ਸਿਆਸਤ ਦਾ ਯੁੱਗ

02/12/2018 5:14:49 PM

ਸਿਆਸਤ ਦੇ ਇਸ ਯੁੱਗ ਨੇ
ਨਾ ਗਰੀਬਾਂ ਦੀ ਪੱਤ ਰੱਖੀ
ਅਮੀਰਾਂ ਲਈ ਇਹ ਖਾਸਮਖਾਸ
ਦੁੱਬਲੇ ਕੁਚਲਿਆਂ ਤੇ ਲੱਤ ਰੱਖੀ।

ਐਵੇ ਕਹਿੰਦੇ ਹੈ,ਇਹ ਕਲਯੁੱਗ
ਇਹ ਸਿਆਸਤ ਦਾ ਬੋਲਬਾਲਾ ਹੈ
ਘਰ ਤੋ ਲੈਕੇ ਰਾਜ ਭਾਗ ਤੱਕ
ਕੁਝ ਸਿਰ ਫਿਰਿਆ ਦਾ ਚਾਲਾ ਹੈ।

'ਸੁਰਿੰਦਰ 'ਹੋਸ਼ ਕਰ ਡਰ ਉਸ ਰੱਬ ਤੋ
ਜਿਸਨੇ ਅੰਦਰ ਤੇਰੇ ਹੈ, ਮੱਤ ਰੱਖੀ
ਸਿਆਸਤ ਦੇ ਇਸ ਯੁੱਗ ਨੇ
ਨਾ ਗਰੀਬਾਂ ਦੀ ਪੱਤ ਰੱਖੀ।
ਅਮੀਰਾਂ ਲਈ ਇਹ ਖਾਸਮਖਾਸ
ਦੁੱਬਲੇ ਕੁਚਲਿਆਂ 'ਤੇ ਲੱਤ ਰੱਖੀ।

ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ-8872321000