ਪੱਗ ਦੀ ਆਪਣੀ ਵਖਰੀ ਸ਼ਾਨ

09/07/2020 3:11:34 PM

ਭਾਰਤੀ ਸਭਿਅਤਾ ਇਤਿਹਾਸ ਦਾ ਪਹਿਰਾਵਾ ਕੁਝ ਹਦ ਤੱਕ ਸਾਡੇ ਧਰਮ ਨਾਲ ਜੁੜਿਆ ਹੋਇਆ ਹੈ। ‘ਪੱਗ’ ਸਿੱਖਾਂ ਦੇ ਸਿਰ ਮੱਥੇ ਦਾ ਸਰਤਾਜ ਅਤੇ ਸ਼ਾਨੋ ਸ਼ੌਂਕਤ ਸਮਝੀ ਜਾਂਦੀ ਹੈ। ਪੱਗ ਸਦੀਆ ਪੁਰਾਣੇ ਪਹਿਰਾਵੇ ਵਿੱਚ ਵਰਤੀ ਜਾਂਦੀ ਸੀ। 8ਵੀਂ ਸਦੀ ਵਿੱਚ ਇਸਾਈ ਨੀਲੇ ਰੰਗ ਦੀ ਪੱਗ, ਯਹੁਦੀ ਪੀਲੇ ਰੰਗ  ਦੀ ਪੱਗ ਅਤੇ ਮੁਸਲਮਾਨ ਸਫੈਦ ਰੰਗ ਦੀ ਪਗੜੀ ਪਾਉਂਦੇ ਸਨ। ਸ੍ਰੀ ਕ੍ਰਿਸ਼ਨ ਭਗਵਾਨ ਜੀ ਵੀ ਪਗੜੀ ਬੰਨ ਕੇ ਉਸ ਉਪਰ ਮੋਰ ਮੁਕਟ ਧਾਰਣ ਕਰਦੇ ਸਨ।

ਮੁਗਲ ਕਾਲ ਤੋਂ ਪਹਿਲਾ ‘ਪੱਗ’ ਨੂੰ ਸ਼ਾਹੀ ਪਰਿਵਾਰ, ਉੱਚ ਅਧਿਕਾਰੀ ਸਮਾਜਿਕ ਮਾਣ ਪ੍ਰਤਿਸ਼ਠਾ ਦਾ ਪ੍ਰਤੀਕ ਮੰਨਦੇ ਸਨ। 1845 ਈਸਵੀ ਵਿੱਚ ਹਕੂਮਤ ਵਿੱਚ ਆਏ ਬਦਲਾਅ ਵਿੱਚ ਅਜ਼ਾਦੀ ਤੋਂ ਬਾਅਦ  ਕੁਝ ਲੋਕਾਂ ਨੇ ਪੱਗ ਬੰਨ੍ਹਣੀ ਛੱਡ ਦਿੱਤੀ ਸੀ। ਕਈ ਜਗ੍ਹਾ ’ਤੇ ਜਦੋ ਕਿਸੇ ਨੂੰ ਮੁਖੀਆ ਬਣਾਇਆ ਜਾਂਦਾ ਸੀ ਜਾਂ ਕਿਸੇ ਦੀ ਮੌਤ ਤੋਂ ਬਾਅਦ ਵਾਰਸ ਜਾਂ ਉਤਰਾਅਧਿਕਾਰੀ ਚੁਣਿਆ ਜਾਂਦਾ ਸੀ ਤਾਂ ਉਸ ਵਿਅਕਤੀ ਦੇ ਸਿਰ ’ਤੇ ਪੱਗ ਬੰਨ੍ਹੀ ਜਾਂਦੀ ਸੀ। ਪਠਾਨ ਲੋਕਾਂ ਵਿੱਚ ਪਗੜੀ ਦੀ ਆਪਣੀ ਵੱਖਰੀ ਸ਼ਾਨ ਹੈ। ਸਿੱਖ ਧਰਮ ਵਿੱਚ ਪੱਗ ਨੂੰ ਸਤਿਕਾਰ ਦੇ ਕੇ ਵੱਖਰੀ ਸ਼ਾਨ ਸਮਝਿਆ ਜਾਂਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਵੀ ਸਿਰ ਉੱਪਰ ਪਗੜੀ ਧਾਰਨ ਕਰਦੇ ਸਨ। ਫਿਰ ਸਭ ਗੁਰੂ ਸਾਹਿਬਾਨ ਜੀ ਨੇ ਪੱਗ ਧਾਰਨ ਕੀਤੀ।

ਲੇਖਿਕਾ  : ਬਬੀਤਾ ਘਈ 
ਪੁਤਰੀ ਸਵਰਗੀ ਸ਼੍ਰੀ ਪ੍ਰੇਮ ਚੰਦ ਘਈ 
ਜ਼ਿਲ੍ਹਾ ਲੁਧਿਆਣਾ  
ਫੋਨ- 6239083668, 9781879142


rajwinder kaur

Content Editor

Related News