ਕਿੱਤਾ ਮੁੱਖੀ ਸਿੱਖਿਆ - ਜਿਊਣ ਦੀ ਨਵੀਂ ਕਲਾ

06/04/2020 4:19:02 PM

ਡਾ. ਜਗਰੂਪ ਸਿੰਘ, ਪ੍ਰਿੰਸੀਪਲ
9878615600

ਕਿੱਤਾ ਮੁੱਖੀ ਸਿੱਖਿਆ, ਉਹ ਸਿੱਖਿਆ ਹੈ, ਜਿਸ ਨੂੰ ਹਾਸਿਲ ਕਰਕੇ ਕੋਈ ਵੀ ਵਿਦਿਆਰਥੀ ਨਾਂ ਸਿਰਫ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕਦਾ ਹੈ। ਇਸ ਨਾਲ ਉਹ ਆਪਣੇ ਪਰਿਵਾਰ ਦਾ ਢਿੱਡ ਪਾਲ ਸਕਦਾ ਹੈ ਸਗੋਂ ਆਪਣੇ ਕੋਸ਼ਲ, ਹੁਨਰ ਅਤੇ ਤਜ਼ਰਬੇ ਨਾਲ ਦੇਸ਼ ਦੀ ਵੱਡਮੁਲੀ ਸੇਵਾ ਵੀ ਕਰ ਸਕਦਾ ਹੈ। ਇਸ ਨੂੰ ਹੁਨਰਮੰਦ ਸਿੱਖਿਆ ਵੀ ਕਿਹਾ ਜਾਂਦਾ ਹੈ। ਹੁਨਰ ਦਾ ਅਰਥ ਹੈ ਕਿਸੇ ਖਾਸ ਕਲਾ ਖੇਤਰ ਜਾਂ ਤਕਨੀਕ ਵਿੱਚ ਦਕਸ਼ਤਾ ਹਾਸਿਲ ਕਰਨਾ। ਜਿਸ ਤਰਾਂ ਸੀ.ਐੱਨ.ਸੀ. ਮਸ਼ੀਨ ਨੂੰ ਅਪਰੇਟ ਕਰਨਾ, ਏ.ਸੀ. ਜਾਂ ਫਰਿਜ ਰਿਪੇਅਰ ਕਰਨਾ, ਨਕਸ਼ੇ ਬਣਾਉਣਾ, ਪਲੰਬਿਂਗ ਦਾ ਕੰਮ ਕਰਨਾ ਜਾਂ ਡੀਜ਼ਲ ਮਕੈਨਿਕ ਬਣਨਾ। 

ਕੋਈ ਸਮਾਂ ਸੀ ਜਦੋਂ ਆਖਿਆ ਜਾਂਦਾ ਸੀ ਕਿ ਹਰ ਵਿਦਿਆਰਥੀ ਲਈ ਸਰਸਵਤੀ ਮਾਂ ਦੀ ਕਿਰਪਾ ਜਰੂਰੀ ਹੈ, ਉਹ ਵਿਦਿਆ ਦੀ ਦੇਵੀ ਹੈ ਪਰ ਅਜੋਕੇ ਸਮੇਂ ਵਿੱਚ ਸਰਸਵਤੀ ਮਾਂ ਦੀ ਕਿਰਪਾ ਦੇ ਨਾਲ-ਨਾਲ ਬਾਬਾ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਵੀ ਲਾਜ਼ਮੀ ਹੈ। ਬਾਬਾ ਵਿਸ਼ਕਰਮਾ-ਕਿਰਤੀਆਂ ਦਾ ਦੇਵਤਾ। ਇੰਜੀਨੀਅਰਾਂ ਦਾ ਭਗਵਾਨ। ਇਸ ਲਈ ਭਾਰਤ ਵਿੱਚ ਵਸਦੇ 50 ਕਰੋੜ ਕਾਮਗਰਾਂ ਲਈ ਹੁੰਨਰਮੰਦ ਸਿੱਖਿਆ ਦੀ ਲੋੜ ਹੈ।

ਹੁਨਰ ਹਰ ਇੱਕ ਵਿੱਚ ਹੁੰਦਾ ਹੈ,
ਕਿਸੇ ਦਾ ਛਿਪ ਜਾਂਦਾ ਹੈ, 
ਕਿਸੇ ਦਾ ਛਪ ਜਾਂਦਾ ਹੈ।

ਅੱਜ ਦੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ੌਕ, ਦਿਲਚਸਪੀ ਅਤੇ ਝੁਕਾਅ ਦੇ ਮੱਦੇਨਜ਼ਰ ਕਿਸੇ ਹੁਨਰ ਦੀ ਚੋਣ ਕਰਨ। ਚਾਹੇ ਤੁਸੀਂ ਕਮਰਸ ਦੇ ਵਿਦਿਆਰਥੀ ਹੋ, ਚਾਰੇ ਆਰਟਸ ਦੇ ਪਰ ਤੁਹਾਡੇ ਕੋਲ ਕੋਈ ਕੌਸ਼ਲ ਜਾਂ ਹੁਨਰ ਚਾਹੀਦਾ ਹੈ। ਕਿੱਤਾ ਮੁੱਖੀ ਸਿੱਖਿਆ ਦਾ ਖੇਤਰ ਵਿਸ਼ਾਲ ਸਮੁੰਦਰ ਵਾਂਗ ਹੈ। ਅਣਗਿਣਤ ਕੋਰਸ ਜਾਂ ਟਰੇਨਿੰਗ ਪ੍ਰੋਗਰਾਮ ਹਨ। ਲੜਕੇ ਅਤੇ ਲੜਕੀਆਂ ਦੋਵਾਂ ਲਈ। ਅਪੰਗ ਬੱਚੇ, ਪੜਾਈ ਛੱਡ ਚੁੱਕੇ ਵਿਦਿਆਰਥੀ, ਪੇਂਡੂ ਬੱਚੇ ਜਾਂ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀ ਵੀ ਆਪਣੀ ਮਨਪੰਸਦ ਦਾ ਕੋਰਸ ਕਰ ਸਕਦੇ ਹਨ। ਜਿਵੇਂ ਕੰਪਿਊਟਰ ਹਾਰਡਵੇਅਰ, ਸਾਫਟਵੇਅਰ, ਇਲੈਕਟਰੀਸ਼ੀਅਨ, ਡਰਾਫਟਸਮੈਨ, ਮੋਬਾਇਲ ਰਿਪੇਅਰ, ਆਰਟ ਐਡ ਕਰਾਫਟ, ਜੁਵੈਲਰੀ ਡਿਜ਼ਾਇਨ, ਆਟੋਮੋਬਾਇਲ ਟੈਸਟਿੰਗ ਐੱਡ ਰਿਪੇਅਰ, ਟੂਲ ਐਡ ਡਾਈ, ਮਲਟੀ ਮੀਡੀਆ, ਫੋਟੋਗ੍ਰਾਫੀ, ਇੰਨਟੀਰੀਅਰ ਡਿਜਾਇਨਿੰਗ, ਬਿਓਟੀਸ਼ੀਅਨ, ਫੈਸ਼ਨ ਡਿਜਾਇਨਿੰਗ, ਕਟਿੰਗ ਐਡ ਟੇਲਰਿੰਗ, ਕੈਡ-ਕੈਮ, ਟੂਰਿਜ਼ਮ ਐੱਡ ਹਾਸਪਿਟੈਲਿਟੀ, ਮੈਡੀਕਲ ਐੱਡ ਹੈਲਥ ਕੇਅਰ ਆਦਿ। ਇਸ ਤਰਾਂ ਦੇ ਸੈਕੜੇ ਕੋਰਸ ਇੰਟਰਨੈਟ ’ਤੇ ਉਪਬਧ ਹਨ। ਮਾਨਤਾ ਪ੍ਰਾਪਤ ਸੈਂਟਰਾਂ ਤੋਂ 6 ਮਹੀਨੇ ਜਾਂ ਇੱਕ ਸਾਲ ਦੇ ਇਹ ਕੋਰਸ ਕਰਕੇ ਤੁਸੀਂ ਆਤਮ ਨਿਰਭਰ ਬਣ ਸਕਦੇ ਹੋ। ਕਿਤੇ ਜਾਬ ਕਰ ਸਕਦੇ ਹੋ ਜਾਂ ਆਪਣਾ ਕੰਮ ਖੋਲ ਸਕਦੇ ਹੋ। ਜਿਨ੍ਹਾਂ ਪਰਿਵਾਰਾਂ ਕੋਲ ਮਾਇਕ ਸਾਧਨ ਹਨ, ਜਾਂ ਜਿਹੜੇ ਵਿਦਿਆਰਥੀ ਸਿੱਖਿਅਤ ਕਾਮਿਆਂ ਤੋਂ ਕੁਝ ਵਧੇਰੇ ਬਣਨ ਦਾ ਟੀਚਾ ਰੱਖਦੇ ਹਨ।

ਪੜ੍ਹੋ ਇਹ ਵੀ ਖਬਰ - ਜਨਮ ਦਿਨ ’ਤੇ ਵਿਸ਼ੇਸ਼ : ਬੇਸਹਾਰਿਆਂ ਦੇ ਮਸੀਹਾ ‘ਭਗਤ ਪੂਰਨ ਸਿੰਘ ਜੀ’

ਉਨ੍ਹਾਂ ਲਈ ਹੋਰ ਵੀ ਰਾਹਾਂ ਹਨ। ਵਿਦਿਆਰਥੀ 10ਵੀਂ ਤੋਂ ਬਾਅਦ ਦੋ ਸਾਲਾਂ ਦੀ ਆਈ.ਟੀ.ਆਈ ਜਾਂ 3 ਸਾਲਾ ਦਾ ਡਿਪਲੋਮਾ ਕਰਕੇ ਤਕਨੀਸ਼ੀਅਨ ਜਾਂ ਉਵਰਸੀਅਰ ਬਣ ਸਕਦੇ ਹਨ। ਉਵਰਸੀਅਰ ਨੂੰ ਅੱਜ ਕਲ ਜੂਨੀਅਰ ਇੰਜੀਨੀਅਰ ਕਿਹਾ ਜਾਂਦਾ ਹੈ। ਇਨ੍ਹਾਂ ਕੋਰਸਾਂ ਵਿੱਚ ਸਿਵਲ, ਇਲੈਕਟਰੀਕਲ, ਮਕੈਨੀਕਲ, ਇਲੈਕਟਰਾਨਿਕਸ, ਕੰਪਿਊਟਰ, ਆਟੋਮੋਬਾਇਲ, ਲੈਦਰ ਤਕਨਾਲੋਜੀ, ਕੈਮੀਕਲ ਆਦਿ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੇ ਹਨ। 12 ਵੀਂ ਪਾਸ ਮੈਡੀਕਲ ਜਾਂ ਨਾਨ ਮੈਡੀਕਲ ਦੇ ਵਿਦਿਆਰਥੀ ਸਿੱਧਾ ਹੀ ਲੀਟ ਐਟਰੀ ਰਾਹੀਂ ਡਿਪਲੋਮੇ ਦੇ ਦੂਜੇ ਸਾਲ ਵਿੱਚ ਪ੍ਰਵੇਸ਼ ਪਾ ਸਕਦੇ ਹਨ। ਇਸੇ ਤਰਾਂ 12ਵੀਂ ਵੋਕੇਸ਼ਨਲ ਪਾਸ ਜਾਂ ਆਈ.ਟੀ.ਆਈ ਪਾਸ ਵਿਦਿਆਰਥੀਆਂ ਨੂੰ ਵੀ ਡਿਪਲੋਮੇ ਦੇ ਦੂਜੇ ਸਾਲ ਵਿੱਚ ਦਾਖਲਾ ਮਿਲ ਜਾਂਦਾ ਹੈ। ਇਹ ਵਿਦਿਆਰਥੀ ਡਿਪਲੋਮਾ ਪੂਰਾ ਕਰਕੇ ਲੀਟ ਰਾਹੀ ਹੀ ਬੀ.ਟੈਕ ਦੇ ਦੂਜੇ ਸਾਲ ਵਿੱਚ ਪ੍ਰਵੇਸ਼ ਲੈ ਸਕਦੇ ਹਨ। ਸਾਡੇ ਦੇਸ਼ ਦੀ 65 ਫੀਸਦੀ ਅਬਾਦੀ 35 ਸਾਲਾਂ ਤੋਂ ਘੱਟ ਹੈ। ਅਸੀ ਆਪਣੇ ਦੇਸ਼ ਨੂੰ ਯੂਵਾ ਦੇਸ਼ ਵੀ ਕਹਿ ਸਕਦੇ ਹਾਂ ਪਰ ਯੁਵਾਂ ਵਰਗ ਦੀ ਇਹ ਅਸਲੀ ਤਾਕਤ ਲਾਈਨਾਂ ਵਿੱਚ ਲੱਗ ਕੇ ਵਿਦੇਸ਼ਾਂ ਵਿੱਚ ਜਾਣ ਨੂੰ ਪਾਗਲ ਹੋਈ ਪਈ ਹੈ। ਇਸ ਪਾਗਲਪਨ ਨੂੰ ਭਾਵੇ ਕੋਰੋਨਾ ਵਾਇਰਸ ਦੇ ਡਰ ਨੇ ਕੁਝ ਠੱਲ ਪਾਈ ਹੈ, ਜੋ ਅਸਥਾਈ ਹੈ।

ਪੜ੍ਹੋ ਇਹ ਵੀ ਖਬਰ - ਸੁੰਦਰ ਲਿਖਾਈ ਨਾਲ ਹੀ ਜਾਣੀ ਜਾਂਦੀ ਹੈ ਬੰਦੇ ਦੀ ਸ਼ਖ਼ਸੀਅਤ

ਪੂਰਣ ਰੂਪ ਵਿੱਚ ਜੇ ਅਸੀਂ ਬਰੇਨ ਡਰੇਨ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਇਸ ਯੂਵਾ ਤਾਕਤ ਨੂੰ ਰੋਜ਼ਗਾਰ ਦੇਣਾ ਪਵੇਗਾ। ਜਾਂ ਇਨ੍ਹਾਂ ਨੂੰ ਇੰਡਸਟਰੀ ਵਿੱਚ ਰੋਜ਼ਗਾਰ ਦੇ ਅਨੁਰੂਪ ਬਣਾਉਣ ਪਵੇਗਾ। ਜੇ ਅਸੀਂ ਕਾਮਯਾਬ ਹੋਏ, ਤਾਂ ਆਉਣ ਵਾਲੇ ਸਮੇਂ ਵਿੱਚ ਯੂਵਾ ਪੀੜੀ ਵਿਦੇਸ਼ਾਂ ਵਿੱਚ ਸੈਟਲ ਹੋਣ ਦੇ ਸੁਪਨੇ ਨੂੰ ਭੁਲ ਜਾਵੇਗੀ। ਇਸੇ ਹੀ ਮੰਸ਼ਾ ਦੇ ਨਾਲ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ 15 ਜੁਲਾਈ 2015 ਨੂੰ ‘ ਸਕਿਲ ਇੰਡੀਆ ’ ਮਿਸ਼ਨ ਦੀ ਸ਼ੁਰੂਆਤ ਕੀਤੀ। ਇਹ ਉਨ੍ਹਾਂ ਦੀ ਡਰੀਮ ਪ੍ਰਾਜੈਕਟ ਹੈ, ਜਿਸ ਦਾ ਨਿਸ਼ਾਨਾ ਹੈ ਕਿ 2022 ਤੱਕ 40 ਕਰੋੜ ਤਕਨੀਕੀ ਰੂਪ ਵਿੱਚ ਸਕਸ਼ਮ ਸਿੱਖਿਅਤ ਕਾਮੇ ਭਾਰਤ ਵਿੱਚ ਪੈਦਾ ਕੀਤੇ ਜਾਣਗੇ। ਉਹ ਕਾਮੇ, ਜੋ ਇੰਡਸਟਰੀ ਦੀਆਂ ਲੋੜਾਂ ਦੇ ਅਨੁਸਾਰ ਤਿਆਰ ਹੋਣ, ਜਿਨ੍ਹਾਂ ਨੂੰ ਇੰਡਸਟਰੀ ਖੁਸ਼ੀ ਖੁਸ਼ੀ ਰੋਜ਼ਗਾਰ ਦੇ ਸਕੇ।

“ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ” ਇਸੇ ਹੀ ਮਿਸ਼ਨ ਦਾ ਹਿਸਾ ਹੈ, ਇਸੇ ਮਿਸ਼ਨ ਨੂੰ ਪੂਰਾ ਕਰਨ ਲਈ ‘ ਨੈਸ਼ਨਲ ਸਕਿਲ ਡਿਵੈਲਪਮੈਂਟ ਮਿਸ਼ਨ’ ਅਤੇ ਸਕਿਲ ਲੋਨ ਸਕੀਮ ਨੂੰ ਲਾਂਚ ਕੀਤਾ ਗਿਆ। ਇਨ੍ਹਾਂ ਯੋਜਨਾਵਾਂ ਨੂੰ ਜੋਰ ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਤਾਂ ਜੋ ਸਾਡਾ ਨੌਜਵਾਨ ਜਾਗਰੂਰ ਹੋ ਸਕੇ। ਬੇਰੁਜ਼ਗਾਰੀ ਦੀਆਂ ਬੋਤਲ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੈ। ਵਿਦਿਆਰਥੀਆਂ ਨੂੰ ਟਰੇਨਿੰਗ ਲੈਣ ਲਈ ਸਟਾਈਪੈਂਡ ਦਿੱਤਾ ਜਾ ਰਿਹਾ ਹੈ।

ਪੜ੍ਹੋ ਇਹ ਵੀ ਖਬਰ -  ਕੀ ਭਾਰਤ ਵੱਲੋਂ ਚੀਨ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਜਾਣਾ ਸੰਭਵ ਹੈ, ਸੁਣੋ ਇਹ ਵੀਡੀਓ

ਵਿਦਿਆਰਥੀਆਂ ਨੂੰ ਟਰੇਨਿੰਗ ਦੇਣ ਵਾਲੇ ਸੈਟਰਾਂ, ਕਾਲਜਾਂ ਨੂੰ ਹਦਾਇਤ ਹੈ ਕਿ ਗ੍ਰਾਂਟ ਦਾ ਆਖਰੀ ਹਿੱਸਾ ਤਾਂ ਹੀ ਪ੍ਰਾਪਤ ਹੋਵੇਗਾ ਜੇ ਟਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਨੂੰ ਰੋਜਗਾਰ ਪ੍ਰਾਪਤ ਹੋਵੇਗਾ। ਪ੍ਰਯਾਸ ਚੰਗਾ ਹੈ ਪਰ ਅੱਜੇ ਦਿੱਲੀ ਦੂਰ ਹੈ ਪਰ ਜਿਥੇ ਸੁਹਿਰਦਤਾ ਹੈ, ਉਥੇ ਸਫਲਤਾ ਜਰੂਰ ਪ੍ਰਾਪਤ ਹੁੰਦੀ ਹੈ। ‘ ਸਕਿਲ ਇੰਡੀਆ’ ਦਾ ਇੱਕ ਅਹਿਮ ਹਿਸਾ, ਜਿਸ ਨੂੰ ਮੈਂ ਅਗਲਾ ਪੜਾਣ ਕਹਾਗਾਂ, ਉਹ ਹੈ “ ਸਟਾਰਟ ਅਪ ਇੰਡੀਆ”। ਇਸ ਸਕੀਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਜੀ ਨੇ 16 ਜਨਵਰੀ 2016 ਨੂੰ ਕੀਤੀ। ਇਸ ਦਾ ਮੁੱਖ ਮੰਤਵ ਹੈ ਯੂਵਾ ਇੰਟਰਪ੍ਰੀਨੀਅਰ ਨੂੰ ਆਕਰਸ਼ਿਤ ਕਨਰਾ। ਉਦਯੋਗ ਅਤੇ ਬਿਜ਼ਨੈਸ ਦੇ ਖੇਤਰ ਵਿੱਚ ਨਵੀਆਂ ਯੁਕਤਾਂ, ਨਵੇਂ ਵਿਚਾਰਾਂ ਤੇ ਨਵੇਂ ਤਜ਼ਰਬਿਆਂ ਨੂੰ ਸਪੋਰਟ ’ਤੇ ਪ੍ਰਮੋਟ ਕਰਨਾ।

ਪੜ੍ਹੋ ਇਹ ਵੀ ਖਬਰ - ਮਾਂ-ਬਾਪ ਦੇ ਲਈ ‘ਧੀਆਂ ਕੇਹੜਾ ਅਸਾਨ ਨੇ ਤੋਰਨੀਆ..?’

PunjabKesari

ਇਸ ਨੂੰ ਮੈਂ ਅਗਲਾ ਪੜਾਅ ਇਸ ਲਈ ਕਿਹਾ ਹੈ ਕਿ ਜੇਕਰ ਅਸੀਂ ਸਕਿਲ ਇੰਡੀਆ ਮਿਸ਼ਨ ਦੇ ਟੀਚੇ ਨੂੰ ਪੂਰਾ ਕਰਨ ਲਈ 40 ਕਰੋੜ ਸਿੱਖਿਅਤ ਕਾਮੇ ਤਿਆਰ ਕਰਦੇ ਹਾਂ ਤਾਂ ਇਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਸਾਨੂੰ ਨਵੇਂ ਉਦਯੋਗ, ਨਵੇਂ ਕਾਰਖਾਨੇ ਅਤੇ ਨਵੇਂ ਉਦਮਾਂ ਦੀ ਲੋੜ ਹੈ। ਜੋ ਨਵੇਂ ਇੰਟਰਪ੍ਰੀਨੀਅਰ ਹੀ ਲਿਆ ਸਕਦੇ ਹਨ। ਹਿੰਦੂਸਤਾਨ ਵਿੱਚ ਹਰ ਇੱਕ ਨੂੰ ਨੌਕਰੀ ਸੰਭਵ ਨਹੀਂ। ਇਸ ਲਈ ਲੋੜ ਹੈ ਨਵੇਂ ਯੁਵਾ ਉਦਮੀ ਪੈਦਾ ਕਰਨਾ ਤਾਂ ਜੋ ਅਸੀਂ ਰੋਜਗਾਰ ਕੇਦਰਾਂ ਦੀਆਂ ਲਾਈਨਾਂ ਨੂੰ ਛੱਡ ਕੇ ਖੁਦ ਨਵੇਂ ਰੁਜਗਾਰ ਦੇ ਮੋਕੇ ਪੈਦਾ ਕਰੀਏ। ਨੌਕਰੀ ਸੀਕਰ ਦਾ ਟੈਗ ਛੱਡ ਕੇ ਜਾਬ ਗਿਵਰ ਬਣੀਏ। ਕਿਤਾ ਮੁੱਖੀ ਸਿੱਖਿਆ ਹੀ ਉਹ ਹਲ ਹੈ, ਜਿਸ ਨਾਲ ਉੱਤਰ ਭਾਰਤ ਵਿੱਚ ਵਗਦੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ ਪਾ ਸਕਦੇ ਹਾਂ।

ਪੜ੍ਹੋ ਇਹ ਵੀ ਖਬਰ - ਬਲੱਡ ਪ੍ਰੈਸ਼ਰ ਤੇ ਮੋਟਾਪੇ ਤੋਂ ਪਰੇਸ਼ਾਨ ਲੋਕ ਖਾਣ ‘ਵੇਸਣ ਦੀ ਕੜੀ’, ਹੋਣਗੇ ਹੈਰਾਨੀਜਨਕ ਫਾਇਦੇ


rajwinder kaur

Content Editor

Related News