ਸੱਪਾਂ ਦਾ ਸੰਸਾਰ

12/01/2017 6:19:41 PM

1. ਸਾਡੇ ਦੇਸ਼(ਹਿੰਦੁਸਤਾਨ) 'ਚ 300 ਕਿਸਮ ਦੇ ਆਲੇ-ਦੁਆਲੇ ਸੱਪ ਮੌਜੂਦ ਹੁੰਦੇ ਹਨ। ਜਿਨ੍ਹਾਂ 'ਚੋਂ ਲਗਭਗ 50 ਸੱਪ ਜ਼ਹਿਰੀਲੇ ਹੁੰਦੇ ਹਨ।
2. ਆਈਸਲੈਂਡ ਅਤੇ ਅੰਟਾਰਕਟਿਕਾ 'ਚ ਠੰਡਰ ਜ਼ਿਆਦਾ ਹੋਣ ਦੇ ਕਾਰਨ ਸੱਪ ਨਹੀਂ ਮਿਲਦੇ। 
3. ਪਾਣੀ ਦੇ ਸੱਪ ਆਪਣੀ ਚਮੜੀ ਨਾਲ ਵੀ ਸਾਹ ਲੈਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਸ਼ਿਕਾਰ ਕਰਨ 'ਚ ਆਸਾਨੀ ਹੁੰਦੀ ਹੈ। 
4. ਸੱਪ ਦੀ ਅੱਖ 'ਤੇ ਪਲਕ ਨਹੀਂ ਹੁੰਦੀ। ਸਿਰਫ ਇਕ ਪਾਰਦਰਸ਼ੀ ਝਿੱਲੀ ਲੱਗੀ ਹੁੰਦੀ ਹੈ, ਜੋ ਅੱਖਾਂ ਦੀ ਸੁਰੱਖਿਆਂ ਕਰਦੀ ਹੈ। 
5. ਦੱਖਣੀ ਅਫਰੀਕਾ 'ਚ ਮੌਜੂਦ ਸੱਪ ਹਾਨਡ ਵਾਈਪਰ ਸੱਪ ਦੇ ਸਿਰ 'ਤੇ ਦੋ ਸਿੰਗ ਹੁੰਦੇ ਹਨ। 
6. ਸਭ ਤੋਂ ਲੰਬਾ ਸੱਪ ਪਾਈਥਨ ਰੇਟਿਕੁਲੇਟਸ' ਜਿਸ ਦੀ ਲੰਬਾਈ ਕਰੀਬ 30 ਫੁੱਟ ਦੀ ਹੁੰਦੀ ਹੈ। 
7. ਸੱਪ ਸਾਲ 'ਚ ਤਿੰਨ ਵਾਰ ਆਪਣੀ ਪੂਰੀ ਚਮੜੀ ਕੱਢਦਾ ਹੈ। 
8. ਸੱਪ ਆਪਣੇ ਭੋਜਨ ਨੂੰ ਚਬਾਉਂਦਾ ਨਹੀਂ ਸਗੋਂ ਪੂਰੇ ਦਾ ਪੂਰਾ ਹੀ ਨਿਗਲ ਜਾਂਦਾ ਹੈ। 
ਰਮੇਸ਼ ਬੱਗਾ ਚੋਹਲ 
1348/17/1 ਗਲੀ ਨੰ 8 ਰਿਸ਼ੀ ਨਗਰ ਐਕਸਟੈਸ਼ਨਲ( ਲੁਧਿਆਣਾ) 9463132719