ਐਸ.ਸੀ.ਈ.ਆਰ.ਟੀ ਪੰਜਾਬ ਦੀ ਦੋ ਰੋਜ਼ਾ ਉਰਦੂ ਵਰਕਸ਼ਾਪ ਯਾਦਗਾਰ ਹੋ ਨਿਬੜੀ

12/31/2018 2:44:04 PM

ਐਸ.ਸ਼ੀ.ਈ.ਆਰ .ਟੀ . ਪੰਜਾਬ  ਵਲੋਂ, ਸੂਬੇ ਭਰ ਦੇ ਉਰਦੂ ਅਧਿਆਪਕਾਂ ਦੇ ਲਈ ਆਪਣੀ ਪਹਿਲੀ ਦੋ ਰੋਜ਼ਾ ਸੂਬਾਈ ਟ੍ਰੈਨਿੰਗ ਦਾ ਆਯੋਜਨ ਇੱਥੇ ਪੰਜਾਬ ਉਰਦੂ ਅਕਾਦਮੀ ਮਾਲੇਰਕੋਟਲਾ ਵਿਖੇ ਕੀਤਾ ਗਿਆ । ਇਸ ਵਰਕਸ਼ਾਪ/ਟ੍ਰੈੰਿਨੰਗ ਦੇ ਪਹਿਲੇ ਦਿਨ ਸ਼੍ਰੀ ਅਬਦੁਲ ਲਤੀਫ ਥਿੰਦ ਐਸ. ਡੀ .ਐਮ ਸਰਦੂਲਗੜ੍ਹ ਕੰੰਮ ਸਕੱਤਰ ਪੰਜਾਬ ਉਰਦੂ ਅਕਾਦਮੀ ਕੰਮ ਐਸ.ਡੀ.ਐਮ, ਸਰਦੂਲਗੜ੍ਹ ਨੇ ਬਤੋਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਇਸ ਮੌਕੇ ਉਨ੍ਹਾਂ ਕਿਹਾ ਕਿ ਉਰਦੂ ਦੀ ਤਰੱਕੀ ਲਈ ਪੰਜਾਬ ਉਰਦੂ ਅਕਾਦਮੀ ਹਰ ਉਪਰਾਲਾ ਕਰੇਗੀ ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਸਿਲੇਬਸ ਦੀਆ ਕਿਤਾਬਾਂ ਦੇ ਨਾਲ-ਨਾਲ ਅਖਬਾਰ ਅਤੇ ਹੋਰ ਮੁਕਾਬਲੇ ਦੇ ਇਮਤਿਹਾਨਾਂ ਦਾ ਲਿਟਰੇਚਰ ਪੜ੍ਹਨ ਲਈ ਵੀ ਪ੍ਰੇਰਿਤ ਕਰਨ ।

ਜਦ ਕਿ ਪ੍ਰੋਗਰਾਮ ਦੇ ਦੂਜੇ ਦਿਨ ਬਤੋਰ ਮੁੱਖ ਮਹਿਮਾਨ ਸ਼੍ਰੀਮਤੀ ਹਰਪ੍ਰੀਤ ਕੌਰ ਸਟੇਟ ਪ੍ਰੋਜੈਕਟ ਕੌਆਰਡੀਨੇਟਰ ਐਸ.ਸੀ.ਈ.ਆਰ .ਟੀ.ਪੰਜਾਬ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸ਼੍ਰੀ. ਗੁਰਸ਼ਰਨ ਸਿੰਘ, ਮੈਡਮ ਸੁਪ੍ਰੀਤੀ, ਸ਼੍ਰੀਮਤੀ ਹਰਕੰਵਲਜੀਤ ਕੌਰ (ਜਿਲ੍ਹਾ ਸਿੱਖਿਆ ਅਫਸਰ) ਸੰਗਰੂਰ ,ਸ਼੍ਰੀਮਤੀ.ਰਕਸ਼ਾ ਰਾਣੀ. ਬੀਪੀਈਓ.ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।

ਇਸ ਮੌਕੇ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਆਪਣੇ ਸੰਬੋਧਨ ਦੋਰਾਨ ਕਿਹਾ ਕਿ ਉਨ੍ਹਾਂ ਨੂੰ ਇਸ ਟ੍ਰੈਨਿੰਗ ਦਾ ਆਯੋਜਨ ਕਰਵਾ ਕਿ ਜੋ ਖੁਸ਼ੀ ਹੋਈ ਹੈ ਉਸ ਨੂੰ  ਉਨ੍ਹਾਂ ਕਿਹਾ ਬਿਨਾਂ ਸ਼ੱਕ ਉਰਦੂ ਇਕ ਬਹੁਤ ਹੀ ਮਿੱਠੀ 'ਤੇ ਬੇਹਦ ਹਰਮਨ ਪਿਆਰੀ ਭਾਸ਼ਾ ਹੈ ਉਨ੍ਹਾਂ ਆਖਿਆ ਕਿ ਜਦੋਂ ਉਨ੍ਹਾਂ ਪਾਸ ਉਰਦੂ ਅਧਿਆਪਕਾਂ ਦੀ ਟ੍ਰੈਨਿੰਗ ਵਾਸਤੇ ਪਰਪੋਜ਼ਲ ਆਈ ਤਾਂ ਉਨ੍ਹਾਂ ਨੇ ਇਸ ਨੂੰ ਫੌਰਨ ਆਪਣੇ ਵਲੋਂ ਪਾਸ ਕਰ ਦਿੱਤਾ, ਉਨ੍ਹਾਂ ਕਿਹਾ ਕਿ ਉਰਦੂ ਦਾ   ਮੈਨੂਅਲ ਬਨਾਉਣ ਹਿੱਤ ਸਾਨੂੰ ਕਾਫੀ ਮਿਹਨਤ ਕਰਨੀ ਪਈ ਇਸ ਦੇ ਲਈ ਸਾਡੇ ਬੀ.ਐਮ.ਮੁਹੰਮਦ ਅਖਲਾਕ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਉਰਦੂ ਮੈਨੂਅਲ ਅੱਜ ਆਪਣੀ ਹਕੀਕੀ ਸ਼ਕਲ ਬਣ ਕੇ ਸਾਡੇ ਹੱਥਾਂ ਵਿਚ ਹੈ । ਉਨ੍ਹਾਂ ਕਿਹਾ ਕਿ ਉਰਦੂ ਯਕੀਨਨ ਇਕ ਬਹੁਤ ਹੀ ਸੱਭਿਅਕ ਭਾਸ਼ਾ ਹੈ ਇਸ ਨੂੰ ਅਸੀਂ ਸਾਰੇ ਹੀ ਸਿੱਖਣਾ ਚਾਹੁੰਦੇ ਹਾਂ । ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਰਦੂ ਦੇ ਵਿਕਾਸ ਨੂੰ ਯਕੀਨੀ ਬਨਾਉਣ ਲਈ ਅਸ.ਸੀ.ਈ.ਆਰ.ਟੀ ਪੰਜਾਬ ਹਮੇਸ਼ਾਂ ਤੱਤਪਰ ਰਹੇਗੀ। ਉਨ੍ਹਾਂ ਕਿਹਾ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਉਰਦੂ ਭਾਸ਼ਾ ਦੇ ਅਧਿਆਪਕਾਂ ਨੂੰ ਵੀ ਪੰਜਾਬੀ,ਅੰਗਰੇਜ਼ੀ ਆਦਿ ਦੂਜੀਆਂ ਭਾਸ਼ਾਵਾਂ ਦੀ ਤਰਜ਼ ਤੇ ਹੀ ਟ੍ਰੈਨਿੰਗ ਦੇਣਾ ਚਾਹੁੰਦੇ ਸਨ ਯਕੀਨਨ ਅੱਜ ਅਸੀਂ ਆਪਣੀ ਇਸ ਪਹਿਲੀ ਕੋਸ਼ਿਸ਼ ਵਿਚ ਸਫਲ ਹੋਏ ਹਾਂ ।

ਇਸ ਤੋਂ ਪਹਿਲਾਂ ਵਰਕਸ਼ਾਪ ਦੋਰਾਨ ਸਟੇਟ ਰਿਸੋਰਸ ਪਰਸਨਜ਼ ਸ਼੍ਰੀ ਮੁਹੰਮਦ ਅਖਲਾਕ, ਮੁਹੰਮਦ ਅੱਬਾਸ ਧਾਲੀਵਾਲ ਅਤੇ ਜਾਵੇਦ ਇਕਬਾਲ ਨੇ ਉਰਦੂ ਅਧਿਆਪਕਾਂ ਨੂੰ ਅਧੁਨਿਕ ਤਕਨੀਕਾਂ ਰਾਹੀਂ ਉਰਦੂ ਪੜ੍ਹਾਉਣ ਦੀ ਬੜੇ ਹੀ ਸੁਚੱਜੇ ਤੇ ਪੇਸ਼ੇਵਾਰਾਨਾ ਅੰਦਾਜ਼ ਵਿਚ ਟ੍ਰੇਨੰਗ ਦਿੱਤੀ, ਇਸ ਕੇਂਦਰੀ ਵਿਸ਼ਾ ਥੀਮ ਵੱਖ-2 ਏਨਰਜਾਇਜਰ ਭਾਵ ਵਿਦਿਆਰਥੀ ਜੇ ਕਰ ਲਗਾਤਾਰ ਪੜ੍ਹਨ ਦੋਰਾਨ ਥਕਾਵਟ ਜਾਂ ਬੋਰੀਅਤ ਅਨੁਭਵ ਕਰਨ ਲੱਗਣ ਤਾਂ ਟੰਗ ਟਵਿਸਟਰ ਰਾਹੀਂ ਵਿਦਿਆਰਥੀਆਂ ਨੂੰ ਰਿਫਰੈਸ਼ ਕਰਨ ਦੇ ਵੱਖ-ਵੱਖ ਟਿਪਸ ਤੋਂ ਜਾਣੂ ਕਰਵਾਇਆ । ਇਸ ਦੇ ਨਾਲ ਹੀ ਬੇਮਿਸਲ ਨਾਂ, ਸ਼ਬਦ ਕੋਸ਼ ਮੇਕਿੰਗ ਮਾਇੰਡ ਮੈਪ ਦੇ ਨਾਲ-ਨਾਲ ਜੀਮ .ਚੇ. ਸੀਨ ਚਾਰਟ , ਈਕੋ ਰੀਡਿੰਗ ਕੋਰਸ ਰੀਡਿੰਗ, ਗਰੁੱਪ ਰੀਡਿੰਗ, ਖਾਮੋਸ਼ ਰੀਡਿੰਗ, ਜੁੜਵਾਂ ਰੀਡਿੰਗ, ਸ਼ੇਅਰਡ ਰੀਡਿੰਗ, ਪੋਸਟ ਰੀਡਿੰਗ ਅਤੇ ਡਿਸਕਸ਼ਨ ਆਦਿ ਤਕਨੀਕਾਂ ਰਾਹੀਂ    ਉਰਦੂ ਅਧਿਆਪਕਾਂ ਨੂੰ ਖੂਬ ਪਰੇਕਟਿਸ ਕਰਵਾਈ ਗਈ ਅਤੇ ਨਾਲ ਹੀ ਉਰਦੂ ਵਿਆਕਰਣ ਸੰਬੰਧੀ ਵਿਸਥਾਰ-ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਹਰਫਾਂ ਤੋਂ ਸ਼ਬਦਾਂ ਦੀ ਉਤਪਤੀ ਕਿਵੇਂ ਕੀਤੀ ਜਾਂਦੀ ਹੈ ਇਸਦਾ ਅਭਿਆਸ ਵੀ ਵੱਖ-ਵੱਖ ਅਧਿਆਪਕਾਂ ਤੋਂ ਲਸਾਨੀ ਖੇਡ ਰਾਹੀਂ  ਕਰਵਾਇਆ ਗਿਆ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਗਰਗ. ਡੀ.ਐਮ.ਅੰਗਰੇਜ਼ੀ, ਸ਼੍ਰੀ.ਸੰਜੀਵ ਸਿੰਗਲਾ, ਡੀ.ਐਮ.ਗਣਿਤ ਸ਼੍ਰੀ ਪ੍ਰਭਜੋਤ ਸਿੰਘ, ਬੀ.ਐਮ. (ਐਸ.ਐਸ਼.ਟੀ) ਸ਼੍ਰੀ. ਨਾਸਰ ਅਲੀ ਆਦਿ ਨੇ ਵੀ ਉਰਦੂ ਅਧਿਆਪਕਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ।

ਵਰਕਸ਼ਾਪ ਦੋਰਾਨ ਡਾ. ਸਲੀਮ ਜ਼ੁਬੇਰੀ, ਮੈਡਮ ਸਬਾ ਗੁਲਰੇਜ਼, ਮਾਸਟਰ ਹਬੀਬ, ਮਾਸਟਰ ਸੱਜਾਦ ਅਲੀ ਅਤੇ ਮੈਡਮ ਜ਼ੀਨਤ ਫਾਤਿਮਾ ਨੇ ਪੜਾਉਣ ਸੰਬੰਧੀ ਹਰ ਸਰਗਰਮੀ ਵਿਚ ਐਕਟਿਵ ਰੂਪ ਵਿਚ ਭਾਗ ਲਿਆ ।ਕੁਲ ਮਿਲਾ ਕੇ ਐੱਸ. ਸੀ. ਈ. ਆਰ. ਟੀ. ਵਲੋਂ ਆਯੋਜਿਤ ਇਹ ਦੋ ਰੋਜ਼ਾ ਵਰਸ਼ਾਪ ਯਾਦਗਾਰੀ ਹੋ ਨਿਬੜੀ ਅਤੇ ਸਮੁਚੇ ਉਰਦੂ ਅਧਿਆਪਕਾਂ ਨੇ ਵਰਕਸ਼ਾਪ ਦੇ ਖਤਮ ਹੋਣ ਉਪਰੰਤ ਆਪਣੇ ਆਪ ਵਿਚ ਇਕ ਨਵੀਂ ਅਨੈਰਜੀ ਅਨੁਭਵ ਕੀਤੀ।

Neha Meniya

This news is Content Editor Neha Meniya