ਰੰਗਮੰਚ ਨੂੰ ਪ੍ਰਣਾਈ ਅਦਾਕਾਰੀ ਦੀ ਜਾਦੂਗਰਨੀ ‘ਪ੍ਰਮਿੰਦਰ ਪਾਲ ਕੌਰ’

11/10/2020 3:31:56 PM

ਉਜਾਗਰ ਸਿੰਘ

ਅਜੋਕੇ ਜ਼ਮਾਨੇ ਵਿਚ ਹਰ ਉਭਰਦਾ ਨੌਜਵਾਨ ਅਤੇ ਇਨਸਾਨ ਇਸ਼ਕ ਮੁਹੱਬਤ ਦੇ ਸੋਹਲੇ ਗਾਉਂਦਾ ਰਹਿੰਦਾ ਹੈ। ਭਾਵੇਂ ਉਸਨੂੰ ਇਸ਼ਕ ਮੁਹੱਬਤ ਦੇ ਅਰਥਾਂ ਦੀ ਸਮਝ ਵੀ ਨਾ ਹੋਵੇ। ਇਸ਼ਕ ਮੁਹੱਬਤ ਆਮ ਤੌਰ ’ਤੇ ਦੋ ਤਰ੍ਹਾਂ ਦੇ ਕਹੇ ਜਾਂਦੇ ਹਨ- ਇਸ਼ਕ ਮਿਜ਼ਾਜ਼ੀ ਅਤੇ ਇਸ਼ਕ ਹਕੀਕੀ। ਇਸ਼ਕ ਹਕੀਕੀ ਵਲ ਤਾਂ ਕੋਈ ਟਾਵਾਂ ਟਾਵਾਂ ਹੀ ਜਾਂਦਾ ਹੈ। ਸਾਰੇ ਇਸ਼ਕ ਮਿਜ਼ਾਜ਼ੀ ਦੇ ਚੱਕਰਾਂ ਵਿਚ ਉਲਝੇ ਰਹਿੰਦੇ ਹਨ। ਕੁਝ ਇਨਸਾਨ ਅਜਿਹੇ ਹੁੰਦੇ ਹਨ ਜਿਹੜੇ ਇਕ ਵੱਖਰੇ ਕਿਸਮ ਦੇ ਇਸ਼ਕ ਵਿਚ ਪਾਗਲ ਹੋਏ ਰਹਿੰਦੇ ਹਨ। ਵੱਖਰੀ ਕਿਸਮ ਦੇ ਇਸ਼ਕ ਨੂੰ ਸ਼ੌਕ ਦਾ ਇਸ਼ਕ ਕਹਿੰਦੇ ਹਨ, ਕਿਉਂਕਿ ਸ਼ੌਕ ਦੇ ਇਸ਼ਕ ਦਾ ਕੋਈ ਮੁਲ ਨਹੀਂ ਹੁੰਦਾ। ਉਸਦਾ ਮੁੱਲ ਤਾਂ ਇਨਸਾਨ ਨੂੰ ਆਪ ਉਤਾਰਨਾ ਪੈਂਦਾ ਹੈ। 

ਪੜ੍ਹੋ ਇਹ ਵੀ ਖਬਰ - Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

ਸ਼ੌਕ ਦੇ ਇਸ਼ਕ ਦੀ ਤਿਤਲੀ ‘ਪ੍ਰਮਿੰਦਰਪਾਲ ਕੌਰ’
ਠੀਕ ਉਸੇ ਤਰ੍ਹਾਂ ਸ਼ੌਕ ਦੇ ਇਸ਼ਕ ਦੀ ਤਿਤਲੀ ਹੈ, ਅਦਾਕਾਰ ਅਤੇ ਨਿਰਦੇਸ਼ਕਾ ਪ੍ਰਮਿੰਦਰਪਾਲ ਕੌਰ, ਜਿਹੜੀ ਹਰ ਵਕਤ ਅਦਾਕਾਰੀ ਅਤੇ ਨਿਰਦੇਸ਼ਨ ਵਿਚ ਰੰਗੀ, ਸੁਧ ਬੁਧ ਗਵਾਈ, ਮਸਤ ਮਲੰਗ ਦੀ ਤਰ੍ਹਾਂ ਆਪਣੇ ਆਪ ਵਿਚ ਗਵਾਚੀ ਰਹਿੰਦੀ ਹੈ। ਅਦਾਕਾਰੀ ਅਤੇ ਨਿਰਦੇਸ਼ਨਾ ਹੀ ਉਸਦਾ ਸੰਸਾਰ ਹੈ। ਉਸਦੇ ਜੀਵਨ ਦਾ ਮੰਤਵ ਹੈ। ਉਹ ਅਜਿਹੇ ਇਨਸਾਨਾਂ ਵਿਚੋਂ ਹੈ, ਜਿਹੜੇ ਆਪਣੀ ਸਮਾਜਕ, ਪਰਿਵਾਰਿਕ ਅਤੇ ਦੁਨਿਆਵੀ ਜ਼ਿੰਦਗੀ ਨਾਲੋਂ ਆਪਣੀ ਕਲਾਤਮਿਕ ਪ੍ਰਵਿਰਤੀ ਨੂੰ ਸੰਤੁਸ਼ਟ ਕਰਨ ਨੂੰ ਤਰਜ਼ੀਹ ਦਿੰਦੇ ਹਨ। ਉਹ ਫ਼ਕਰ ਕਿਸਮ ਦੀ ਹੈ, ਜਿਹੜੀ ਹਮੇਸ਼ਾ ਆਪਣੀ ਕਲਾ ਨੂੰ ਪ੍ਰਣਾਈ ਰਹਿੰਦੀ ਹੈ। ਉਹ ਉਠਦਿਆਂ, ਬੈਠਦਿਆਂ, ਖਾਂਦਿਆਂ, ਪੀਂਦਿਆ ਅਤੇ ਸਮਾਜ ਵਿਚ ਵਿਚਰਦਿਆਂ ਕਲਾ ਵਿਚ ਸਮੋਈ ਰਹਿੰਦੀ ਹੈ। ਅਜਿਹੇ ਕਲਾਕਾਰਾਂ ਵਿਚ ਪੰਜਾਬੀ ਸਭਿਆਚਾਰ, ਸਭਿਅਤਾ, ਪਹਿਰਾਵਾ ਅਤੇ ਪਰੰਪਰਾਵਾਂ ਤੇ ਪਹਿਰਾ ਦੇਣ ਵਾਲੇ ਸਰਬਕਲਾ ਸੰਪੂਰਨ ਇਨਸਾਨ ਅਤੇ ਕਲਾਕਾਰ ਵਾਲੇ ਗੁਣ ਹੁੰਦੇ ਹਨ।

ਪੜ੍ਹੋ ਇਹ ਵੀ ਖਬਰ - Diwali 2020 : ਇਸ ਵਾਰ 4 ਦਿਨ ਦੀ ਹੋਵੇਗੀ ‘ਦੀਵਾਲੀ’, ਕਈ ਸਾਲ ਬਾਅਦ ਬਣਿਐ 3 ਗ੍ਰਹਿਆਂ ਦਾ ਦੁਰਲੱਭ ਸੰਯੋਗ

ਪ੍ਰਮਿੰਦਰਪਾਲ ਕੌਰ ਰੰਗਮੰਚ ਦੀ ਲੱਟੂ 
ਪ੍ਰਮਿੰਦਰਪਾਲ ਕੌਰ ਜਿਹੜੀ ਕਲਾ ਨੂੰ ਸਮੁੱਚੇ ਤੌਰ ’ਤੇ ਸਮਰਪਤ ਹੈ, ਉਹ ਕਲਾ ਉਨ੍ਹਾਂ ਦੇ ਰੋਮ ਰੋਮ ਵਿਚ ਰਚੀ ਹੋਈ ਹੈ। ਖਾਸ ਤੌਰ ’ਤੇ ਰੰਗਮੰਚ ਦੀ ਉਹ ਲੱਟੂ ਹੈ। ਨਾਟਕ ਤਿਆਰ ਕਰਨੇ, ਉਨ੍ਹਾਂ ਦੀ ਨਿਰਦੇਸ਼ਨਾ ਕਰਨੀ ਅਤੇ ਉਨ੍ਹਾਂ ਨਾਟਕਾਂ ਵਿਚ ਆਪ ਨਾਇਕਾ ਦੀ ਭੂਮਿਕਾ ਨਿਭਾਉਣੀ, ਉਸਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਘਰ ਫ਼ੂਕ ਤਮਾਸ਼ਾ ਵੇਖਣ ਵਾਲੀ ਨਾਇਕਾ ਹੈ। ਉਸਦੇ ਨਾਟਕਾਂ ਦੇ ਵਿਸ਼ੇ ਹਮੇਸ਼ਾ ਵਿਲੱਖਣ ਅਤੇ ਸਮਾਜਿਕ ਬੁਰਾਈਆਂ ਦੇ ਵਿਰੁਧ ਹੁੰਦੇ ਹਨ। ਖਾਸ ਤੌਰ ’ਤੇ ਇਸਤਰੀ ਜਾਤੀ ’ਤੇ ਹੋ ਰਹੀਆਂ ਘਿਨਾਉਣੀਆਂ ਹਰਕਤਾਂ ਦਾ ਪਰਦਾਫ਼ਾਸ਼ ਕਰਨ ਵਾਲੇ ਹੁੰਦੇ ਹਨ। ਉਹ ਅਜਿਹੇ ਵਿਸ਼ੇ ਚੁਣਦੀ ਹੈ, ਜਿਨ੍ਹਾਂ ਦੇ ਕਈ ਵਾਰ ਆਮ ਲੋਕ ਨਾਮ ਲੈਣ ਤੋਂ ਵੀ ਝਿਜਕਦੇ ਹਨ। ਬਲਾਤਕਾਰ, ਨਸ਼ੇ, ਵਿਧਵਾ ਇਸਤਰੀਆਂ ਦਾ ਜੀਉਣਾ, ਦਾਜ ਅਤੇ ਆਦਿ। ਉਨ੍ਹਾਂ ਵਿਚ ਇੱਕ ਖ਼ੂਬੀ ਇਹ ਹੈ ਕਿ ਉਸਨੇ ਪਹਿਲਾਂ ਆਪਣੇ ਪਰਿਵਾਰ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ ਅਤੇ ਫਿਰ ਆਪਣੀ ਪ੍ਰਵਿਰਤੀ ਨੂੰ ਅਮਲੀ ਰੂਪ ਦੇਣ ਲਈ ਆਪਣੇ ਆਪ ਨੂੰ ਸਮਰਪਤ ਕੀਤਾ। 

ਪੜ੍ਹੋ ਇਹ ਵੀ ਖਬਰ - ਸੈਰ-ਸਪਾਟਾ ਵਿਸ਼ੇਸ਼ 12 : ਇਸ ਰੇਗਿਸਤਾਨ 'ਚ ਕਦੇ ਦੌੜਦੇ ਸਨ ਸਮੁੰਦਰੀ ਜਹਾਜ਼ ਪਰ ਅੱਜ...

PunjabKesari

ਜਨਮ, ਸਿੱਖਿਆ ਅਤੇ ਵਿਆਹ
ਪ੍ਰਮਿੰਦਰ ਪਾਲ ਕੌਰ ਦਾ ਜਨਮ ਪਿਤਾ ਅਵਤਾਰ ਸਿੰਘ ਅਤੇ ਮਾਤਾ ਸੁਖਵੰਤ ਕੌਰ ਦੇ ਘਰ ਪਟਿਆਲਾ ਜ਼ਿਲ੍ਹੇ ਦੇ ਨਾਭਾ ਸ਼ਹਿਰ ਵਿਚ 16 ਜਨਵਰੀ 1950 ਨੂੰ ਹੋਇਆ। ਉਨ੍ਹਾਂ ਨੇ ਗ੍ਰੈਜੂਏਸ਼ਨ ਸਰਕਾਰੀ ਗਰਲਜ਼ ਕਾਲਜ ਪਟਿਆਲਾ ਤੋਂ ਪਾਸ ਕੀਤੀ। ਉਨ੍ਹਾਂ ਨੇ ਐੱਮ.ਏ. ਸੰਗੀਤ ਵਿਚ ਵੀ ਦਾਖਲਾ ਲੈ ਲਿਆ ਸੀ ਪਰ 24 ਦਸੰਬਰ 1972 ਵਿਚ ਇਨ੍ਹਾਂ ਦਾ ਵਿਆਹ ਗੁਰਬਖਸ਼ ਸਿੰਘ ਨਾਲ ਹੋ ਗਿਆ, ਜਿਸ ਕਰਕੇ ਇਨ੍ਹਾਂ ਨੂੰ ਅੱਗੋਂ ਆਪਣੀ ਪੜ੍ਹਾਈ ਛੱਡਣੀ ਪਈ। ਇਸ ਦੇ ਬਾਵਜੂਦ ਉਸਨੇ ਨਾਟਕਾਂ ਨਾਲ ਆਪਣੀ ਸਾਂਝ ਬਰਕਰਾਰ ਰੱਖੀ। ਗੁਰਬਖਸ਼ ਸਿੰਘ ਬਟਾਲਾ ਦੇ ਨੇੜੇ ਬਹਾਦਰਪੁਰਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਰੁੜਕੀ ਤੋਂ ਉਸ ਨੇ ਐੱਮ.ਐੱਸ.ਸੀ.ਕੈਮਿਸਟਰੀ ਕਰਕੇ ਲੈਕਚਰਾਰ ਲੱਗ ਗਏ। ਉਹ ਵਿਗਿਆਨਕ ਸੋਚ ਦਾ ਮਾਲਕ ਸੀ। 

ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਇਨ੍ਹਾਂ ਗੱਲਾਂ ਨੂੰ ਜਾਣਨ ਤੋਂ ਬਾਅਦ ਹੀ ਵਿਆਹ ਲਈ ਕਰੋ ''ਹਾਂ''

ਰੁੱਖੇ ਵਿਸ਼ੇ ਦੀ ਮਾਹਿਰ
ਪ੍ਰਮਿੰਦਰ ਪਾਲ ਕੌਰ ਕੋਮਲ ਕਲਾ ਵਾਲੀ ਕਲਾਕਾਰ ਸੀ। ਉਹ 1975 ਵਿਚ ਪੰਜਾਬ ਰਾਜ ਬਿਜਲੀ ਬੋਰਡ ਵਿਚੋਂ ਸੀਨੀਅਰ ਅਕਾਊਂਟਸ ਅਧਿਕਾਰੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਇਹ ਵੀ ਅਜੀਬ ਇਤਫਾਕ ਹੈ ਕਿ ਲੇਖਾ ਵਰਗੇ ਰੁੱਖੇ ਵਿਸ਼ੇ ਦੀ ਮਾਹਿਰ ਅਤੇ ਨਾਲ ਹੀ ਅਦਾਕਾਰੀ ਦੀ ਮੁਹਾਰਤ ਰੱਖਦੀ ਹੋਵੇ। ਪ੍ਰਮਿੰਦਰ ਨੂੰ ਸਕੂਲ ਦੇ ਸਮੇਂ ਤੋਂ ਨੱਚਣ ਦਾ ਸ਼ੌਕ ਸੀ। ਇਸ ਲਈ ਸਕੂਲ ਦੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਉਸ ਨੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸਕੂਲ ਦੇ ਮੋਨੋ ਐਕਟਿੰਗ, ਭਾਸ਼ਣ ਪ੍ਰਤੀਯੋਗਤਾ ਅਤੇ ਗਿੱਧੇ ਦੇ ਮੁਕਾਬਲਿਆਂ ਵਿਚ ਵੀ ਹਿੱਸਾ ਲੈਣਾ ਸ਼ੁਰੂ ਕੀਤਾ, ਜਿਸ ਕਰਕੇ ਅਧਿਆਪਕਾਂ ਨੇ ਇਨ੍ਹਾਂ ਨੂੰ ਸਭਿਆਚਾਰਕ ਪ੍ਰੋਗਰਾਮਾਂ ਖਾਸ ਤੌਰ ’ਤੇ ਨਾਟਕਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਬਸ ਫਿਰ ਤਾਂ ਇਨ੍ਹਾਂ ਨੂੰ ਆਪਣੀ ਕਲਾ ਦੇ ਜੌਹਰ ਵਿਖਾਉਣ ਦਾ ਮੌਕਾ ਮਿਲ ਗਿਆ। 

ਪੜ੍ਹੋ ਇਹ ਵੀ ਖਬਰ - ਗੰਜੇਪਨ ਤੋਂ ਇਲਾਵਾ ਜੇਕਰ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਹੋ ਪਰੇਸ਼ਾਨ ਤਾਂ ਕਰੋ ‘ਕਪੂਰ’ ਦੀ ਵਰਤੋਂ, ਹੋਣਗੇ ਫ਼ਾਇਦੇ

ਵਿਮੈਨ ਕਾਲਜ ਵਿਚ ਇਨ੍ਹਾਂ ਦੀ ਕਲਾ ਨੂੰ ਚੰਗਾ ਮੌਕਾ ਉਦੋਂ ਮਿਲਿਆ ਜਦੋਂ ਇਨ੍ਹਾਂ ਨੂੰ 15 ਅਗਸਤ ਅਤੇ 26 ਜਨਵਰੀ ਦੇ ਸਮਾਗਮਾਂ ਵਿਚ ਸ਼ਾਮਲ ਕੀਤਾ ਜਾਣ ਲੱਗ ਪਿਆ। ਇਨ੍ਹਾਂ ਨੂੰ 26 ਜਨਵਰੀ 1969 ਵਿਚ ਰਾਜ ਪੱਧਰ ਦੇ ਪ੍ਰੋਗਰਾਮ ਵਿਚ ਫੋਕ ਡਾਨਸਜ਼ ਵਿਚ ਚੰਗੀ ਕਲਾ ਦੇ ਜ਼ੌਹਰ ਵਿਖਾਉਣ ਕਰਕੇ ਸਟੇਟ ਕਲਰ ਮਿਲਿਆ, ਜਿਸਤੋਂ ਬਾਅਦ ਇਨ੍ਹਾਂ ਦੀ ਕਲਾ ਵਿਚ ਹੋਰ ਨਿਖ਼ਾਰ ਆ ਗਿਆ। ਇਹ ਯੂਨੀਵਰਸਿਟੀ ਦੇ ਯੂਥ ਫ਼ੈਸਟੀਵਲਾਂ ਦਾ ਵੀ ਸ਼ਿੰਗਾਰ ਹੁੰਦੀ ਸੀ। ਪੰਜਾਬੀ ਯੂਨੀਵਰਸਿਟੀ ਨੇ ਇਨ੍ਹਾਂ ਨੂੰ ਮੋਨੋ ਐਕਟਿੰਗ ਵਿਚ ਸੋਨੇ ਦਾ ਤਮਗ਼ਾ ਪ੍ਰਦਾਨ ਕੀਤਾ। ਇਸ ਉਤਸ਼ਾਹ ਨਾਲ ਇਨ੍ਹਾਂ ਨੇ ਨਾਟਕਾਂ ਵਿਚ ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ 1978 ਵਿਚ ਆਈ.ਸੀ.ਨੰਦਾ ਦਾ ਨਾਟਕ ਕਿਰਾਏਦਾਰ ਆਪ ਨਿਰਦੇਸ਼ਤ ਕੀਤਾ ਅਤੇ ਉਸ ਵਿਚ ਇਨ੍ਹਾਂ ਨੇ ਐਕਟਿੰਗ ਵੀ ਕੀਤੀ। 

ਪੜ੍ਹੋ ਇਹ ਵੀ ਖਬਰ - ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

PunjabKesari

ਇਸਤਰੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਵਚਨਬੱਧ

ਇਸ ਤੋਂ ਬਾਅਦ ਇਨ੍ਹਾਂ ਨੇ ਕਈ ਨਾਟਕਾਂ ਵਿਚ ਐਕਟਿੰਗ ਕੀਤੀ। ਇਨ੍ਹਾਂ ਦੀ ਕਲਾ ਤੇ ਨਾਟਕ ਨਿਰਦੇਸ਼ਨ ਦੀ ਪ੍ਰਤਿਭਾ ਨੂੰ ਵੇਖਕੇ ਪੰਜਾਬ ਰਾਜ ਬਿਜਲੀ ਬੋਰਡ ਨੇ ਡਿਪਟੀ ਡਾਇਰੈਕਟਰ ਸਭਿਆਚਾਰਕ ਲਗਾ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਨੂੰ ਰੇਡੀਓ ਅਤੇ ਟੀ.ਵੀ. ਨੇ ਵੀ ਏ.ਗਰੇਡ ਕਲਾਕਾਰ ਪ੍ਰਵਾਣਤ ਕਰ ਦਿੱਤਾ। ਇਨ੍ਹਾਂ ਨੇ ਟੀ.ਵੀ., ਫਿਲਮਾਂ ਅਤੇ ਟੈਲੀ ਫ਼ਿਲਮਾਂ ਵਿਚ ਵੀ ਕੰਮ ਕੀਤਾ। ਫਿਰ ਫ਼ਿਲਮਾਂ ਵਿਚ ਕੰਮ ਕਰਨ ਦੀਆਂ ਪੇਸ਼ਕਸ਼ਾਂ ਆਉਣ ਲੱਗ ਪਈਆਂ ਪਰ ਇਨ੍ਹਾਂ ਦੇ ਪਤੀ ਗੁਰਬਖਸ਼ ਸਿੰਘ ਦੀ ਅਚਾਨਕ 24 ਦਸੰਬਰ 1977 ਨੂੰ ਦਿਲ ਫੇਲ੍ਹ ਹੋਣ ਕਰਕੇ ਮੌਤ ਹੋ ਗਈ, ਜਿਸ ਕਰਕੇ ਇਨ੍ਹਾਂ ਨੇ ਆਪਣੇ ਛੋਟੇ ਬੱਚਿਆਂ ਦੀ ਪਰਵਰਿਸ਼ ਕਰਕੇ ਪਟਿਆਲਾ ਤੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ। ਇਹ ਇੱਕ ਦਬੰਗ ਨਿਰਦੇਸ਼ਕ ਅਤੇ ਕਲਾਕਾਰ ਹਨ। ਇਸਤਰੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਵਚਨਬੱਧ ਹੈ। ਇਨ੍ਹਾਂ ਨੂੰ ਪੰਜਾਬੀ ਅਕਾਦਮੀ ਨਵੀਂ ਦਿੱਲੀ ਨੇ 1989 ਵਿਚ ਨਾਟਕ 'ਕੰਧਾਂ ਤੋਂ ਬਿਨਾ' ਅਤੇ 1992 ਵਿਚ 'ਉਧਾਰੀ ਕੁੱਖ' ਕਿਰਪਾਲ ਕਜਾਕ ਵਲੋਂ ਲਿਖੇ ਨਾਟਕਾਂ ਨੂੰ ਨਿਰਦੇਸ਼ਤ ਕਰਨ ਲਈ ਸਰਵੋਤਮ ਨਿਰਦੇਸ਼ਕ ਦੇ ਅਵਾਰਡ ਦਿੱਤੇ ਗਏ। 

ਪੜ੍ਹੋ ਇਹ ਵੀ ਖਬਰ - Beauty Tips : ਸਰਦੀਆਂ ’ਚ ਰਸੋਈ ਘਰ ਦੀਆਂ ਇਨ੍ਹਾਂ ਚੀਜ਼ਾਂ ਨਾਲ ਰੱਖੋ ਆਪਣੀ ਚਮੜੀ ਦਾ ਧਿਆਨ

ਨਾਟਕ ਨਿਰਦੇਸ਼ਤ ਕਰਕੇ ਨਾਮਣਾਂ ਖੱਟਿਆ
ਇਨ੍ਹਾਂ ਨੇ ਇੱਕ ਕਲਾਤਮਕ ਸੰਸਥਾ ਕਲਾਕ੍ਰਿਤੀ ਬਣਾਈ ਹੋਈ ਹੈ, ਜਿਸਦੇ ਇਹ ਡਾਇਰੈਕਟਰ ਹਨ। ਇਸ ਸੰਸਥਾ ਸਦਕਾ ਇਹ ਪਿਛਲੇ 20 ਸਾਲਾਂ ਤੋਂ ਇਸਤਰੀਆਂ ਦੀਆਂ ਸਮੱਸਿਆਵਾਂ, ਜਿਨ੍ਹਾਂ ਵਿਚ ਦਾਜ, ਭਰੂਣ ਹੱਤਿਆ, ਬਲਾਤਕਾਰ ਵਰਗੇ ਸੰਜੀਦਾ ਵਿਸ਼ਿਆਂ ’ਤੇ ਸੈਮੀਨਾਰ ਕਰਵਾਕੇ ਜਾਗਰੂਕ ਕਰ ਰਹੇ ਹਨ। ਇਨ੍ਹਾਂ ਵਲੋਂ ਨਿਰਦੇਸ਼ਤ ਕੀਤੇ ਜਾਂਦੇ ਨਾਟਕਾਂ ਦੇ ਵਿਸ਼ੇ ਵਿਲੱਖਣ ਹੁੰਦੇ ਹਨ, ਜਿਨ੍ਹਾਂ ਬਾਰੇ ਆਮ ਤੌਰ ’ਤੇ ਨਿਰਦੇਸ਼ਕ ਕੰਮ ਕਰਨ ਨੂੰ ਅਤੇ ਲੋਕ ਸੁਣਨ ਨੂੰ ਤਿਆਰ ਨਹੀਂ ਹੁੰਦੇ। ਇਨ੍ਹਾਂ ਨੇ ਆਪਣੀ ਪ੍ਰਤਿਭਾ ਨਾਲ ਨਾਟਕ ਨਿਰਦੇਸ਼ਤ ਕਰਕੇ ਨਾਮਣਾਂ ਖੱਟਿਆ ਹੈ। ਨਸ਼ਿਆਂ ਦੀ ਸਮਾਜਕ ਬੁਰਾਈ ਬਾਰੇ ਇਨ੍ਹਾਂ ਦਾ ਨਿਰਦੇਸ਼ਤ ਕੀਤਾ ਨਾਟਕ 'ਕੋਈ ਦਿਓ ਜਵਾਬ' ਦੇ ਅਨੇਕਾਂ ਸ਼ੋਅ ਹੋ ਚੁੱਕੇ ਹਨ, ਜਿਸਨੂੰ ਲੋਕਾਂ ਵਲੋਂ ਬੇਹਦ ਸਲਾਹਿਆ ਜਾ ਰਿਹਾ ਹੈ। ਇਨ੍ਹਾਂ ਨੇ ਅਗਸਤ 1989 ਵਿਚ ਜਾਪਾਨ ਵਿਚ ਹੋਏ ਥੇਟਰ ਫੈਸਟੀਵਲ ਵਿਚ ਵੀ ਹਿੱਸਾ ਲਿਆ। ਨੌਕਰੀਆਂ ਕਰ ਰਹੀਆਂ ਇਸਤਰੀਆਂ ਤੇ ਦਫ਼ਤਰਾਂ ਵਿਚ ਹੋ ਰਹੇ ਜ਼ੁਲਮਾਂ ਬਾਰੇ ਬਣੀਆਂ ਕਮੇਟੀਆਂ ਦੇ ਅਤੇ ਰੋਟਰੀ ਕਲੱਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਨ੍ਹਾਂ ਨੂੰ ਫਾਊਂਡੇਸ਼ਨ ਆਫ ਰੋਟਰੀ ਇੰਟਰਨੈਸ਼ਨਲ ਵਲੋਂ ਪਾਲ ਹੈਰਿਸ ਫੈਲੋ ਆਫ ਦਾ ਰੋਟਰੀ ਵੀ ਮਿਲੀ ਹੋਈ ਹੈ। ਆਪਣੀ ਸੰਸਥਾ ਨਾਲ ਇਹ ਗ਼ਰੀਬ ਕੁੜੀਆਂ ਦੇ ਵਿਆਹਾਂ ਅਤੇ ਸਕੂਲਾਂ ਦੀਆਂ ਗ਼ਰੀਬ ਬੱਚੀਆਂ ਨੂੰ ਵਰਦੀਆਂ, ਕਾਪੀਆਂ, ਕਿਤਾਬਾਂ ਆਦਿ ਦੇ ਕੇ ਸਮਾਜ ਸੇਵਾ ਕਰ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ''ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ

ਇੱਕ ਸੰਸਥਾ ਤੋਂ ਵੀ ਵੱਧ ਕੰਮ ਕਰ ਰਹੀ ਹੈ ਪ੍ਰਮਿੰਦਰਪਾਲ ਕੌਰ
ਪ੍ਰਮਿੰਦਰ ਪਾਲ ਕੌਰ ਇੱਕ ਸੰਸਥਾ ਤੋਂ ਵੀ ਵੱਧ ਕੰਮ ਕਰ ਰਹੀ ਹੈ। ਪ੍ਰਮਿੰਦਰ ਪਾਲ ਕੌਰ ਦੀ ਸਭ ਤੋਂ ਵੱਡੀ ਖ਼ੂਬੀ, ਦਲੇਰੀ ਅਤੇ ਬਹਾਦਰੀ ਇਹ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਦੀਆਂ ਠੋਕਰਾਂ, ਵਕਤ ਦੀਆਂ ਕਰੋਪੀਆਂ, ਸਮਾਜ ਦੀਆਂ ਪਾਬੰਦੀਆਂ, ਹਾਲਾਤ ਦੀਆਂ ਮਜ਼ਬੂਰੀਆਂ, ਦਿਲ ਦੀਆਂ ਤਨਹਾਈਆਂ ਅਤੇ ਅਨੇਕਾਂ ਔਕੜਾਂ ਜਿਹੜੀਆਂ 27 ਸਾਲ ਦੀ ਭਰ ਜਵਾਨੀ ਵਿਚ ਸਿਰ ਦੇ ਸਾਂਈ ਦਾ ਸਾਇਆ ਉੱਠ ਜਾਣ ’ਤੇ ਆਉਂਦੀਆਂ ਹਨ, ਦੇ ਬਾਵਜੂਦ ਦਿਲ ਨਹੀਂ ਛੱਡਿਆ, ਹਥਿਆਰ ਨਹੀਂ ਸੁੱਟੇ ਅਤੇ ਨਾ ਹੀ ਹਾਰ ਮੰਨੀ ਹੈ, ਬਲਿਕ ਤਲਖ ਹਕੀਕਤਾਂ ਦਾ ਮੁਕਾਬਲਾ ਕਰਦਿਆਂ ਜ਼ਿੰਦਗੀ ਨੂੰ ਖ਼ੁਸ਼ੀ-ਖ਼ੁਸ਼ੀ ਜੀਵਿਆ ਅਤੇ ਬੱਚਿਆਂ ਦੀ ਜ਼ਿੰਦਗੀ ਨੂੰ ਸੰਵਾਰਕੇ ਸੰਭਲਦੇ ਹੋਏ, ਉਨ੍ਹਾਂ ਨੂੰ ਸਮਾਜ ਵਿਚ ਇੱਜਤ ਤੇ ਮਾਣ ਨਾਲ ਜੀਵਨ ਜਿਓਣ ਦਾ ਢੰਗ ਸਿਖਾਇਆ ਹੈ। ਹਮੇਸ਼ਾ ਚੜ੍ਹਦੀ ਕਲਾ ਵਿਚ ਜੀਵਨ ਜਿਓਣ ਨੂੰ ਅਪਣਾਇਆ ਹੈ। ਅਸਲ ਵਿਚ ਉਨ੍ਹਾਂ ਹਾਲਾਤ ਨੂੰ ਹਰਾਕੇ ਸਮੁੱਚੀ ਇਸਤਰੀ ਜਾਤੀ ਦਾ ਮਾਰਗ ਦਰਸ਼ਨ ਕੀਤਾ ਹੈ ਅਤੇ ਇਹ ਦੱਸਿਆ ਹੈ ਕਿ ਜਨਾਨੀ ਅਬਲਾ ਨਹੀਂ ਸਗੋਂ ਜ਼ਿੰਦਗੀ ਦੇ ਹਰ ਸੋਹਬੇ ਵਿਚ ਸਫਲਤਾ ਪ੍ਰਾਪਤ ਕਰਨ ਦੇ ਸਮਰੱਥ ਹੈ।

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072


rajwinder kaur

Content Editor

Related News