ਤੀਸਰੀ ਕਸਮ

06/10/2020 7:40:58 PM

ਰਾਜ ਕਪੂਰ ਦੀ ਇੱਕ ਬਹੁਤ ਮਸ਼ਹੂਰ ਫਿਲਮ ਤੀਸਰੀ ਕਸਮ ਹੈ। ਇਸ ਫਿਲਮ ਵਿੱਚ ਉਸ ਨੇ ਇੱਕ ਸਧਾਰਨ ਪੇਂਡੂ ਨੌਜਵਾਨ ਹੀਰਾਮਨ ਦਾ ਕਿਰਦਾਰ ਨਿਭਾਇਆ ਸੀ, ਜੋ ਕਿ ਗੁਜ਼ਾਰੇ ਲਈ ਇੱਕ ਬੈਲ ਗੱਡੀ ਚਲਾਉਂਦਾ ਸੀ। ਉਸਨੇ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਤੋਂ ਸਿੱਖਦੇ ਹੋਏ ਤਿੰਨ ਵਾਰ ਕਸਮ ਖਾਧੀ ਸੀ। ਇਹ ਮੇਰੀ ਮਨਪਸੰਦ ਫਿਲਮ ਹੈ। ਮੈਂ ਵੀ ਆਪਣੀ ਜ਼ਿੰਦਗੀ ਵਿਚ ਤਿੰਨ ਸਬਕ ਸਿੱਖੇ ਅਤੇ ਕਸਮ ਖਾਧੀ ਕਿ ਦੁਬਾਰਾ ਉਹ ਹਾਦਸੇ ਮੇਰੇ ਨਾਲ ਨਾ ਹੋਣ।

ਸਿਆਣਿਆਂ ਨੇ ਕਿਹਾ ਹੈ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ ਪਰ ਗਲਤੀ ਤੋਂ ਸਿੱਖ ਕੇ ਦੁਬਾਰਾ ਗਲਤੀ ਕਰਨ ਵਾਲੇ ਨੂੰ ਤਾਂ ਬੇਵਕੂਫ ਕਹਿੰਦੇ ਹਨ। ਪਹਿਲਾ ਸਬਕ ਮੈਂ ਬਚਪਨ ਵਿਚ ਸਿੱਖਿਆ। ਸਾਡੇ ਗੁਆਂਢ ਵਿਚ ਇਕ ਪਰਿਵਾਰ ਸੀ। ਪਤੀ ਪਤਨੀ ਤੇ ਉਨ੍ਹਾਂ ਦੇ ਬੱਚੇ। ਪਤੀ ਕੰਮ ਲਈ ਬਾਹਰ ਜਾਂਦਾ ਸੀ। ਕਿਸੇ ਔਰਤ ਨਾਲ ਉਸ ਦੇ ਸੰਬੰਧ ਬਣ ਗਏ। ਫਿਰ ਉਸ ਦੇ ਬਹਾਨੇ ਸ਼ੁਰੂ ਹੋ ਗਏ। ਸ਼ਹਿਰ ਤੋਂ ਬਾਹਰ ਕੰਮ ਹੈ ਕੁਝ ਦਿਨ ਬਾਅਦ ਆਵਾਂਗਾ। ਮੈਂ ਟੂਰ ’ਤੇ ਜਾ ਰਿਹਾ ਹਾਂ। ਪਰਿਵਾਰ ਨੂੰ ਉਸ ’ਤੇ ਪੂਰਾ ਭਰੋਸਾ ਸੀ। ਸੋ ਕਿਸੇ ਨੇ ਸ਼ੱਕ ਨਾ ਕੀਤਾ ਭਾਂਡਾ ਉਦੋਂ ਪਿਆ, ਜਦੋਂ ਉਸਦੇ ਲੜਕੇ ਨੇ ਆਪਣੀਆਂ ਅੱਖਾਂ ਨਾਲ ਰੰਗਰਲੀਆਂ ਮਨਾਓ ਧੀਆਂ ਦੀ ਟਲਿਆ ਮੁਸੀਬਤਾਂ ਦਾ ਪਹਾੜ ਟੁੱਟ ਪਿਆ। 

ਪੜ੍ਹੋ ਇਹ ਵੀ ਖਬਰ - ਸਵੇਰ ਦੀ ਸੈਰ ਦਾ ਕੋਈ ਬਦਲ ਨਹੀਂ, ਆਓ ਜਾਣੀਏ ਇਸਦੇ ਹੈਰਾਨੀਜਨਕ ਫਾਇਦੇ

ਪਰਿਵਾਰ ਦੀ ਸ਼ਾਂਤੀ ਕਦੇ ਵਾਪਿਸ ਨਹੀਂ ਆਈ ਹੈ, ਕਿਉਂਕਿ ਇਹ ਸਭ ਕੁਝ ਬਹੁਤ ਨਜ਼ਦੀਕ ਤੋਂ ਦੇਖਿਆ ਸੀ। ਮੈਂ ਫੈਸਲਾ ਕੀਤਾ ਮੈਂ ਇੱਕ ਔਰਤ ਤੋਂ ਇਲਾਵਾ ਕਿਸੇ ਹੋਰ ਵੱਲ ਅੱਖ ਚੁੱਕ ਕੇ ਦੇਖਾਂਗਾ। ਇਸ ਕਦਮ ਨੂੰ ਮੈਂ ਅੱਜ ਤੱਕ ਨਿਭਾਇਆ ਹੈ ਹਾਲਾਂ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਘੁੰਮਿਆ ਹਾਂ ਪਰ ਹਮੇਸ਼ਾ ਆਪਣੇ ਪਰਿਵਾਰ ਨੂੰ ਮੁੱਖ ਰੱਖਿਆ ਹੈ। ਦੂਜੀ ਕਸਮ ਮੈਂ ਉਦੋਂ ਖਾਦੀ ਜਦੋਂ ਮੈਂ ਆਪਣਾ ਕੰਮ ਸ਼ੁਰੂ ਕੀਤਾ/ਮੇਰੇ ਚਾਚਾ ਜੀ ਦਾ ਬਹੁਤ ਵੱਡਾ ਬਿਜ਼ਨਿਸ ਸੀ। 

ਪੜ੍ਹੋ ਇਹ ਵੀ ਖਬਰ - ਪਿਛਲੇ ਇੱਕ ਮਹੀਨੇ ‘ਚ ਪੰਜਾਬ ‘ਚ ਵਿਕੀ 700 ਕਰੋੜ ਦੀ ਸ਼ਰਾਬ (ਵੀਡੀਓ)

ਉਨ੍ਹਾਂ ਨੇ ਬੈਂਕਾਂ ਅਤੇ ਹੋਰ ਸ਼ਾਹੂਕਾਰਾਂ ਤੋਂ ਕਰਜ਼ੇ ਲੈ ਕੇ ਕਾਰੋਬਾਰ ਵਧਾਇਆ ਹੋਇਆ ਸੀ ਹਰ ਇੱਕ ਉਨ੍ਹਾਂ ਦੀ ਸ਼ਾਨੋ-ਸ਼ੌਕਤ ਵੀ ਹੋ ਸਕਦਾ ਸੀ। ਕਿਸੇ ਨੂੰ ਅੰਦਰਲੀ ਹਕੀਕਤ ਪਤਾ ਨਹੀਂ ਸੀ ਇਕ ਦਿਨ ਬਿਜ਼ਨਸ ਵਿੱਚ ਘਾਟਾ ਪੈ ਗਿਆ। ਘਰ ਦੇ ਨੇੜੇ ਨਾ ਗਏ, ਉਨ੍ਹਾਂ ਨੇ ਆਤਮ ਹੱਤਿਆ ਕਰ ਲਈ। ਇਸ ਘਟਨਾ ਨੇ ਮੇਰੇ ਉਪਰ ਬਹੁਤ ਵੱਡਾ ਅਸਰ ਛੱਡਿਆ। ਮੈਂ ਸਹੁੰ ਖਾਧੀ ਕਿ ਮੈਂ ਕਰਜ਼ਾ ਕਦੀ ਨਹੀਂ ਲਵਾਂਗਾ। ਆਪਣੀ ਚਾਦਰ ਦੇਖ ਕੇ ਪੈਰ ਪਸਾਰਨ ਦਾ ਸੰਕਲਪ ਕੀਤਾ। ਇਸ ਨਾਲ ਮੈਨੂੰ ਕਾਮਯਾਬ ਹੋਣ ਵਿਚ ਦੇਰ ਤਾਂ ਲੱਗੀ ਪਰ ਮੈਂ ਕਿਸੇ ਦਾ ਦੁਆਨੀ ਦਾ ਕਰਜ਼ਦਾਰ ਨਹੀਂ ਹਾਂ।

ਪੜ੍ਹੋ ਇਹ ਵੀ ਖਬਰ - ਕਹਾਣੀ : ‘ਗਲਤਫਹਿਮੀ’, ਜਿਸ ਨਾਲ ਉਜੜੇ ਦੋ ਹੱਸਦੇ ਵੱਸਦੇ ਘਰ

ਤੀਜੀ ਕਸਮ ਮੈਂ ਉਦੋਂ ਖਾਧੀ ਜਦੋਂ ਮੈਂ ਇਕ ਪਹਾੜੀ ਇਲਾਕੇ ਵਿਚ ਘੁੰਮਣ ਲਈ ਗਿਆ। ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਸ਼ਿਮਲਾ ਗਿਆ ਸੀ। 1 ਮੈਂ ਇੱਕ ਸਥਾਨਕ ਵਾਸੀ ਨੂੰ ਪੁੱਛਿਆ ਜਾਖੂ ਕਿੰਨੀ ਦੂਰ ਹੈ। ਉਸਨੇ ਕਿਹਾ ਨੇੜੇ ਹੀ ਹੈ। ਬਸ ਰਿਜ ਤੋਂ ਅੱਗੇ ਤੁਰ ਪਾਓ ਅੱਧੇ ਘੰਟੇ ਵਿਚ ਪਹੁੰਚ ਜਾਓਗੇ। ਸਾਲ 1987 ਸੀ। ਟੈਕਸੀਆਂ ਦਾ ਰਿਵਾਜ਼ ਨਹੀਂ ਸੀ। ਅਸੀਂ ਤੁਰਨਾ ਸ਼ੁਰੂ ਕੀਤਾ ਤਾਂ ਮਹਿਸੂਸ ਹੋਇਆ ਕਿ ਧੁੱਪ ਚੜ੍ਹ ਆਈ। ਮੇਰੀ ਪਤਨੀ ਨੂੰ ਦਮੇ ਦੀ ਬੀਮਾਰੀ ਹੈ। ਕੁਝ ਕਦਮ ਬਾਅਦ ਸਾਹ ਲੈਣ ਲਈ ਰੁਕਣਾ ਪੈਂਦਾ ਸੀ। ਇਕ ਘੰਟੇ ਬਾਅਦ ਵੀ ਅਸੀਂ ਜਾਖੂ ਦੇ ਨੇੜੇ ਤੇੜੇ ਵੀ ਨਹੀਂ ਸੀ ਪਹੁੰਚੇ।

ਪੜ੍ਹੋ ਇਹ ਵੀ ਖਬਰ - ਕਦੇ ਨਾ ਬਣੋ ਨਿੰਮ ਨਾਲੋਂ ਜ਼ਿਆਦਾ ਕੌੜੇ ਤੇ ਗੁੜ ਨਾਲੋਂ ਜ਼ਿਆਦਾ ਮਿੱਠੇ

ਅਸੀਂ ਵਾਪਸੀ ਦਾ ਮਨ ਬਣਾਇਆ ਅਤੇ ਹੋਟਲ ਵਾਪਸ ਆ ਗਏ। ਉਸ ਤੋਂ ਬਾਅਦ ਵੀ ਕਈ ਵਾਰ ਪਹਾੜਾਂ ਵਿੱਚ ਗਏ ਹਾਂ ਪਰ ਆਪਣਾ ਗੱਡੀ ਦਾ ਇੰਤਜ਼ਾਮ ਕਰ ਲੈਂਦੇ ਹਾਂ। ਸਥਾਨਕ ਵਿਅਕਤੀ ਤੋਂ ਕਦੀ ਵੀ ਇਹ ਨਹੀਂ ਪੁੱਛਦੇ ਕੀ ਫ਼ਲਾਂ ਜਗ੍ਹਾ ਕਿੰਨੀ ਕੁ ਦੂਰ ਹੈ। ਇਨ੍ਹਾਂ 3 ਕਸਮਾਂ ਨੇ ਮੈਨੂੰ ਜ਼ਿੰਦਗੀ ਵਿੱਚ ਸਿੱਖਿਆ ਦਿੱਤੀ ਅਤੇ ਮੈਨੂੰ ਹਮੇਸ਼ਾਂ ਹੀਰਾਮਨ ਦੀ ਯਾਦ ਆਉਂਦੀ ਹੈ, ਜਿਸ ਨੇ ਇਸ ਤਰ੍ਹਾਂ ਦੀਆਂ 3 ਕਸਮਾਂ ਖਾਧੀਆਂ ਸਨ। 

ਪੜ੍ਹੋ ਇਹ ਵੀ ਖਬਰ - ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ‘ਕਾਲੀ ਮਿਰਚ’, ਜੋੜਾਂ ਦੇ ਦਰਦ ਲਈ ਵੀ ਹੈ ਫਾਇਦੇਮੰਦ

ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324

rajwinder kaur

This news is Content Editor rajwinder kaur