਿਮਰਨਜੀਤ ਕੌਰ
ਕਿਤਾਬ ਆਲੋਚਕ: ਬਲਰਾਜ ਸਿੰਘ ਕੋਕਰੀ
98148-13011
ਪ੍ਰਕਾਸ਼ਕ: ਰੀਥਿੰਕ ਪਬਲਿਸ਼ਰ
ਸੰਪਰਕ: 94648-95424
ਕੁਲ ਪੰਨੇ: 301
ਕੀਮਤ: 345 (ਜਿਲਦ)


rajwinder kaur

Content Editor

Related News