''ਵਧ ਰਿਹਾ ਵੀਡਿਓ ਵਾਇਰਲ ਕਲਚਰ''

02/28/2019 12:05:39 PM

ਇੰਟਰਨੈੱਟ ਦਾ ਯੁੱਗ ਸਿੱਖਰ ਛੁਹ ਰਿਹਾ ਹੈ। ਪੂਰੀ ਦੁਨੀਆਂ ਇੱਕ ਪਰਿਵਾਰ ਬਣ ਚੁੱਕੀ ਹੈ। ਅੱਜ ਤੋਂ ਕਈ ਸਾਲ ਪਹਿਲਾਂ ਜਿੱਥੇ ਇੱਕ ਪਿੰਡ ਤੋਂ ਦੂਜੇ ਪਿੰਡ ਚਿੱਠੀ ਪਹੁੰਚਦਿਆਂ ਸਾਲਾਂ ਦਾ ਸਮਾਂ ਲੱਗ ਜਾਂਦਾ ਸੀ, ਅੱਜ ਸਕਿੰਟਾਂ ਵਿੱਚ ਗੱਲ ਪਹੁੰਚ ਵੀ ਜਾਂਦੀ ਹੈ, ਸੁਣ ਵੀ ਜਾਂਦੀ ਹੈ ਅਤੇ ਦੇਖੀ ਵੀ ਜਾ ਸਕਦੀ ਹੈ। ਜਿਵੇਂ ਜਿਵੇਂ ਸੋਸਲ ਮੀਡੀਆ ਦਾ ਦਾਇਰਾ ਵਧ ਰਿਹਾ ਹੈ, ਇੱਕ 
ਆਧੁਨਿਕ ਵਰਤਾਰਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਵੀਡਿਓ ਵਾਈਰਲ ਕਲਚਰ। ਕਿਸੇ ਬਿਮਾਰੀ ਵਾਂਗ ਜਾਂ ਵਾਇਰਸ ਵਾਂਗ ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਵੀਡਿਓ ਬਣਾ ਕੇ ਉਹਨਾਂ ਦੁਆਰਾ ਆਪ ਜਾਂ ਹੋਰਨਾ ਦੁਆਰਾ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਜਾਂ ਰਹੀਆਂ ਹਨ। ਰੋਜ਼ਾਨਾ ਅਜਿਹੀਆਂ ਵਾਇਰਲ ਹੁੰਦੀਆਂ ਵੀਡਿਓਜ ਦੀ ਗਿਣਤੀ ਲੱਖਾਂ-ਕਰੋੜਾਂ ਵਿੱਚ ਹੈ। ਬਿਨਾਂ ਸੋਚੇ ਸਮਝੇ ਕਿ ਉਸ ਭੇਜੀ ਜਾ ਰਹੀ ਵੀਡਿਓ ਵਾਲੇ ਇਨਸਾਨਾਂ ਜਾਂ ਉਸਨੂੰ ਦੇਖਣ, ਸੁਨਣ ਵਾਲੇ ਇਨਸਾਨਾਂ ਉਪਰ ਉਸਦਾ ਕੀ ਪ੍ਰਭਾਵ ਪਏਗਾ, ਇਹੋ ਜਿਹੀਆਂ ਵੀਡਿਓਜ ਵਾਰ ਵਾਰ ਸੋਸ਼ਲ ਮੀਡੀਆ 'ਤੇ ਘੁੰਮਦੀਆਂ ਰਹਿੰਦੀਆਂ ਹਨ। 
ਕੁੱਝ ਹਾਲਤਾਂ ਵਿੱਚ ਜਿਵੇਂ ਕਿ ਕਿਸੇ ਲੋੜਵੰਦ ਦੀ ਸਹਾਇਤਾ ਲਈ ਜਾਂ ਕਿਸੇ ਦੁਆਰਾ ਕੀਤੇ ਵਧੀਆ ਕੰਮ ਲਈ ਦੂਜੇ ਨੂੰ ਪ੍ਰੇਰਿਤ ਕਰਨ ਲਈ ਭੇਜੀਆਂ ਜਾਂਦੀਆਂ ਵੀਡਿਓਜ ਦੀ ਸਾਰਥਿਕਤਾ ਮੰਨਣਯੋਗ ਹੈ ਪਰ ਹਰ ਚੀਜ਼ ਦੀ, ਹਰ ਘਟਨਾ ਦੀ ਵੀਡਿਓ ਬਣਾ ਕੇ ਭੇਜੀ ਜਾਣਾ ਜਿੱਥੇ ਵੀਡਿਓ ਬਨਾਉਣ ਵਾਲੇ ਦਾ ਖੁਦ ਦਾ ਸਮਾਂ ਬਰਬਾਦ ਹੁੰਦਾ ਹੈ, ਨਾਲ ਹੀ ਉਸ ਨੂੰੰ ਦੇਖਣ ਵਾਲੇ ਲੋਕਾਂ ਦਾ ਵੀ ਸਮਾਂ ਖਰਾਬ ਹੁੰਦਾ ਹੈ। ਇਹ ਇੱਕ ਗਲਤ ਵਰਤਾਰਾ ਹੈ। ਇੱਕ ਉਦਾਹਰਨ ਲੈਂਦੇ ਹਾਂ,ਕਈ ਵਾਰ ਅਸੀਂ ਸੜਕ ਤੇ ਕੋਈ ਦੁਰਘਟਨਾ ਘਟੀ ਦੇਖਦੇ ਹਾਂ, ਕੋਈ ਦੁਰਘਟਨਾ ਦਾ ਸ਼ਿਕਾਰ ਸੜਕ 'ਤੇ ਪਿਆ ਕੁਰਲਾ ਰਿਹਾ ਹੋਵੇ, ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰ ਰਿਹਾ ਹੋਵੇ ਤਾਂ ਬਜਾਏ ਇਸ ਦੇ ਕਿ ਉੱਥੇ ਇਕੱਠੇ ਹੋਏ ਲੋਕ ਉਸ ਦੀ ਸਹਾਇਤਾ ਕਰਨ, ਡਾਕਟਰ ਨੂੰ ਸੂਚਿਤ ਕਰਨ ਜਾਂ ਆਪ ਹਿੰਮਤ ਕਰਕੇ ਦਰਘਟਨਾਂ ਦੇ ਸ਼ਿਕਾਰ ਨੂੰੰਹਸਪਤਾਲ ਲੈ ਕੇ ਜਾਣ, ਉਹ ਆਪਣੀਆਂ ਜੇਬਾਂ 'ਚੋਂ ਮੋਬਾਇਲ ਕੱਢਦੇ ਹਨ ਕਿਸੇ ਨੂੰ ਸੂਚਿਤ ਕਰਨ ਲਈ ਨਹੀਂ ਪਰ ਕੇਵਲ ਉਸ ਦੀਆਂ ਫੋਟੋਜ ਲੈਣ ਲਈ ਜਾਂ ਵੀਡਿਓਜ ਬਨਾਉਣ ਲਈ। ਜਦੋਂਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਲਦ ਤੋਂ ਜਲਦ ਉਸÎ ਨੂੰ ਡਾਕਟਰੀ ਸਹਾਇਤਾ ਲਈ ਲੈ ਜਾ ਕੇ ਉਸ ਦੀ ਜਾਨ ਬਚਾਈ ਜਾ ਸਕੇ। ਕੁਦਰਤੀ ਹੈ ਜਦੋਂਅਸੀਂ ਫੋਨ ਵਿੱਚ ਰੁਝੇ ਹੁੰਦੇ ਹਾਂ ਤਾਂ ਸਾਡਾ ਦਿਮਾਗ ਸਿੱਧਾ ਇਸ ਦੀਆਂ ਤਰੰਗਾਂ ਦੇ ਸੰਪਰਕ ਵਿੱਚ ਹੁੰਦਾ ਹੈ ਅਤੇ ਇਸ ਕਰਕੇ ਸਾਡੀ ਸੋਚ ਸ਼ਕਤੀ ਵੀ ਸੀਮਤ ਹੁੰਦੀ ਹੈ। ਜੇਕਰ ਅਸੀਂ ਅਜਿਹੇ ਸਮੇਂ ਸਮਝ ਤੋਂ ਕੰਮ ਲੈਂਦੇ ਹੋਏ ਫੋਨ ਦੀ ਵਰਤੋਂ ਛੱਡ ਆਪਣੀ ਸੋਚ ਤੋਂ ਕੰਮ ਲਈ ਏ ਤਾਂ ਕਿੰਨੇ ਹੀ ਅਜਿਹੇ ਦੁਰਘਟਨਾਵਾਂ ਦੇ ਮਾਮਲਿਆਂ ਵਿੱਚ ਆਪਣੀ ਸੂਝ ਬੂਝ ਰਾਹੀਂ ਲੋੜਵੰਦਾਂ ਦੀ ਸਹਾਇਤਾ ਕਰਕੇ ਉਹਨਾਂ ਦੀ ਜਾਨ ਬਚਾ ਸਕਦੇ ਹਾਂ।
ਆਪਣੀ ਨਿੱਜੀ ਜਿੰਦਗੀ ਜਿਉਣ ਦਾ ਅਧਿਕਾਰ ਹਰ ਮਨੁੱਖ ਨੂੰ ਸਾਡੇ ਸੰਵਿਧਾਨ ਰਾਹੀਂ ਮਿਲਿਆ ਹੈ ਪ੍ਰੰਤੂ ਇਹ ਵੀਡਿਓ ਵਾਇਰਲ ਕਲਚਰ ਹਰ ਇੱਕ ਦੀ ਨਿੱਜਤਾ ਵਿੱਚ ਹੱਦੋਂ ਵੱਧ ਬੇਲੋੜੀ ਦਖਲ ਅੰਦਾਜ਼ੀ ਕਰ ਰਿਹਾ ਹੈ। ਸਵੇਰ ਤੋਂ ਲੈ ਕੇ ਰਾਤ ਹੁੰਦਿਆਂ ਜਿੰਨੀਆਂ ਰੋਜ਼ਾਨਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਵਾਇਰਲ ਵੀਡਿਓਜ ਸੋਸ਼ਲ ਮੀਡੀਆ 'ਤੇ ਆ ਰਹੀਆਂ ਹਨ ਉਸ ਨੂੰ ਦੇਖ ਕੇ ਤਾਂ ਇੰਝ ਲਗਦਾ ਹੈ ਜਿਵੇਂ ਲੋਕ ਵਿਹਲੇ ਹੀ ਹਨ ਅਤੇ ਸਾਰਾ ਦਿਨ ਕੈਮਰਾ ਲੈ ਹੀ ਘੁੰਮ ਰਹੇ ਹੋਣ। ਹੁਣ ਤਾਂ ਅਜਿਹਾ ਭਿਆਨਕ ਸਮਾਂ ਆ ਗਿਆ ਜਾਪਦਾ ਹੈ ਕਿ ਜੇਕਰ ਤੁਸੀਂ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਘੁੰਮਣ ਜਾਂਦ ੇਹੋ ਉਦੋਂ ਵੀ ਡਰ ਲਗਦਾ ਹੈ ਪਤਾ ਨਹੀਂ ਕੌਣ
ਤੁਹਾਡੀ ਕਿਸ ਤਰ੍ਹਾਂ ਦੀ ਵੀਡਿਓ ਬਣਾ ਕੇ ਅੱਗੇ ਭੇਜ ਦੇਵੇ,ਬੇਮਤਲਬੀ ਇਹ ਸੋਚੇ ਬਿਨ੍ਹਾਂ ਕਿ ਹਰ ਵਿਅਕਤੀ ਦੀ ਸਮਾਜ ਵਿੱਚ ਆਪਣੀ ਨਿੱਜੀ ਜਿੰਦਗੀ ਹੈ ਅਤੇ ਹਰ ਵਿਅਕਤੀ ਦੀ ਸਮਾਜ ਵਿੱਚ ਇੱਕ ਪਛਾਣ ਜਾਂ ਰੁਤਬਾ ਬਣਿਆ ਹੁੰਦਾ ਹੈ। ਵੀਡਿਓ ਵਾਈਰਲ ਕਰਨ ਵਾਲੇ ਦੀ ਛੋਟੀ ਜਿਹੀ ਨਾ ਸਮਝੀ ਉਸ ਵਿਅਕਤੀ ਦੀ ਇੱਜਤ ਮਾਣ ਨੂੰ ਪਲਾਂ ਵਿੱਚ ਤਬਾਹ ਕਰ ਸਕਦਾ ਹੈ। 
ਜਰੂਰੀ ਨਹੀਂ ਹੁੰਦਾ ਹਰ ਰਿਸ਼ਤਾ ਗਲਤ ਹੋਵੇ ਪਰ ਇਹੋ ਜਿਹੇ ਲੋਕ ਕਿਸੇ ਦੀ ਵੀ ਨਿੱਜੀ ਜਿੰਦਗੀ ਜਾਂ ਰਿਸਤੇ ਨੂੰ ਗਲਤ ਢੰਗ ਨਾਲ ਪੇਸ਼ ਕਰਕੇ, 
ਉਹਨਾਂ ਦੀ ਪੂਰੀ ਜਿੰਦਗੀ ਨਾਲ ਖਿਲਵਾੜ ਕਰ ਦਿੰਦੇ ਹਨ।
ਲੋਕਾਂ ਨੂੰ ਡਰਾਉਣ ਲਈ ਮਾਰਕਾਟ,ਵਹਿਮਾ ਭਰਮਾਂ ਵਾਲੀਆਂ ਵੀਡਿਓਜ,ਗਲਤ ਕੰਮਾਂ ਵੱਲ ਪ੍ਰੇਰਦੀਆਂ ਵੀਡਿਓਜ ਆਦਿ ਵੀ ਇੱਕ ਭਿਆਨਕ ਬਿਮਾਰੀ ਵਾਂਗ ਹਨ ਜਿਹਨਾਂ ਦਾ ਇਲਾਜ ਜੇਕਰ ਸਮੇਂ ਸਿਰ ਨਾ ਕੀਤਾ ਗਿਆ ਤਾਂ ਇਹ ਪੂਰੇ ਸਮਾਜ ਲਈ ਘਾਤਕ ਸਿੱਧ ਹੋ ਸਕਦੀਆਂ ਹਨ। ਪੰਜੇ ਉਗਲ਼ਾਂ ਬਰਾਬਰ ਨਹੀਂ ਹੁੰਦੀਆਂ। ਬਹੁਤ ਸਾਰੀਆਂ ਵੀਡਿਓਜ ਅਜਿਹੀਆਂ ਵੀ ਹੁੰਦੀਆਂ ਹਨ ਜੋ ਸਮਾਜ ਨੂੰ ਚੰਗਾ ਸੁਨੇਹਾ ਦਿੰਦੀਆਂ ਹਨ ਜਾਂ ਕਿਸੇ ਗਲਤ ਰਸਤੇ 'ਤੇ ਚੱਲ ਰਹੇ ਇਨਸਾਨ ਦੇ ਜੀਵਨ ਨੂੰ ਸਹੀ ਸੇਧ ਦਿੰਦੀਆਂ ਹਨ। ਬਸ ਲੋੜ ਇਹ ਹੈ ਕਿ ਅਸੀਂ ਕੋਈ ਵੀ ਅਜਿਹੀ ਵੀਡਿਓ ਅੱਗੇ ਭੇਜਣ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ, ਉਸ ਦਾ ਮਨੋਰਥ, ਉਸ ਦਾ ਦੂਜਿਆਂ ਉੱਪਰ ਚੰਗਾ ਜਾਂ ਮਾੜਾ ਪ੍ਰਭਾਵ ਜਰੂਰ ਸੋਚੀਏ ਤਾਂ ਕਿ ਉਸ ਦਾ ਲੋਕ ਮਨਾਂ ਉਪਰ ਸਕਾਰਾਤਮਕ ਪ੍ਰਭਾਵ ਜਾਵੇ। ਕਿਸੇ ਵੀ ਮੁਸ਼ਕਿਲ ਨਾਲ ਘਿਰੇ ਇਨਸਾਨ ਖਾਸ਼ ਕਰਕੇ ਕਿਸੇ ਮਾੜੀ ਘਟਨਾ ਦੇ ਸ਼ਿਕਾਰ ਇਨਸਾਨ ਦੀ ਵੀਡਿਓ ਬਨਾਉਣ ਦੀ ਥਾਂ ਉਸਦੀ ਸਮੇਂ ਸਿਰ ਮਦਦ ਕਰੋ। ਕੋਈ ਵੀ ਅਜਿਹੀ ਵੀਡਿਓ ਨਾ ਫੈਲਾਈ ਜਾਵੇ ਜੋ ਕਿਸੇ ਦੀ ਨਿੱਜਤਾ, ਮਾਣ ਸਤਿਕਾਰ ਨੂੰ ਠੇਸ ਪਹੁੰਚਾਵੇ ਜਾਂ ਲੋਕ ਮਨਾਂ ਵਿੱਚ ਆਪਸੀ ਵੈਰ ਵਿਰੋਧ, ਨਫਰਤ ਨੂ ੰਵਧਾਵੇ।
ਤੁਹਾਡੀ ਥੋੜੀ੍ਹ ਜਿਹੀ ਸਾਵਧਾਨੀ ਕਿਸੇ ਦੀ ਜਿੰਦਗੀ ਸੰਵਾਰ ਸਕਦੀ ਹੈ। ਤੈਕਨਾਲੌਜੀ ਦਾ ਵਿਕਾਸ ਵਰਦਾਨ ਵੀ ਹੈ, ਪਰ ਜੇਕਰ ਇਸ
ਨੂ ੰਸੋਚ ਸਮਝ ਕੇ ਨਹੀਂ ਵਰਤਾਂਗੇ ਤਾਂ ਇਹ ਸ਼ਰਾਪ ਵੀ ਬਣ ਸਕਦਾ ਹੈ। ਇਹ ਸਾਡੀ ਸੋਚ ਅਤੇ ਵਰਤੋਂ ਉਤੇ ਨਿਰਭਰ ਕਰਦਾ ਹੈ। ਸੋ ਅਗਲੀ ਵਾਰ ਕੋਈ ਵੀ ਵੀਡਿਓ ਅੱਗੇ ਭੇਜਣ ਤੋਂ ਪਹਿਲਾਂ ਸੋਚਿਓ ਜਰੂਰ…ਧੰਨਵਾਦ।

ਅਵਤਾਰ ਸਿੰਘ ਸੌਜਾ, 
ਪਿੰਡ-ਸੌਜਾ

Aarti dhillon

This news is Content Editor Aarti dhillon