ਪਿੰਡ ਦਾਉਨ ਕਲਾ ''ਚ ਗੰਦੇ ਪਾਣੀ ਕਾਰਣ ਲੋਕ ਹੋਏ ਪਰੇਸ਼ਾਨ

12/29/2016 5:48:19 PM

ਪਟਿਆਲਾ—ਇੱਥੋਂ ਦੇ ਪਿੰਡ ਦਾਉਨ ਕਲਾ ''ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਨ ਪਿੰਡ ਦੇ ਲੋਕ ਬਹੁਤ ਪ੍ਰੇਸ਼ਾਨ ਹਨ। ਉਸ ਰਾਸਤੇ ਤੋਂ ਪਿੰਡ ਵਾਲਿਆਂ ਦਾ ਲੰਘਣਾ ਵੀ ਮੁਸ਼ਕਲ ਹੋਇਆ ਪਿਆ ਹੈ। ਕਈ ਵਾਰ ਸਕਾਇਤ ਦੇ ਬਾਵਜੂਦ ਵੀ ਪ੍ਰਸ਼ਾਸਨ ਵਲੋਂ ਕੋਈ ਕਰਵਾਈ ਨਹੀਂ ਹੋਈ। ਗੰਦੇ ਪਾਣੀ ਕਾਰਨ ਪਿੰਡ ''ਚ ਬੱਚਿਆ ''ਤੇ ਬਿਮਾਰੀਆਂ ਦਾ ਖਤਰਾ ਹੈ। ਪਿੰਡ ਦੇ ਲੋਕਾਂ ਨੇ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਇਸ ਸਮੱਸਿਆ ਦਾ ਹਲ ਜਲਦ ਤੋਂ ਜਲਦ ਕੀਤਾ ਜਾਵੇ। —ਮਨਵੀਰ ਸਿੰਘ